ਚੰਡੀਗੜ੍ਹ: ਪਟਿਆਲਾ-ਰਾਜਪੁਰਾ ਰੋਡ ਬਾਈਪਾਸ 'ਤੇ ਨਵਾਂ ਬਣਿਆ ਬੱਸ ਸਟੈਂਡ ਇਸ ਦੀਆ ਵਿਸ਼ੇਸ਼ਤਾਵਾਂ ਨੂੰ ਲੈਕੇ ਪਹਿਲਾਂ ਹੀ ਚਰਚਾ ਵਿੱਚ ਸੀ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਉਦਘਾਟਨ ਕਰਨ ਸਮੇਂ ਇਸ ਦਾ ਸਿਹਰਾ ਖੁੱਦ ਦੀ ਸਰਕਾਰ ਨੂੰ ਦਿੱਤਾ ਹੋਵੇ ਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਸਿਹਰਾ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਦੱਸ ਦਈਏ ਨਵਾਂ ਬਣਿਆ ਬੱਸ ਅੱਡਾ ਲਿਫਟਾਂ ਸਮੇਤ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। 60.97 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਅਤੇ 8.51 ਏਕੜ ਵਿੱਚ ਫੈਲੇ ਇਸ ਬੱਸ ਸਟੈਂਡ ਵਿੱਚ ਲੋਕਾਂ ਦੀ ਸਹੂਲਤ ਲਈ 41 ਕਾਊਂਟਰ ਹਨ। ਪੀ.ਆਰ.ਟੀ.ਸੀ. ਅਧਿਕਾਰੀਆਂ ਨੇ ਦੱਸਿਆ ਕਿ ਸਮਾਂ-ਸਾਰਣੀ ਅਤੇ ਬੱਸਾਂ ਦੇ ਆਉਣ-ਜਾਣ ਦੀ ਸਮਾਂ-ਸਾਰਣੀ ਨੂੰ ਪ੍ਰਦਰਸ਼ਿਤ ਕਰਨ ਲਈ ਕਾਊਂਟਰ 'ਤੇ ਕਈ LED ਸਕਰੀਨਾਂ ਲਗਾਈਆਂ ਗਈਆਂ ਹਨ।
-
ਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਪੂਰੀ…
— Bhagwant Mann (@BhagwantMann) May 16, 2023 " class="align-text-top noRightClick twitterSection" data="
ਬੇਹੱਦ ਆਧੁਨਿਕ ਤੇ ਪੰਜਾਬ ਦਾ ਸਭ ਤੋਂ ਖੂਬਸੂਰਤ ਬੱਸ ਸਟੈਂਡ ਲੋਕ ਸਮਰਪਿਤ…ਪਟਿਆਲਾ ਤੋਂ Live… https://t.co/MY9yMFnulz
">ਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਪੂਰੀ…
— Bhagwant Mann (@BhagwantMann) May 16, 2023
ਬੇਹੱਦ ਆਧੁਨਿਕ ਤੇ ਪੰਜਾਬ ਦਾ ਸਭ ਤੋਂ ਖੂਬਸੂਰਤ ਬੱਸ ਸਟੈਂਡ ਲੋਕ ਸਮਰਪਿਤ…ਪਟਿਆਲਾ ਤੋਂ Live… https://t.co/MY9yMFnulzਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਪੂਰੀ…
— Bhagwant Mann (@BhagwantMann) May 16, 2023
ਬੇਹੱਦ ਆਧੁਨਿਕ ਤੇ ਪੰਜਾਬ ਦਾ ਸਭ ਤੋਂ ਖੂਬਸੂਰਤ ਬੱਸ ਸਟੈਂਡ ਲੋਕ ਸਮਰਪਿਤ…ਪਟਿਆਲਾ ਤੋਂ Live… https://t.co/MY9yMFnulz
ਵੱਖ-ਵੱਖ ਵਿਸ਼ੇਸ਼ਤਾਵਾਂ: ਗਰਾਊਂਡ ਫਲੋਰ 'ਤੇ 41 ਕਾਊਂਟਰ ਹਨ ਜਿੱਥੋਂ ਯਾਤਰੀ ਬੱਸਾਂ 'ਚ ਸਵਾਰ ਹੋ ਸਕਦੇ ਹਨ। ਬੇਸਮੈਂਟ ਵਿੱਚ ਦੋ, ਤਿੰਨ ਅਤੇ ਚਾਰ ਪਹੀਆ ਵਾਹਨਾਂ ਲਈ ਇੱਕ ਵੱਖਰੀ ਪਾਰਕਿੰਗ ਹੈ। ਹੇਠਲੀ ਮੰਜ਼ਿਲ 'ਤੇ, 18 ਦੁਕਾਨਾਂ, ਤਿੰਨ ਸ਼ੋਅਰੂਮ, ਇੱਕ ਜਾਂਚ ਦਫਤਰ ਅਤੇ ਇਕ ਫੂਡ ਕੋਰਟ ਹੈ। ਦੂਜੀ ਮੰਜ਼ਿਲ 'ਤੇ, ਲਾਕਰਾਂ ਦੀ ਸਹੂਲਤ, ਇੱਕ ਡੌਰਮੇਟਰੀ ਅਤੇ ਦੋ ਵਪਾਰਕ ਦਫਤਰਾਂ ਲਈ ਜਗ੍ਹਾ ਹੈ। ਅਪਾਹਜ ਵਿਅਕਤੀਆਂ ਦੀ ਸਹੂਲਤ ਲਈ, ਹਰੇਕ ਮੰਜ਼ਿਲ 'ਤੇ ਰੈਂਪ ਅਤੇ ਲਿਫਟ ਦੀ ਸੁਵਿਧਾ ਹੈ। ਨੇਤਰਹੀਣਾਂ ਦੇ ਮਾਰਗਦਰਸ਼ਨ ਲਈ ਫਰਸ਼ 'ਤੇ ਵਿਸ਼ੇਸ਼ ਟਾਈਲਾਂ ਲਗਾਈਆਂ ਗਈਆਂ ਹਨ। ਹਰੇਕ ਮੰਜ਼ਿਲ 'ਤੇ ਅਪਾਹਜ ਵਿਅਕਤੀਆਂ ਲਈ ਵੱਖਰੇ ਵਾਸ਼ਰੂਮ ਦਿੱਤੇ ਗਏ ਹਨ।
3 ਸਾਲਾਂ ਵਿੱਚ ਨੇਪਰੇ ਚੜ੍ਹਿਆ ਪ੍ਰਾਜੈਕਟ: ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਲਈ, ਨਵੇਂ ਬੱਸ ਸਟੈਂਡ ਨੂੰ ਸੂਰਜੀ ਊਰਜਾ ਪੈਨਲਾਂ ਅਤੇ ਉੱਚ ਮਾਸਟ ਲਾਈਟਿੰਗ ਪ੍ਰਣਾਲੀਆਂ ਨਾਲ ਲੈਸ ਕੀਤਾ ਗਿਆ ਹੈ। ਸੀਐੱਮ ਮਾਨ ਨੇ ਐਲਾਨ ਕੀਤਾ ਹੈ ਕਿ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੂੰ ਸਿਟੀ ਬੱਸ ਸਟੈਂਡ ਵਜੋਂ ਵਰਤਿਆ ਜਾਵੇਗਾ ਜਿੱਥੋਂ ਇਲੈਕਟ੍ਰਿਕ ਬੱਸਾਂ ਦੇ ਫਲੀਟ ਨਾਲ ਸ਼ਟਲ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਦੱਸ ਦਈਏ ਨਵੇਂ ਬੱਸ ਟਰਮੀਨਲ ਦੀ ਉਸਾਰੀ ਦਾ ਕੰਮ ਜਨਵਰੀ 2021 ਵਿੱਚ ਸ਼ੁਰੂ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਜਦੋਂ ਕੈਪਟਨ ਅਮਰਿੰਦਰ ਸਿੰਘ ਤਾਂ ਉਨ੍ਹਾਂ ਨੇ ਬਤੌਰ ਮੁੱਖ ਮੰਤਰੀ ਇਸ ਹਾਈਟੈੱਕ ਟਰਮੀਨਲ ਦਾ ਨੀਂਹ ਪੱਥਰ ਅਕਤੂਬਰ 2020 ਵਿੱਚ ਰੱਖਿਆ ਸੀ। ਇਹ ਪ੍ਰੋਜੈਕਟ 15 ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਣਾ ਸੀ। ਹਾਲਾਂਕਿ, ਇਹ ਕਈ ਸਮਾਂ ਸੀਮਾਵਾਂ ਤੋਂ ਖੁੰਝ ਗਿਆ ਅਤੇ ਆਖਿਰਕਾਰ ਇਸ ਸਾਲ ਅਪ੍ਰੈਲ ਵਿੱਚ ਪੂਰਾ ਹੋ ਗਿਆ।