ETV Bharat / state

Lohri 2023 : ਲੋਹੜੀ ਦਾ ਤਿਉਹਾਰ ਮਨਾਉਣ ਲਈ ਪੰਜਾਬ 'ਚ ਪੁਰਾਤਨ ਦੌਰ ਤੋਂ ਆਧੁਨਿਕ ਦੌਰ ਵਿੱਚ ਆਏ ਕਈ ਬਦਲਾਅ - Punjab News

ਪੰਜਾਬੀਆਂ ਲਈ ਲੋਹੜੀ ਦਾ ਤਿਉਹਾਰ ਬਹੁਤ ਮਾਇਨੇ ਰੱਖਦਾ ਹੈ ਅਤੇ ਪੁਰਾਤਨ ਸਮਿਆਂ ਤੋਂ ਇਸ ਤਿਉਹਾਰ ਨੂੰ ਮਨਾਉਣ ਦੀ ਰਿਵਾਇਤ ਚੱਲਦੀ ਆ ਰਹੀ ਹੈ। ਢੋਲ 'ਤੇ ਡਗਾ, ਗਿੱਧਾ ਭੰਗੜਾ, ਮੂੰਗਫਲੀ, ਰਿਓੜੀਆਂ, ਗੱਚਕ ਅਤੇ ਦੁੱਲਾ ਭੱਟੀ ਦਾ ਗੀਤ ਇਸ ਤਿਉਹਾਰ ਨਾਲ ਜੁੜੀਆਂ ਅਹਿਮ (Lohri 2023) ਚੀਜ਼ਾਂ ਹਨ। ਹਰ ਸਾਲ 13 ਜਨਵਰੀ ਨੂੰ ਪੰਜਾਬੀ ਲੋਹੜੀ (Lohri Special) ਵਾਲੇ ਦਿਨ ਧਮਾਲਾਂ ਪਾਉਂਦੇ ਹਨ।

Lohri 2023
Lohri 2023
author img

By

Published : Jan 13, 2023, 9:08 AM IST

Updated : Jan 13, 2023, 5:28 PM IST

Lohri 2023

ਚੰਡੀਗੜ੍ਹ: 'ਲੋਹੜੀ ਬਈ ਲੋਹੜੀ, ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ' ਇਹ ਸਤਰ੍ਹਾਂ ਸੁਣ ਕੇ ਤੁਹਾਨੂੰ ਵੀ ਆ ਗਈ ਨਾ ਲੋਹੜੀ ਦੀ ਯਾਦ। ਇਧਰ ਤੁਹਾਨੂੰ ਲੋਹੜੀ ਦੀ ਯਾਦ ਆਈ ਅਤੇ ਉਧਰ ਲੋਹੜੀ ਦਾ ਤਿਉਹਾਰ ਆ ਗਿਆ। ਜੀ ਹਾਂ ਪੰਜਾਬੀਆਂ ਲਈ ਲੋਹੜੀ ਦਾ ਤਿਉਹਾਰ ਬਹੁਤ ਮਾਇਨੇ ਰੱਖਦਾ ਹੈ ਅਤੇ ਪੁਰਾਤਨ ਸਮਿਆਂ ਤੋਂ ਇਸ ਤਿਉਹਾਰ ਨੂੰ ਮਨਾਉਣ ਦੀ ਰਿਵਾਇਤ ਚੱਲਦੀ ਆ ਰਹੀ ਹੈ। ਢੋਲ 'ਤੇ ਡਗਾ, ਗਿੱਧਾ ਭੰਗੜਾ, ਮੂੰਗਫਲੀ, ਰਿਓੜੀਆਂ, ਗੱਚਕ ਅਤੇ ਦੁੱਲਾ ਭੱਟੀ ਦਾ ਗੀਤ ਇਸ ਤਿਉਹਾਰ ਨਾਲ ਜੁੜੀਆਂ ਅਹਿਮ ਚੀਜ਼ਾਂ ਹਨ। ਹਰ ਸਾਲ 13 ਜਾਂ 14 ਜਨਵਰੀ ਨੂੰ ਪੰਜਾਬੀ ਲੋਹੜੀ ਵਾਲੇ ਦਿਨ ਧਮਾਲਾਂ ਪਾਉਂਦੇ ਹਨ। ਇਸ ਸਾਲ ਵੀ ਧੂਮ ਧਾਮ ਨਾਲ ਲੋਹੜੀ ਮਨਾਈ ਜਾ ਰਹੀ ਹੈ।

ਲੋਹੜੀ ਦਾ ਪੰਜਾਬੀਆਂ ਲਈ ਕੀ ਮਹੱਤਵ : ਪੰਜਾਬੀਆਂ ਲਈ ਲੋਹੜੀ ਦਾ ਖਾਸ ਮਹੱਤਵ ਹੈ। ਵੈਸੇ ਤਾਂ ਲੋੜ ਸਾਰੇ ਘਰਾਂ ਵਿਚ ਮਨਾਈ ਜਾਂਦੀ ਹੈ, ਪਰ ਕਿਸੇ ਘਰ ਵਿੱਚ ਨਵਾਂ ਵਿਆਹ ਹੋਇਆ ਹੋਵੇ ਜਾਂ ਕਿਸੇ ਬੱਚੇ ਨੇ ਜਨਮ ਲਿਆ ਹੋਵੇ ਉਸ ਘਰ ਪਹਿਲੀ ਲੋਹੜੀ ਦੀ ਖਾਸ ਅਹਿਮੀਅਤ ਹੁੰਦੀਹੇ। ਸ਼ਰੀਕੇ ਦੇ ਲੋਕ ਇਕੱਠੇ ਹੋ ਕੇ ਭੁਗਾ ਬਾਲਦੇ ਹਨ। ਜਿੱਥੇ ਨਵ ਵਿਆਹੀ ਜੋੜੀ ਜਾਂ ਨਵਜੰਮੇ ਬੱਚੇ ਨੂੰ ਅਸ਼ੀਰਵਾਦ ਦਿੱਤਾ ਜਾਂਦਾ ਹੈ। ਇਹ ਰਿਵਾਇਤ ਪੰਜਾਬ ਵਿਚ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ। ਹਾਲਾਂਕਿ ਪੁਰਾਣੇ ਸਮੇਂ ਵਿਚ ਨਵ ਜੰਮੇ ਪੁੱਤਰ ਦੀ ਲੋਹੜੀ ਧੂਮ ਧਾਮ ਨਾਲ ਮਨਾਈ ਜਾਂਦੀ ਸੀ, ਪਰ ਆਧੁਨਿਕ ਦੌਰ ਵਿਚ ਧੀਆਂ ਦੀ ਲੋਹੜੀ ਦਾ ਖਾਸਾ ਮਹੱਤਵ ਹੈ। ਲੋਹੜੀ ਵਾਲੀ ਰਾਤ ਲੱਕੜਾਂ ਜਾਂ ਪਾਥੀਆਂ ਦਾ ਭੁੱਗਾ ਬਣਾਇਆਂ ਜਾਂਦਾ ਹੈ ਜਿਸ ਵਿੱਚ ਅੱਗ ਬਾਲ ਕੇ ਤਿਲ, ਗੱਚਕ, ਰਿਓੜੀਆਂ ਸੁੱਟ ਕੇ ਮੱਥਾ ਟੇਕਿਆ ਜਾਂਦਾ ਹੈ ਅਤੇ ਗੀਤ ਗਾਇਆ ਜਾਂਦਾ ਹੈ ਕਿ ਈਸ਼ਰ ਆ, ਦਲਿੱਦਰ ਜਾ, ਦਲਿਦਰ ਦੀ ਜੜ੍ਹ ਚੁੱਲ੍ਹੇ ਪਾ।

ਪੁਰਾਤਨ ਅਤੇ ਆਧੁਨਿਕ ਲੋਹੜੀ ਵਿੱਚ ਆਇਆ ਬਦਲਾਅ : ਕਹਿੰਦੇ ਨੇ ਕਿ ਪਰਿਵਰਤਨ ਕੁਦਰਤ ਦਾ ਨਿਯਮ ਹੈ ਅਤੇ ਲੋਹੜੀ ਦੇ ਤਿਉਹਾਰ ਮਨਾਉਣ ਦੇ ਤਰੀਕਿਆਂ ਵਿੱਚ ਵੀ ਕਿਤੇ ਨਾ ਕਿਤੇ ਪਰਿਵਰਤਨ ਆਇਆ ਹੈ। ਆਧੁਨਿਕ ਦੌਰ ਵਿਚ ਲੋਹੜੀ ਮਨਾਉਣ ਦੇ ਤਰੀਕੇ ਵੀ ਆਧੁਨਿਕ ਹੋ ਗਏ ਹਨ। ਸਮੇਂ ਦੇ ਨਾਲ ਲੋਹੜੀ ਮਨਾਉਣ ਦੀਆਂ ਰਿਵਾਇਤਾਂ ਵਿਚ ਵੀ ਬਦਲਾਅ ਆਇਆ ਜਿਵੇਂ ਕਿ ਪੁਰਾਤਨ ਸਮਿਆਂ ਤੋਂ ਰਿਵਾਇਤ ਚੱਲੀ ਆ ਰਹੀ ਸੀ ਕਿ ਸਿਰਫ਼ ਲੜਕੇ ਦੇ ਜਨਮ 'ਤੇ ਹੀ ਲੋਹੜੀ ਮਨਾਈ ਜਾਂਦੀ ਸੀ। ਪਰ, ਆਧੁਨਿਕ ਦੌਰ ਵਿਚ ਧੀ ਦੇ ਜੰਮਣ ਉੱਤੇ ਵੀ ਲੋਹੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਲੋਹੜੀ ਮੌਕੇ ਢੋਲ ਦੇ ਨਾਲ ਗਿੱਧੇ ਭੰਗੜੇ ਦਾ ਖਾਸ ਮਹੱਤਵ ਸੀ, ਪਰ ਆਧੁਨਿਕ ਦੌਰ ਵਿਚ ਡੀਜੇ ਨੇ ਇਸ ਦੀ ਥਾਂ ਲੈ ਲਈ ਹੈ, ਹਾਲਾਂਕਿ ਗਿੱਧੇ ਭੰਗੜੇ ਵਾਲੀ ਰਿਵਾਇਤ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ, ਪਰ ਹੁਣ ਮਨੋਰੰਜਨ ਦਾ ਤਰੀਕਾ ਬਦਲ ਗਿਆ ਹੈ।

ਇਕ ਹੋਰ ਬੜੀ ਦਿਲਚਸਪ ਗੱਲ ਹੈ ਕਿ ਪੁਰਾਣੇ ਸਮਿਆਂ ਵਿਚ ਬੱਚੇ ਘਰਾਂ ਵਿੱਚ ਲੋਹੜੀ ਮੰਗਣ ਜਾਂਦੇ ਸਨ। ਖਾਸ ਕਰਕੇ ਉਹ ਘਰ ਜਿੱਥੇ ਕੋਈ ਬੱਚਾ ਜਨਮਿਆ ਹੁੰਦਾ ਸੀ ਜਾਂ ਨਵਾਂ ਵਿਆਹ ਹੋਇਆ ਹੁੰਦਾ ਸੀ। ਨਾਲ ਗੀਤ ਵੀ ਗਾਇਆ ਜਾਂਦਾ ਸੀ ਕਿ 'ਦੇ ਮਾਈ ਲੋਹੜੀ ਜੀਵੇ ਤੇਰੀ ਜੋੜੀ।' ਹੁਣ ਇਹ ਰੁਝਾਨ ਪੂਰੀ ਤਰ੍ਹਾਂ ਬਦਲ ਗਿਆ। ਹੁਣ ਬੱਚਿਆਂ ਵੱਲੋਂ ਘਰ ਘਰ ਜਾ ਕੇ ਲੋਹੜੀ ਮੰਗਣ ਦੀ ਰਿਵਾਇਤ ਖ਼ਤਮ ਹੋ ਗਈ ਹੈ। ਆਧੁਨਿਕ ਦੌਰ ਵਿੱਚ ਪੈਦਾ ਹੋਏ ਬੱਚਿਆਂ ਨੂੰ ਤਾਂ ਲੋਹੜੀ ਦਾ ਮਤਲਬ ਵੀ ਨਹੀਂ ਪਤਾ ਅਤੇ ਲੋਹੜੀ ਮੌਕੇ ਗਾਏ ਜਾਣ ਵਾਲੇ ਗੀਤਾਂ ਤੋਂ ਵੀ ਉਹ ਅਣਜਾਨ ਹਨ। ਪੁਰਾਣੇ ਸਮੇਂ ਵਿੱਚ ਲੋਹੜੀ ਮੌਕੇ ਗੰਨੇ ਦੇ ਰਸ ਦੀ ਖੀਰ ਅਤੇ ਖਿੱਚੜੀ ਬਿਨ੍ਹਾਂ ਤਿਉਹਾਰ ਅਧੂਰਾ ਮੰਨਿਆਂ ਜਾਂਦਾ ਸੀ। ਹੁਣ ਆਧੁਨਿਕ ਦੌਰ ਵਿੱਚ ਇਹ ਰਿਵਾਇਤ ਕੁਝ ਕੁ ਖਿੱਤਿਆਂ ਤੱਕ ਹੀ ਸੀਮਤ ਰਹਿ ਗਈ ਹੈ। ਲੋਹੜੀ ਮੌਕੇ ਬਹੁਤ ਸਾਰੇ ਗੀਤ ਪ੍ਰਚੱਲਿਤ ਸਨ, ਪਰ ਆਧੁਨਿਕ ਸਮੇਂ ਵਿੱਚ ਲੋਕਾਂ ਦੇ ਮਨਾਂ ਵਿਚੋਂ ਇਹ ਗੀਤ ਵਿਸਰ ਗਏ ਹਨ।

ਬਜ਼ਾਰਾਂ ਵਿਚ ਰੌਣਕਾਂ : ਸਮਾਂ ਬੇਸ਼ੱਕ ਬਦਲ ਗਿਆ ਹੋਵੇ ਅਤੇ ਲੋਹੜੀ ਮਨਾਉਣ ਦਾ ਤਰੀਕਾ ਵੀ ਬੇਸ਼ੱਕ ਬਦਲ ਗਿਆ ਹੋਵੇ, ਪਰ ਇਕ ਚੀਜ਼ ਪੰਜਾਬੀਆਂ ਵਿੱਚ ਕਦੇ ਨਹੀਂ ਬਦਲੀ, ਉਹ ਹੈ ਲੋਹੜੀ ਮਨਾਉਣ ਦਾ ਚਾਅ। ਬਜ਼ਾਰਾਂ ਵਿਚ ਮੂੰਗਫਲੀ, ਰਿਓੜੀਆਂ, ਤਿਲ, ਗੱਚਕ ਨੇ ਚਾਰੇ ਪਾਸੇ ਖੁਸ਼ਬੂ ਖਿਲਾਰੀ ਹੋਈ ਹੈ। ਲੋਕ ਧੜਾਧੜ ਬਜ਼ਾਰਾਂ ਵਿੱਚ ਲੋਹੜੀ ਦਾ ਸਾਮਾਨ ਖਰੀਦ ਰਹੇ ਹਨ। ਦੁਕਾਨਾਂ ਸੱਜੀਆਂ ਹੋਈਆਂ ਹਨ ਅਤੇ ਲੋਕ ਲੋਹੜੀ ਦੀ ਖਰੀਦਦਾਰੀ ਕਰ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਆਹ ਤੋਂ ਬਾਅਦ ਪਹਿਲੀ ਲੋਹੜੀ: ਪੰਜਾਬ ਵਿਚ ਇਸ ਵਾਰ ਲੋਹੜੀ ਇਸ ਲਈ ਵੀ ਖਾਸ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਵਿਆਹ ਦੀ ਪਹਿਲੀ ਲੋਹੜੀ ਮਨਾ ਰਹੇ ਹਨ। ਚੰਡੀਗੜ੍ਹ ਸਥਿਤ ਸੀਐਮ ਨਿਵਾਸ ਵਿਚ ਲੋਹੜੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਮੰਤਰੀਆਂ ਅਤੇ ਵਿਧਾਇਕਾਂ ਦਾ ਸੀਐਮ ਨਿਵਾਸ ਵਿੱਚ ਆਉਣਾ ਜਾਣਾ ਲੱਗਿਆ ਹੋਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਉਨ੍ਹਾਂ ਦੀ ਪਹਿਲੀ ਲੋਹੜੀ ਦੀਆਂ ਵਧਾਈਆਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ: Lohri 2023: ਇਸ ਪਹਿਰਾਵੇ ਨਾਲ ਆਪਣੀ ਲੋਹੜੀ ਨੂੰ ਬਣਾਓ ਖਾਸ

Last Updated : Jan 13, 2023, 5:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.