ETV Bharat / state

ਕਾਂਗਰਸ ਪ੍ਰਧਾਨ ਖੜਗੇ ਅਤੇ ਰਾਹੁਲ ਗਾਂਧੀ ਦੀ ਪੰਜਾਬ ਸਣੇ 4 ਸੂਬਿਆਂ ਦੇ ਆਗੂਆਂ ਨਾਲ ਬੈਠਕ, ਇੰਨ੍ਹਾਂ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ - ਆਮ ਆਦਮੀ ਪਾਰਟੀ ਨਾਲ ਸੀਟ ਸ਼ੇਅਰਿੰਗ

Kharge and Rahul Gandhi meet with Punjab Leadership: ਅੱਜ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਸਣੇ ਚਾਰ ਸੂਬਿਆਂ ਦੀ ਲੀਡਰਸ਼ਿਪ ਨਾਲ ਬੈਠਕ ਕੀਤੀ ਗਈ, ਜਿਸ 'ਚ ਚੋਣਾਂ ਨੂੰ ਲੈਕੇ ਮੁੱਦੇ ਵਿਚਾਰੇ ਗਏ।

Mallikarjun Kharge and Rahul Gandhi held a meeting

author img

By ETV Bharat Punjabi Team

Published : Dec 26, 2023, 10:42 PM IST

ਚੰਡੀਗੜ੍ਹ/ਨਵੀਂ ਦਿੱਲੀ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ। ਜਿਸ ਨੂੰ ਲੈਕੇ ਹਰ ਇੱਕ ਵਲੋਂ ਆਪਣੇ ਲੀਡਰਾਂ ਨਾਲ ਬੈਠਕਾਂ ਤੇ ਰਣਨੀਤੀ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਕਾਂਗਰਸ ਵਲੋਂ ਵੀ ਲੋਕ ਸਭਾ ਚੋਣਾਂ 2024 ਨੂੰ ਲੈਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਚੱਲਦੇ ਕੇਂਦਰੀ ਲੀਡਰਸ਼ਿਪ 'ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਮੰਗਲਵਾਰ ਨੂੰ ਪੰਜਾਬ ਸਣੇ ਬਿਹਾਰ, ਜੰਮੂ-ਕਸ਼ਮੀਰ ਅਤੇ ਲੱਦਾਖ ਕਾਂਗਰਸ ਦੇ ਲੀਡਰਾਂ ਨਾਲ ਵੱਖ-ਵੱਖ ਰਣਨੀਤਕ ਬੈਠਕਾਂ ਕੀਤੀਆਂ ਗਈਆਂ।

ਪੰਜਾਬ ਲੀਡਰਾਂ ਨਾਲ ਦੋ ਘੰਟੇ ਚੱਲੀ ਬੈਠਕ: ਇੰਨ੍ਹਾਂ ’ਚ ਸੂਬਾਈ ਸੰਗਠਨਾਂ ਦੀਆਂ ਚੋਣਾਂ ਸਬੰਧੀ ਤਿਆਰੀਆਂ ਨੂੰ ਲੈ ਕੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਪੰਜਾਬ ਨਾਲ ਲੱਗਭਗ ਦੋ ਘੰਟੇ ਇਹ ਬੈਠਕ ਚੱਲੀ। ਇਸ 'ਚ ਖਾਸ ਗੱਲ ਇਹ ਰਹੀ ਕਿ ਇੰਡੀਆ ਗੱਠਜੋੜ ਨੂੰ ਲੈਕੇ ਆਮ ਆਦਮੀ ਪਾਰਟੀ ਨਾਲ ਸੀਟ ਸ਼ੇਅਰਿੰਗ ਨੂੰ ਲੈਕੇ ਕੋਈ ਚਰਚਾ ਨਹੀਂ ਹੋਈ ਦੱਸੀ ਜਾ ਰਹੀ ਹੈ। ਕਾਂਗਰਸ ਦੀਆਂ ਇਨ੍ਹਾਂ ਚਾਰ ਸੂਬਿਆਂ ਨਾਲ ਨਾਲ ਜੁੜੀਆਂ ਇਹ ਅਹਿਮ ਰਣਨੀਤਕ ਬੈਠਕਾਂ ਇੱਥੇ ਪਾਰਟੀ ਹੈੱਡਕੁਆਰਟਰ ’ਚ ਹੋਈਆਂ, ਜਿਸ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਸਬੰਧਤ ਸੂਬਿਆਂ ਦੇ ਇੰਚਾਰਜ ਜਨਰਲ ਸਕੱਤਰਾਂ ਦੇ ਨਾਲ-ਨਾਲ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨੇ ਸ਼ਮੂਲੀਅਤ ਕੀਤੀ।

  • आज कांग्रेस अध्यक्ष श्री @kharge, श्री @RahulGandhi और श्री @kcvenugopalmp के साथ पंजाब की पॉलीटिकल अफेयर्स कमिटी की मीटिंग हुई।

    मीटिंग में आगामी चुनाव को लेकर हमारी क्या रणनीति रहेगी इसपर चर्चा हुई और सभी हमारे सीनियर लीडर्स ने अपने सकारात्मक विचार रखे।

    : पंजाब कांग्रेस… pic.twitter.com/WsrmqWIPxy

    — Congress (@INCIndia) December 26, 2023 " class="align-text-top noRightClick twitterSection" data=" ">

ਪੰਜਾਬ ਦੇ ਇਹ ਦਿੱਗਜ ਰਹੇ ਹਾਜ਼ਰ: ਇਸ 'ਚ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ, ਡਾ. ਰਾਜ ਕੁਮਾਰ ਚੱਬੇਵਾਲ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਪ੍ਰਗਟ ਸਿੰਘ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ,ਗੁਰਜੀਤ ਸਿੰਘ ਔਜਲਾ, ਮੁਨੀਸ਼ ਤਿਵਾੜੀ, ਅੰਬਿਕਾ ਸੋਨੀ, ਕੈਪਟਨ ਸੰਦੀਪ ਸੰਧੂ ਸਣੇ ਕਈ ਲੀਡਰ ਮੌਜੂਦ ਰਹੇ।

  • #WATCH | Punjab Congress president Amarinder Singh Raja Warring in Delhi says, "There were discussions on lots of issues including how to fight elections, how to strengthen the party organisation and shortcomings in the party. The leadership carefully heard everyone's comments.… pic.twitter.com/spPr1r9juy

    — ANI (@ANI) December 26, 2023 " class="align-text-top noRightClick twitterSection" data=" ">

ਅਨੁਸ਼ਾਸਨ ਭੰਗ ਕਰਨ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ: ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਨਾਲ ਬੈਠਕ ਦੌਰਾਨ ਪੰਜਾਬ ਦੇ ਆਗੂਆਂ ਨੇ ਆਪਣੀ ਗੱਲ ਰੱਖੀ ਹੈ ਤੇ ਕਈ ਮੁੱਦਿਆਂ 'ਤੇ ਚਰਚਾ ਹੋਈ ਹੈ ਕਿ ਕਿਵੇਂ ਚੋਣਾਂ ਲੜਨੀਆਂ ਹਨ ਅਤੇ ਸੰਗਠਨ ਨੂੰ ਮਜ਼ਬੂਤ ਕਿਵੇਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਰਟੀ 'ਚ ਕੀ ਕਮੀਆਂ ਨੇ ਤੇ ਉਨ੍ਹਾਂ ਨੂੰ ਕਿਵੇਂ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਹੀ ਸਮੇਂ 'ਤੇ ਆਪਣੇ ਉਮੀਦਵਾਰ ਉਤਾਰਨੇ ਚਾਹੀਦੇ ਹਨ ਅਤੇ ਭਾਵੁਕ ਹੋ ਕੇ ਫੈਸਲੇ ਨਹੀਂ ਲੈਣੇ ਚਾਹੀਦੇ। ਇਸ ਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਇਸ ਬੈਠਕ 'ਚ ਸੀਟ ਸ਼ੇਅਰਿੰਗ ਨੂੰ ਲੈਕੇ ਕੋਈ ਵੀ ਗੱਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕੁਝ ਲੀਡਰਾਂ ਨੇ ਆਪਣੇ ਨਿੱਜੀ ਵਿਚਾਰ ਰੱਖੇ ਜੋ ਉਨ੍ਹਾਂ ਨੇ ਸੁਣ ਲਏ ਪਰ ਕੋਈ ਚਰਚਾ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ 'ਚ ਅਨੁਸ਼ਾਸਨ ਜ਼ਰੂਰੀ ਹੈ, ਜਿਸ ਸਬੰਧੀ ਲੀਡਰਸ਼ਿਪ ਨੇ ਕਿਹਾ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਖਿਲਾਫ਼ ਕਾਰਵਾਈ ਹੋ ਸਕਦੀ ਹੈ।

  • We met the leaders of @INCPunjab and reviewed the preparations for the Lok Sabha elections.

    Our unwavering support to the people of Punjab and to their aspirations for progress and welfare continue with renewed vigour. pic.twitter.com/euU5urbFOK

    — Mallikarjun Kharge (@kharge) December 26, 2023 " class="align-text-top noRightClick twitterSection" data=" ">

ਪ੍ਰਧਾਨ ਖੜਗੇ ਨੇ ਆਖੀ ਇਹ ਗੱਲ: ਇਸ ਬੈਠਕ ਨੂੰ ਲੈਕੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਐਕਸ 'ਤੇ ਟਵੀਟ ਕਰਦਿਆਂ ਲਿਖਿਆ ਕਿ ਅਸੀਂ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੀ ਤਰੱਕੀ ਅਤੇ ਭਲਾਈ ਦੀਆਂ ਇੱਛਾਵਾਂ ਲਈ ਸਾਡਾ ਅਟੁੱਟ ਸਮਰਥਨ ਨਵੇਂ ਜੋਸ਼ ਨਾਲ ਜਾਰੀ ਹੈ।

ਪੰਜਾਬ ਇੰਚਾਰਜ ਨੇ ਦੱਸੀ ਬੈਠਕ ਦੀ ਵਜ੍ਹਾ: ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦਾ ਕਹਿਣਾ ਕਿ ਅਗਾਮੀ ਲੋਕ ਸਭਾ ਚੋਣਾਂ 2024 ਦੀ ਤਿਆਰੀਆਂ ਨੂੰ ਲੈਕੇ ਇਹ ਬੈਠਕ ਹੋਈ ਹੈ। ਜਿਸ 'ਚ ਸਾਰਿਆਂ ਨੇ ਆਪਣੀ-ਆਪਣੀ ਗੱਲ ਰੱਖੀ ਹੈ। ਜਿਸ 'ਚ ਇਹ ਵਿਚਾਰਿਆ ਗਿਆ ਕਿ ਚੋਣਾਂ ਨੂੰ ਲੈਕੇ ਕਿਵੇਂ ਦੀ ਤਿਆਰੀ ਕਰਨੀ ਚਾਹੀਦੀ ਹੈ ਅਤੇ ਕਿਹੜੇ-ਕਿਹੜੇ ਪ੍ਰੋਗਰਾਮ ਰੱਖਣੇ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਚੋਣਾਂ ਦੇ ਮੱਦੇਨਜ਼ਰ ਸਾਰੇ ਇਕਜੁੱਟ ਹੋ ਕੇ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਮਿਹਨਤ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.