ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਆਪਣੇ ਇੱਕ ਜਹਾਜ਼ 'ਤੇ 'ਇੱਕ ਓਂਕਾਰ' ਦਾ ਚਿੱਤਰ ਬਣਾਇਆ ਹੈ ਜਿਸ ਦੀ ਸ਼ਰਧਾਲੂਆਂ ਵੱਲੋਂ ਵੱਡੇ ਪੱਧਰ 'ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਜਿੱਥੇ ਇੱਕ ਪਾਸੇ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਖਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ ਨੇ ਟਵੀਟ ਕਰ ਸਵਾਲ ਕੀਤਾ ਹੈ ਕਿ ਕੀ 'ਇੱਕ ਓਂਕਾਰ' ਦੇ ਚਿੱਤਰ ਵਾਲੇ ਜਹਾਜ਼ ਵਿੱਚ ਸ਼ਰਾਬ ਅਤੇ ਮੀਟ ਵਰਤੇ ਜਾਣਗੇ?
ਇਹ ਵੀ ਪੜ੍ਹੋ: 550ਵੇਂ ਪ੍ਰਕਾਸ਼ ਪੁਰਬ ਮੌਕੇ ਮਿਊਜ਼ਿਕ ਇੰਡਸਟਰੀ ਦਾ ਅਹਿਮ ਉਪਰਾਲਾ
ਖ਼ਾਲਸਾ ਏਡ ਦੇ ਮੁਖੀ ਦੇ ਇਸ ਟਵੀਟ ਤੋਂ ਬਾਅਦ ਸਾਰੇ ਸਿੱਖ ਸ਼ਰਧਾਲੂ ਵੀ ਇਸ ਸਵਾਲ ਬਾਰੇ ਸੋਚਣ 'ਤੇ ਮਜਬੂਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਖ਼ਾਲਸਾ ਏਡ ਇੱਕ ਸੰਸਥਾ ਹੈ ਜੋ ਦੁਨੀਆ ਭਰ ਵਿੱਚ ਸੇਵਾ ਕਰਦੀ ਹੈ।