ETV Bharat / state

Simarjit Bains got bail: ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਜੇਲ੍ਹ ਵਿੱਚ ਹਨ ਬੰਦ - ਬਲਾਤਕਾਰ ਸਿਰਫ਼ ਕਾਗਜ਼ਾਂ ਵਿੱਚ ਹੋਇਆ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ। ਦੱਸ ਦਈਏ ਧਾਰਾ 376 ਵਿੱਚ ਸਿਮਰਜੀਤ ਬੈਂਸ ਜਬਰ ਜਨਾਹ ਦੇ ਇਲਜ਼ਾਮ ਵਿੱਚ ਜੇਲ੍ਹ ਅੰਦਰ ਬੰਦ ਸੀ। ਦੱਸ ਦਈਏ ਸਿਮਰਜੀਤ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਪਾਕੇ ਆਪੀ ਜ਼ਮਾਨਤ ਬਾਰੇ ਸਭ ਨੂੰ ਸੁਚੇਤ ਕੀਤਾ ਹੈ। ਨਾਲ ਹੀ ਉਨ੍ਹਾਂ ਲਿਖਿਆ ਕਿ ਵਾਹਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਨੂੰ ਝੂਠੇ ਕੇਸ ਵਿੱਚੋਂ ਜ਼ਮਾਨਤ ਮਿਲੀ ਹੈ।

Lok Insaf Party chief Simarjit Bains got bail
ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
author img

By

Published : Jan 25, 2023, 6:26 PM IST

Updated : Jan 25, 2023, 7:09 PM IST

ਚੰਡੀਗੜ੍ਹ: ਜ਼ਬਰ ਜਨਾਹ ਦੇ ਇਲਜ਼ਾਮਾਂ ਵਿੱਚ ਫਸਣ ਤੋਂ ਬਾਅਦ ਜੇਲ੍ਹ ਗੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਆਖਿਰਕਾਰ ਹੁਣ ਵੱਡੀ ਰਾਹਤ ਮਿਲੀ ਹੈ। ਦਰਅਸਲ ਸਿਮਰਜੀਤ ਬੈਂਸ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਆਖਿਰਕਾਰ ਪੰਜਾਬ ਹਰਿਆਣਾ ਹਾਈਕੋਰਟ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਬੈਂਸ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ 2020 ਦੇ ਵਿੱਚ ਮਹਿਲਾ ਵੱਲੋਂ ਸਿਮਰਜੀਤ ਬੈਂਸ ਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਗਏ ਸਨ ਜਿਸ ਤੋਂ ਬਾਅਦ ਸਾਲ 2021 ਦੇ ਵਿੱਚ ਸਿਮਰਜੀਤ ਬੈਂਸ ਤੇ ਬਲਾਤਕਾਰ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਲਗਭਗ ਡੇਢ ਸਾਲ ਬਾਅਦ ਸਿਮਰਜੀਤ ਬੈਂਸ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ।

ਸੋਸ਼ਲ ਮੀਡੀਆ ਰਾਹੀਂ ਕੀਤਾ ਸੁਚੇਤ: ਦੱਸ ਦਈਏ ਸਿਮਰਜੀਤ ਬੈਂਸ ਨੇ ਆਪਣੀ ਜ਼ਮਾਨਤ ਸਬੰਧੀ ਸੋਸ਼ਲ ਮੀਡੀਆ ਉੱਤੇ ਪੋਸਟ ਪਾਕੇ ਆਪਣੇ ਚਾਹੁਣ ਵਾਲਿਆਂ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਲਿਖਿਆ ਕਿ ਝੂਠੇ ਇਲਜ਼ਾਮਾਂ ਤੋਂ ਆਖਿਰਕਾਰ ਹਾਈਕੋਰਟ ਨੇ ਉਨ੍ਹਾਂ ਨੂੰ ਰਾਹਤ ਦਿੰਦਿਆਂ ਜ਼ਾਮਨਤ ਮਨਜ਼ੂਰ ਕੀਤੀ ਹੈ। ਬੈਂਸ ਨੇ ਅੱਗੇ ਲਿਖਿਆ ਕਿ ਉਹ ਜਲਦ ਸਮਰਥਕਾਂ ਵਿੱਚ ਵਾਪਸੀ ਕਰਕੇ ਲੋਕਾਂ ਦਾ ਸਹਿਯੋਗ ਕਰਨਗੇ।

ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਤਿੰਨ ਮਹੀਨੇ ਬਾਅਦ ਕੀਤਾ ਦੀ ਆਤਮ ਸਮਰਪਣ: ਬਲਾਤਕਾਰ ਮਾਮਲੇ ਦੇ ਵਿੱਚ ਸਿਮਰਜੀਤ ਬੈਂਸ ਵੱਲੋਂ ਖੁਦ ਅਦਾਲਤ ਵੱਲੋਂ ਸਮਣ ਜਾਰੀ ਕਰਨ ਤੋ 3 ਮਹੀਨੇ ਬਾਅਦ ਆਤਮ ਸਮਰਪਣ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਉਸ ਨੇ ਅਗਾਊਂ ਜ਼ਮਾਨਤ ਦੇ ਲਈ ਲੁਧਿਆਣਾ ਦੀ ਜਿਲ੍ਹਾ ਅਦਾਲਤ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿਚ ਵੀ ਐਪਲੀਕੇਸ਼ਨ ਦਾਇਰ ਕੀਤੀ ਸੀ, ਪਰ ਹਰ ਰਾਤ ਨਾ ਮਿਲਣ ਕਰਕੇ ਕੋਰਟ ਵੱਲੋਂ ਉਸ ਨੂੰ ਭਗੌੜਾ ਐਲਾਨ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਆਤਮ ਸਮਰਪਣ ਕੀਤਾ ਸੀ। 52 ਸਾਲ ਦੇ ਸਿਮਰਜੀਤ ਬੈਂਸ ਨੇ ਲੁਧਿਆਣਾ ਦੀ ਅਦਾਲਤ ਵਿਚ ਹੀ ਆਤਮ ਸਮਰਪਣ ਕੀਤਾ ਸੀ। ਜਿਸ ਤੋਂ ਬਾਅਦ ਬੈਂਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਲਗਭਗ 1 ਸਾਲ ਤੋਂ ਸਿਮਰਜੀਤ ਬੈਂਸ ਜੇਲ੍ਹ ਚ ਬੰਦ ਸੀ 11 ਜੁਲਾਈ 2022 ਨੂੰ ਬੈਂਸ ਨੂੰ ਕਸਟਡੀ ਵਿੱਚ ਲਿਆ ਗਿਆ ਸੀ।

ਇਹ ਵੀ ਪੜ੍ਹੋ: Controversy over the tableau of Punjab: ਕੇਂਦਰ ਦੇ ਫੈਸਲੇ ਉੱਤੇ ਭੜਕੇ ਸੀਐੱਮ ਮਾਨ, ਕਿਹਾ- ਕੁਰਬਾਨੀਆਂ ਦੇਣ ਵਾਲੇ ਪੰਜਾਬ...

ਭਗੌੜਾ ਕਰਾਰ ਦੇ ਲੱਗੇ ਸੀ ਪੋਸਟਰ: ਦੱਸ ਦਈਏ ਕਿ ਇਸ ਮਾਮਲੇ ਵਿੱਚ ਸਿਮਰਜੀਤ ਬੈਂਸ ਸਣੇ ਮਾਮਲੇ ’ਚ 7 ਮੁਲਜ਼ਮਾਂ ’ਤੇ ਚਾਰਜ ਲਗਾਏ ਗਏ ਸਨ। ਇਸਦੇ ਚੱਲਦੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਪਹਿਲਾਂ ਹੀ ਸਿਮਰਜੀਤ ਬੈਂਸ ਸਣੇ 7 ਨੂੰ ਭਗੌੜਾ ਕਰਾਰ ਦੇ ਚੁੱਕੀ ਸੀ। ਇਸ ਮਾਮਲੇ ਵਿੱਚ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਲੰਮੇ ਸਮੇਂ ਤੋਂ ਛਾਪੇਮਾਰੀ ਕਰ ਰਹੀ ਸੀ। ਸਿਮਰਜੀਤ ਬੈਂਸ ਅਤੇ ਹੋਰਨਾਂ ਮੁਲਜ਼ਮਾਂ ਦੇ ਭਗੌੜਾ ਕਰਾਰ ਦੇ ਪੋਸਟਰ ਲੱਗੇ ਸਨ।

ਬੈਂਸ ’ਤੇ ਚੱਲ ਰਿਹਾ ਹੈ ਇਹ ਮਾਮਲਾ: ਦਰਅਸਲ ਸਿਮਰਜੀਤ ਬੈਂਸ ਦੇ 40 ਸਾਲ ਦੀ ਮਹਿਲਾ ਵੱਲੋਂ ਸਾਲ 2020 ਵਿਚ ਉਸ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਸਨ, ਸਿਰਫ ਬੈਂਸ ਹੀ ਨਹੀਂ ਇਸ ਵਿਚ ਉਸਨੇ ਬੈਂਸ ਦੇ ਭਰਾ, ਪੀ ਏ ਅਤੇ ਇਲਾਕੇ ਚ ਰਹਿੰਦੀ ਇਕ ਮਹਿਲਾ ਤੇ ਵੀ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਇੱਕ ਸਾਲ ਤੱਕ ਮਹਿਲਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੀ ਰਹੀ ਅਤੇ ਆਖ਼ਰਕਾਰ 10 ਜੁਲਾਈ 2021 ਚ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 6 ਦੇ ਵਿਚ ਬੈਂਸ ਸਣੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਚ ਧਾਰਾ 376, 354, 354a, 506 ਆਦਿ ਲਾਈ ਗਈ ਸੀ।

ਬਾਕੀਆਂ ਨੂੰ ਮਿਲੀ ਪਹਿਲਾਂ ਹੀ ਜ਼ਮਾਨਤ: ਸਿਮਰਜੀਤ ਬੈਂਸ ਸਣੇ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਬਾਕੀ ਲੋਕਾਂ ਨੂੰ ਜਾਂ ਤਾਂ ਅਦਾਲਤ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਜਾਂ ਫਿਰ ਕਲੀਨ ਚਿੱਟ ਮਿਲ ਚੁੱਕੀ ਹੈ, ਬੈਂਸ ਸਣੇ ਉਸ ਦੇ ਭਰਾ ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਸਹਿਯੋਗੀ ਸੁਖਚੈਨ ਸਿੰਘ, ਪਰਦੀਪ ਕੁਮਾਰ ਅਤੇ ਦੋ ਮਹਿਲਾਵਾਂ ਬਲਜਿੰਦਰ ਕੌਰ ਅਤੇ ਜਸਵੀਰ ਕੌਰ ਨੂੰ ਵੀ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ ਪਰ ਇਨ੍ਹਾਂ ਸਾਰਿਆਂ ਨੂੰ ਹੀ ਅਦਾਲਤ ਵੱਲੋਂ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਬੈਂਸ ਦੇ ਭਰਾ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ।

ਬੈਂਸ ਉਤੇ ਕਈ ਮਾਮਲੇ ਦਰਜ: ਦਰਅਸਲ ਸਿਮਰਜੀਤ ਬੈਂਸ ਦੇ ਕਈ ਮਾਮਲੇ ਦਰਜ ਹਨ, ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਨੋਟਿਸ ਦੇ ਵਿੱਚ ਵੀ ਸਿਮਰਜੀਤ ਬੈਂਸ ਦੇ ਬਾਕੀ ਕੇਸਾਂ ਦਾ ਜ਼ਿਕਰ ਕੀਤਾ ਗਿਆ ਹੈ, ਬੈਂਸ ਤੇ ਕੁਲ 23 ਮਾਮਲੇ ਦਰਜ ਹਨ ਇਸੇ ਨੂੰ ਲੈ ਕੇ ਲਗਾਤਾਰ ਕਈ ਮਾਮਲਿਆਂ ਦੇ ਵਿਚ ਬੈਂਸ ਨੂੰ ਰਾਹਤ ਵੀ ਮਿਲ ਚੁੱਕੀ ਹੈ, ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਦੌਰਾਨ ਕਾਂਗਰਸ ਦੇ ਆਤਮ ਨਗਰ ਤੋਂ ਬੈਂਸ ਦੇ ਵਿਰੁੱਧ ਖੜ੍ਹੇ ਹੋਏ ਕਮਲਜੀਤ ਕੜਵਲ ਤੇ ਜਾਨਲੇਵਾ ਹਮਲਾ ਕਰਨ ਨੂੰ ਲੈ ਕੇ ਵੀ 307 ਦਾ ਮਾਮਲਾ ਸਿਮਰਜੀਤ ਬੈਂਸ ਤੇ ਦਰਜ ਹੋਇਆ ਸੀ ਇਸ ਵਿੱਚ ਜਿਸ ਵਿਚ ਬੈਂਸ ਨੂੰ ਰਾਹਤ ਮਿਲ ਚੁੱਕੀ ਹੈ ਹਾਲੇ ਕੁਝ ਹੋਰ ਮਾਮਲੇ ਦਰਜ ਹਨ ਅਤੇ ਉਹਨਾਂ ਚ ਜਦੋਂ ਤੱਕ ਉਨ੍ਹਾ ਕੇਸਾਂ ਦਾ ਨਿਪਟਾਰਾ ਨਹੀਂ ਹੁੰਦਾ ਉਦੋਂ ਤੱਕ ਸਿਮਰਜੀਤ ਬੈਂਸ ਨੂੰ ਜੇਲ ਵਿੱਚ ਹੀ ਰਹਿਣਾ ਪਵੇਗਾ।

Last Updated : Jan 25, 2023, 7:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.