ETV Bharat / state

ਪੰਜਾਬ ਕੈਬਨਿਟ 'ਚ ਫੇਰਬਦਲ, ਡਾ.ਬਲਬੀਰ ਸਿੰਘ ਨੂੰ ਦਿੱਤਾ ਸਿਹਤ ਮੰਤਰਾਲਾ, ਜੌੜਾਮਾਜਰਾ ਦੀ ਛੁੱਟੀ - Jail Department with the Chief Minister

ਪੰਜਾਬ ਕੈਬਨਿਟ ਨਵੇਂ ਸਾਲ ਅੰਦਰ ਨਵਾਂ ਫੇਰਬਦਲ ਵੇਖਣ ਨੂੰ(Major reshuffle in the Punjab Cabinet ) ਮਿਲਿਆ ਹੈ। ਵਿਧਾਇਕ ਡਾ ਬਲਬੀਰ ਸਿੰਘ ਨੂੰ ਜਿੱਥੇ ਕੈਬਨਿਟ ਮੰਤਰੀ ਵਜੋਂ ਨਵਾਜਿਆ ਗਿਆ ਅਤੇ ਸਿਹਤ ਮੰਤਰਾਲਾ ਦਿੱਤਾ ਗਿਆ ਹੈ। ਉੱਥੇ ਹੀ ਚੇਤਨ ਸਿੰਘ ਜੌੜਾ ਮਾਜਰਾ ਦੀ ਸਿਹਤ ਮੰਤਰੀ ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰਜੋਤ ਬੈਂਸ ਨੂੰ ਸਿੱਖਿਆ ਦੇ ਸਾਰੇ ਮਹਿਕਮੇ ਦਿੱਤੇ ਗਏ ਹਨ। ਮਾਈਨਿੰਗ ਵਿਭਾਗ ਹਰਜੋਤ ਬੈਂਸ ਤੋਂ ਲੈਕੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤਾ ਗਿਆ ਹੈ।

Major reshuffle in the Punjab Cabinet
ਪੰਜਾਬ ਕੈਬਨਿਟ 'ਚ ਫੇਰਬਦਲ, ਡਾ.ਬਲਬੀਰ ਸਿੰਘ ਨੂੰ ਦਿੱਤਾ ਸਿਹਤ ਮੰਤਰਾਲਾ, ਜੌੜਾਮਾਜਰਾ ਦੀ ਛੁੱਟੀ
author img

By

Published : Jan 7, 2023, 4:37 PM IST

Updated : Jan 7, 2023, 6:51 PM IST

ਚੰਡੀਗੜ੍ਹ : ਨਵੇਂ ਸਾਲ ਦੇ ਪਹਿਲਾ ਹਫਤਾ ਮੁੱਕਣ ਦੇ ਨਾਲ ਹੀ ਪੰਜਾਬ ਸਰਕਾਰ ਨੇ ਆਪਣੀ ਕੈਬਨਿਟ 'ਚ ਵੱਡੇ (Major reshuffle in the Punjab Cabinet) ਫੇਰਬਦਲ ਕਰ ਦਿੱਤੇ ਹਨ। ਪਹਿਲਾਂ ਖਬਰ ਸੀ ਕਿ ਡਾ.ਬਲਬੀਰ ਸਿੰਘ ਦੇ ਨਾਲ ਨਾਲ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਵੱਡਾ ਵਿਭਾਗ ਮਿਲ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਡਾ ਬਲਬੀਰ ਸਿੰਘ ਨੂੰ ਸਿਹਤ ਵਿਭਾਗ ਦਾ ਜਿੰਮਾ (Balbir Singh in charge of health department) ਦਿੱਤਾ ਗਿਆ ਹੈ। ਇਸਦੇ ਨਾਲ ਹੀ ਮੈਡੀਕਲ ਸਿੱਖਿਆ ਵੀ ਉਨ੍ਹਾਂ ਕੋਲ ਰਹੇਗੀ ਤੇ ਚੇਤਨ ਸਿੰਘ ਜੋੜਾਮਾਜਰਾ ਕੋਲੋਂ ਇਹ ਵਿਭਾਗ ਲੈ ਲਿਆ ਗਿਆ ਹੈ।

Major reshuffle in the Punjab Cabinet
ਪੰਜਾਬ ਕੈਬਨਿਟ 'ਚ ਫੇਰਬਦਲ, ਡਾ.ਬਲਬੀਰ ਸਿੰਘ ਨੂੰ ਦਿੱਤਾ ਸਿਹਤ ਮੰਤਰਾਲਾ, ਜੌੜਾਮਾਜਰਾ ਦੀ ਛੁੱਟੀ

ਸਿਹਤ ਵਿਭਾਗ ਰਿਹਾ ਹੈ ਵਿਵਾਦਾਂ 'ਚ: ਪੰਜਾਬ ਕੈਬਨਿਟ 'ਚ ਕੀਤੇ ਗਏ ਫੇਰਬਦਲ ਅਨੁਸਾਰ ਸੂਬੇ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ (Cooperative department withdrawn from Harpal Cheema) ਤੋਂ ਸਹਿਕਾਰਤਾ ਵਿਭਾਗ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਰੱਖਿਆ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਜੇਲ ਵਿਭਾਗ ਵੀ (Jail Department with the Chief Minister) ਕੈਬਨਿਟ ਮੰਤਰੀ ਹਰਜੋਤ ਬੈਂਸ ਕੋਲੋਂ ਲੈ ਲਿਆ ਹੈ। ਬੈਂਸ ਕੋਲ ਹੁਣ ਤਕਨੀਕੀ ਸਿਖਿਆ, ਸਕੂਲੀ ਸਿਖਿਆ ਤੇ ਉੱਚ ਸਿੱਖਿਆ ਵਿਭਾਗ ਹੈ।

ਹੁਣ ਮਾਈਨਿੰਗ ਮੀਤ ਕੋਲ: ਜਦੋਂਕਿ ਬੈਂਸ ਕੋਲੋਂ ਮਾਈਨਿੰਗ ਵਿਭਾਗ ਲੈ ਕੇ ਕੈਬਨਿਟ ਮੰਤਰੀ ਮੀਤ ਮੇਅਰ (Mining Dept Meet Mayor) ਨੂੰ ਸੌਂਪਿਆ ਗਿਆ ਹੈ। ਸਿਹਤ ਵਿਭਾਗ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੇ ਵਿਵਾਦ ਚੱਲ ਰਹੇ ਸਨ। ਇਨ੍ਹਾਂ 'ਚ ਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਚੇਤਨ ਸਿੰਘ ਜੋੜੇਮਾਜਰਾ ਵਲੋਂ ਹਸਪਤਾਲ ਦੇ ਬੈੱਡਾਂ ਤੇ ਹੋਰ ਕਮੀਆਂ ਪੇਸ਼ੀਆਂ ਨੂੰ ਲੈ ਕੇ ਭਖਿਆ ਮਾਮਲਾ ਵੀ ਸਿਆਸਤ ਦੀ ਭੇਂਟ ਚੜ੍ਹਿਆ ਰਿਹਾ ਹੈ।

ਇਨ੍ਹਾਂ ਨੂੰ ਮਿਲੇ ਇਹ ਵਿਭਾਗ: ਜੇਕਰ ਕੈਬਨਿਟ ਦੀ ਜਾਰੀ ਨਵੀਂ ਲਿਸਟ ਦੇਖੀਏ ਤਾਂ ਚੇਤਨ ਜੋੜੇਮਾਜਰਾ ਹੁਣ ਫਰੀਡਮ ਫਾਇਟਰ ਡਿਫੈਂਸ, ਫੂਡ ਪ੍ਰੋਸੈਸਿੰਗ ਤੇ ਹੋਰਟੀਕਲਚਰ ਵਿਭਾਗ ਤੇ ਨਜਰ ਰੱਖਣਗੇ। ਦੂਜੇ ਪਾਸੇ ਗਗਨ ਅਨਮੋਲ ਮਾਨ ਕੋਲ ਟੂਰਿਜਮ, (Major reshuffle in the Punjab Cabinet) ਲੇਬਰ ਵਿਭਾਗ ਰੱਖੇ ਗਏ ਨੇ। ਹਾਲਾਂਕਿ ਇਹ ਵੀ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਤਰੀ ਫੌਜਾ ਸਿੰਘ ਸਰਾਰੀ ਨੇ ਆਪਣਾ ਅਹੁਦੇ ਤੋਂ ਅਸਤੀਫਾ ਵੀ ਮੁੱਖ ਮੰਤਰੀ ਮਾਨ ਨੂੰ ਸੌਂਪ ਦਿੱਤਾ ਸੀ। ਦੂਜੇ ਪਾਸੇ ਵਿਰੋਧੀਆਂ ਦਾ ਕਹਿਣਾ ਹੈ ਕਿ ਮੰਤਰੀ ਦਾ ਅਸਤੀਫਾ ਕਾਫੀ ਨਹੀਂ ਹੈ, ਸਰਕਾਰ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

ਮੰਤਰੀ ਮੰਡਲ ਚ ਹੁਣ 15 ਮੰਤਰੀ: ਪੰਜਾਬ ਮੰਤਰੀ ਮੰਡਲ ਚ ਹੁਣ ਮੰਤਰੀਆਂ ਦੀ ਗਿਣਤੀ 15 ਹੋ ਗਈ ਹੈ। ਦੂਜੇ ਪਾਸੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਨੇ ਰਾਜਪਾਲ ਦੀ ਆਗਿਆ ਨਾਲ ਸਮਾਗਮ ਦੀ ਕਾਰਵਾਈ ਚਲਾਈ ਤੇ ਡਾ. ਬਲਬੀਰ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਵੀ ਦਿੱਤੀ। ਇਸੇ ਤਰ੍ਹਾਂ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਿਹਤ ਵਿਭਾਗ ਨੂੰ ਪਹਿਲਾਂ ਹੀ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਡਾ. ਬਲਬੀਰ ਵਰਗੇ ਮਿਹਨਤੀ ਤੇ ਪੇਸ਼ੇਵਰ ਇਨਸਾਨ ਵਿਭਾਗ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਣਗੇ।

ਸਰਾਰੀ 'ਤੇ ਲੱਗੇ ਸੀ ਘਪਲੇ ਦੇ ਇਲਜ਼ਾਮ: ਆਪਣੇ ਅਹੁਦੇ ਤੋਂ ਲਾਂਭੇ ਹੋਣ ਵਾਲੇ ਫੌਜਾ ਸਿੰਘ ਸਰਾਰੀ 'ਤੇ 3 ਮਹੀਨੇ ਪਹਿਲੇ ਘਪਲਾ ਕਰਨ ਦੇ ਇਲਜ਼ਾਮ ਲੱਗੇ ਸੀ। ਉਨ੍ਹਾਂ ਦੇ ਪੀ.ਏ. ਦੀ ਉਨ੍ਹਾਂ ਨਾਲ ਗੱਲਬਾਤ ਦਾ ਇਕ ਆਡਿਓ ਕਲਿੱਪ ਖੂਬ ਵਾਇਰਲ ਹੋਇਆ ਸੀ। ਇਸ ਕਲਿੱਪ ਚ ਉਹ ਕਥਿਤ ਤੌਰ 'ਤੇ ਪੈਸੋਂ ਦਾ ਪ੍ਰਬੰਧ ਕਰਨ ਸੰਬੰਧੀ ਕੋਈ ਗੱਲ ਕਰ ਰਹੇ ਹਨ। ਹਾਲਾਂਕਿ ਪਾਰਟੀ ਪੱਧਰ ਤੇ ਉਨ੍ਹਾਂ ਤੋਂ ਜਵਾਬ ਵੀ ਮੰਗਿਆ ਗਿਆ ਸੀ। ਸਰਾਰੀ ਦੇ ਬਹਾਨੇ ਸਰਕਾਰ ਤੇ ਵੀ ਸਵਾਲ ਉੱਠੇ ਸਨ। ਹਾਲਾਂਕਿ ਮੰਤਰੀ ਸਰਾਰੀ ਨੇ ਇਸ ਕਲਿੱਪ ਤੇ ਉਨ੍ਹਾਂ ਤੇ ਲੱਗਣ ਵਾਲੇ ਇਲਜਾਮਾਂ ਨੂੰ ਸਿਰੇ ਤੋਂ ਨਕਾਰਿਆ ਸੀ।

  • ਪੰਜਾਬ ਕੈਬਨਿਟ ‘ਚ ਨਵੀਂ ਜ਼ਿੰਮੇਵਾਰੀ ਲਈ @AAPbalbir ਜੀ ਨੂੰ ਬਹੁਤ-ਬਹੁਤ ਵਧਾਈਆਂ…ਬਤੌਰ ਡਾਕਟਰ ਉਹਨਾਂ ਦੀਆਂ ਸੇਵਾਵਾਂ ਤੇ ਤਜਰਬਾ ਪੰਜਾਬੀਆਂ ਦੀ ਸਿਹਤ ਸੰਬੰਧੀ ਜ਼ਰੂਰ ਫ਼ਾਇਦੇਮੰਦ ਸਿੱਧ ਹੋਵੇਗਾ…ਮੈਨੂੰ ਯਕੀਨ ਹੈ ਪੰਜਾਬ ਦਾ ਸਿਹਤ ਖ਼ੇਤਰ ਉਹਨਾਂ ਦੀ ਅਗਵਾਈ ‘ਚ ਨਵੀਆਂ ਬੁਲੰਦੀਆਂ ਤੇ ਪਹੁੰਚੇਗਾ …ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ…. pic.twitter.com/JdDgl1gC9j

    — Bhagwant Mann (@BhagwantMann) January 7, 2023 " class="align-text-top noRightClick twitterSection" data=" ">

'ਆਪ' 'ਚ ਕੁਰਸੀ ਗਵਾਉਣ ਵਾਲੇ ਸਰਾਰੀ ਦੂਜੇ ਮੰਤਰੀ: ਫੌਜਾ ਸਿੰਘ ਸਰਾਰੀ 'ਆਪ' ਸਰਕਾਰ 'ਚ ਮੰਤਰੀ ਦਾ ਅਹੁਦਾ ਗਵਾਉਣ ਵਾਲੇ ਦੂਜੇ ਮੰਤਰੀ ਹਨ। ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਵੀ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ 'ਤੇ ਗਰਮਾਈ ਸਿਆਸਤ, ਵਿਰੋਧੀਆਂ ਨੇ ਕਰੜੇ ਹੱਥੀਂ ਲਈ 'ਆਪ' ਸਰਕਾਰ

Last Updated : Jan 7, 2023, 6:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.