ਚੰਡੀਗੜ੍ਹ : ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਇਟਨਸ ਵਿਚਾਲੇ ਖੇਡਿਆ ਗਿਆ ਆਈਪੀਐਲ ਮੈਚ ਗੁਜਰਾਤ ਟਾਈਟਨਸ ਦੀ ਟੀਮ ਨੇ ਜਿੱਤ ਲਿਆ ਹੈ। ਅਖੀਰਲੇ ਪਲਾਂ ਵਿੱਚ ਮੈਚ ਦਾ ਜੋ ਰੋਮਾਂਚ ਬਣਿਆ, ਉਸਨੂੰ ਦਰਸ਼ਕ ਭੁਲਾ ਨਹੀਂ ਸਕਣਗੇ। ਦੂਜੇ ਪਾਸੇ ਦਿੱਲੀ ਕੈਪੀਟਲਸ ਦੀ ਟੀਮ ਦੀ ਖਰਾਬ ਸ਼ੁਰੂਆਤ ਹੀ ਉਸ ਲਈ ਨੁਕਸਾਨਦੇਹਾ ਸਾਬਿਤ ਹੋਈ। ਗੁਜਰਾਤ ਟਾਈਟਨਸ ਦੀ ਟੀਮ ਨੇ 18ਵੇਂ ਓਵਰ ਵਿੱਚ 6 ਖਿਡਾਰੀਆਂ ਦੇ ਰਹਿੰਦਿਆ ਇਹ ਮੈਚ ਜਿੱਤ ਲਿਆ। ਟੀਮ ਕੋਲ ਹਾਲੇ ਵੀ 11 ਗੇਂਦਾਂ ਬਚੀਆਂ ਸਨ, ਪਰ ਮੈਚ ਉਸਦੇ ਖੇਮੇ ਵਿੱਚ ਆ ਗਿਆ।
ਜ਼ਿਕਰਯੋਗ ਹੈ ਕਿ ਗੁਜਰਾਤ ਟਾਈਟਨਸ ਦਾ 18 ਓਵਰਾਂ ਤੋਂ ਬਾਅਦ ਸਕੋਰ 160/4 ਸੀ। 13 ਓਵਰਾਂ ਤੋਂ ਬਾਅਦ ਸਕੋਰ 107/4 ਸੀ ਅਤੇ ਇਸੇ ਦੌਰਾਨ ਗੁਜਰਾਤ ਟਾਇਟਨਸ ਨੂੰ ਚੌਥਾ ਝਟਕਾ ਲੱਗਿਆ। ਜਦੋਂ ਕਿ ਪਿਛਲੇ ਓਵਰਾਂ ਦੌਰਾਨ ਟੀਮ ਦਾ ਸਕੋਰ ਹੌਲੀ ਹੌਲੀ ਵਧਿਆ। ਹਾਰਦਿਕ ਦੇ ਆਊਟ ਹੋਣ ਨਾਲ ਟੀਮ ਨੂੰ ਕਰਾਰਾ ਝਟਕਾ ਲੱਗਿਆ। ਉਸ ਵੇਲੇ 7ਵਾਂ ਓਵਰ ਸੀ ਅਤੇ 63 ਉੱਤੇ 3 ਖਿਡਾਰੀ ਆਉਟ ਹੋ ਚੁੱਕੇ ਸਨ।
ਦਿੱਲੀ ਕੈਪੀਟਲ ਦੀ ਰਹੀ ਸੀ ਖਰਾਬ ਪਰਫਾਰਮੈਂਸ : ਜ਼ਿਕਰਯੋਗ ਹੈ ਕਿ ਗੁਜਰਾਤ ਟਾਈਟਨਸ ਦੀ ਟੀਮ ਨੇ ਟੌਸ ਜਿੱਤ ਕੇ ਗੇਂਦਬਾਜੀ ਚੁਣੀ ਅਤੇ ਇਸ ਤੋਂ ਬਾਅਦ ਦਿੱਲੀ ਕੈਪੀਟਲਸ ਦੀ ਬੱਲੇਬਾਜ਼ੀ ਸ਼ੁਰੂ ਹੋਈ। ਦਿੱਲੀ ਕੈਪੀਟਲਸ ਲਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਪ੍ਰਿਥਵੀ ਸ਼ਾਅ ਨੇ ਕ੍ਰੀਜ ਉੱਤੇ ਸ਼ੁਰੂਆਤ ਕੀਤੀ। ਗੁਜਰਾਤ ਟਾਈਟਨਸ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪਹਿਲਾ ਓਵਰ ਸੁੱਟਿਆ ਅਤੇ ਦਿੱਲੀ ਕੈਪੀਟਲ਼ਸ ਦਾ ਸਕੋਰ 2 ਓਵਰਾਂ ਵਿੱਚ 20 ਦੌੜਾਂ ਰਿਹਾ। ਇਸ ਤੋਂ ਬਾਅਦ 2ਵੇਂ ਓਵਰ ਦੀ ਤੀਜੀ ਗੇਂਦ ਉੱਤੇ ਦਿੱਲੀ ਕੈਪੀਟਲਸ ਦੀ ਪਹਿਲੀ ਵਿਕੇਟ ਡਿੱਗੀ ਅਤੇ ਸ਼ਮੀ ਨੇ ਪ੍ਰਿਥਵੀ ਸ਼ਾਅ ਨੂੰ 7 ਦੌੜਾਂ ਨਾਲ ਆਊਟ ਕਰ ਦਿੱਤਾ। ਦਿੱਲੀ ਕੈਪੀਟਲਜ਼ ਦਾ 4 ਓਵਰਾਂ ਵਿੱਚ ਸਕੋਰ 33 ਰਿਹਾ। 5ਵੇਂ ਓਵਰ ਵਿੱਚ ਦਿੱਲੀ ਕੈਪੀਟਲ ਦੀ ਦੂਜੀ ਵਿਕੇਟ ਡਿੱਗੀ ਅਤੇ ਸਕੋਰ 42 ਰਿਹਾ। ਦਿੱਲੀ ਕੈਪੀਟਲ ਨੇ 7 ਓਵਰਾਂ ਬਾਅਦ 63 ਦੌੜਾਂ ਜੋੜੀਆਂ। ਦਿੱਲੀ ਕੈਪੀਟਲਜ਼ ਨੂੰ 9ਵੇਂ ਓਵਰ ਵਿੱਚ ਤੀਜਾ ਝਟਕਾ ਲੱਗਾ।
ਰਿਸ਼ਭ ਪੰਤ ਦਿੱਲੀ ਕੈਪੀਟਲਸ ਦਾ ਸਮਰਥਨ ਕਰਨ ਪਹੁੰਚੇ ਸਨ। ਦਿੱਲੀ ਕੈਪੀਟਲਸ ਨੂੰ 9ਵੇਂ ਓਵਰ ਵਿੱਚ ਚੌਥਾ ਝਟਕਾ ਲੱਗਾ। 9ਵੇਂ ਓਵਰ ਦੀ ਪਹਿਲੀ ਗੇਂਦ 'ਤੇ ਜੋਸੇਫ ਨੇ ਦਿੱਲੀ ਕੈਪੀਟਲਜ਼ ਦੇ ਕਪਤਾਨ ਡੇਵਿਡ ਵਾਰਨਰ ਨੂੰ 37 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਡ ਕਰ ਦਿੱਤਾ। ਫਿਰ ਦੂਜੀ ਗੇਂਦ 'ਤੇ ਉਸ ਨੇ ਰਿਲੇ ਰੋਸੋ ਨੂੰ ਗੋਲਡਨ ਡਕ 'ਤੇ ਆਊਟ ਕਰ ਦਿੱਤਾ।
ਇਹ ਵੀ ਪੜ੍ਹੋ : Deepak Chahar Performance: ਦੀਪਕ ਚਾਹਰ ਦੀ ਗੇਂਦਬਾਜ਼ੀ ਤੋਂ ਨਾਖ਼ੁਸ਼ ਧੋਨੀ, ਦਿੱਤੀ ਚਿਤਾਵਨੀ
ਦਿੱਲੀ ਕੈਪੀਟਲਸ ਨੂੰ 9ਵੇਂ ਓਵਰ ਵਿੱਚ ਲਗਾਤਾਰ ਦੋ ਝਟਕੇ ਲੱਗੇ ਗੁਜਰਾਤ ਟਾਈਟਨਸ ਦੇ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ਼ ਨੇ ਲਗਾਤਾਰ ਦੋ ਗੇਂਦਾਂ ਵਿੱਚ ਦੋ ਵਿਕਟਾਂ ਲਈਆਂ। ਦਿੱਲੀ ਕੈਪੀਟਲਸ ਦੇ ਬੱਲੇਬਾਜ਼ਾਂ ਨੇ ਇਸ ਮੈਚ 'ਚ ਹੁਣ ਤੱਕ ਖਰਾਬ ਬੱਲੇਬਾਜ਼ੀ ਕੀਤੀ ਹੈ, ਉਥੇ ਹੀ ਦੂਜੇ ਪਾਸੇ ਗੁਜਰਾਤ ਟਾਈਟਨਸ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। 10 ਓਵਰਾਂ ਦੇ ਅੰਤ 'ਤੇ, ਦਿੱਲੀ ਕੈਪੀਟਲਸ ਦੇ ਸਰਫਰਾਜ਼ ਖਾਨ (12) ਅਤੇ ਖੱਬੇ ਹੱਥ ਦੇ ਬੱਲੇਬਾਜ਼ ਅਭਿਸ਼ੇਕ ਪੋਰੇਲ (3), ਆਪਣਾ ਆਈ.ਪੀ.ਐੱਲ. ਡੈਬਿਊ ਖੇਡ ਰਹੇ ਹਨ, ਦੌੜਾਂ ਬਣਾਉਣ ਤੋਂ ਬਾਅਦ ਕ੍ਰੀਜ਼ 'ਤੇ ਰਹੇ।
13ਵੇਂ ਓਵਰ ਤੱਕ ਦਿੱਲੀ ਕੈਪੀਟਲਸ ਦੀ ਅੱਧੀ ਟੀਮ ਪੈਵੇਲੀਅਨ ਪਰਤ ਗਈ ਸੀ। ਮੈਚ ਦਾ ਆਪਣਾ ਪਹਿਲਾ ਓਵਰ ਸੁੱਟਣ ਆਏ ਗੁਜਰਾਤ ਟਾਈਟਨਸ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਆਪਣੇ ਆਈਪੀਐਲ ਡੈਬਿਊ ਮੈਚ ਵਿੱਚ ਅਭਿਸ਼ੇਕ ਪੋਰੋਲ ਨੂੰ 20 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਕੀਤਾ। ਦਿੱਲੀ ਕੈਪੀਟਲਸ ਨੂੰ 17ਵੇਂ ਓਵਰ 'ਚ ਛੇਵਾਂ ਝਟਕਾ ਗੁਜਰਾਤ ਟਾਈਟਨਸ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨੇ 17ਵੇਂ ਓਵਰ ਦੀ ਦੂਜੀ ਗੇਂਦ 'ਤੇ 30 ਦੌੜਾਂ ਦੇ ਨਿੱਜੀ ਸਕੋਰ 'ਤੇ ਸਰਫਰਾਜ਼ ਖਾਨ ਨੂੰ ਆਊਟ ਕਰ ਦਿੱਤਾ।