ਚੰਡੀਗੜ੍ਹ: ਖਾਲਿਸਤਾਨੀਆਂ ਵੱਲੋਂ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਦੇ ਘਿਰਾਓ ਦੀ ਧਮਕੀ ਖੋਖਲੀ ਸਾਬਤ ਹੋਈ ਹੈ। ਕੈਨੇਡਾ 'ਚ ਹਿੰਦੂ ਮੰਦਰ ਦੀ ਭੰਨਤੋੜ ਤੋਂ ਬਾਅਦ ਸਿੱਖ ਫਾਰ ਜਸਟਿਸ (SFJ) ਅਤੇ ਖਾਲਿਸਤਾਨੀ ਸਮਰਥਕਾਂ ਨੇ ਮੰਦਰ ਸਮੇਤ ਵੱਖ-ਵੱਖ ਥਾਵਾਂ 'ਤੇ ਪੋਸਟਰ ਲਗਾਏ ਸੀ ਕਿ ਉਹ 15 ਅਗਸਤ ਨੂੰ ਆਜ਼ਾਦੀ ਦਿਹਾੜੇ 'ਤੇ ਕੈਨੇਡਾ ਸਥਿਤ ਭਾਰਤੀ ਦੂਤਾਵਾਸ ਦਾ ਘਿਰਾਓ ਕਰਨਗੇ ਪਰ ਇਸ ਦੌਰਾਨ ਭਾਰਤੀ ਦੂਤਾਵਾਸ ਦੇ ਘਿਰਾਓ ਲਈ ਕੋਈ ਵੀ ਘਰੋਂ ਬਾਹਰ ਨਹੀਂ ਨਿਕਲਿਆ।
ਦੂਤਾਵਾਸ ਦੇ ਅਧਿਕਾਰੀਆਂ ਦੇ ਲਾਏ ਸੀ ਪੋਸਟਰ: ਖਾਲਿਸਤਾਨੀ ਸਮਰਥਕਾਂ ਨੇ ਮੰਦਰ ਵਿੱਚ ਭੰਨਤੋੜ ਕਰਨ ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਬਾਰੇ ਇੱਕ ਨਵਾਂ ਪੋਸਟਰ ਵੀ ਜਾਰੀ ਕੀਤਾ ਸੀ। ਨਵੇਂ ਪੋਸਟਰ 'ਚ ਉਨ੍ਹਾਂ ਕੈਨੇਡਾ 'ਚ ਪਿਛਲੇ ਦਿਨੀਂ ਕਤਲ ਹੋਏ ਖਾਲਿਸਤਾਨ ਦੇ ਸਰਗਰਮ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਸਿੱਧੇ ਤੌਰ 'ਤੇ ਦੂਤਘਰ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਪੋਸਟਰ 'ਤੇ ਲਿਖਿਆ ਹੈ ਕਿ ਨਿੱਝਰ ਨੂੰ ਸ਼ਹੀਦ ਕਰਨ ਵਾਲੇ ਅੱਤਵਾਦੀ ਕੈਨੇਡਾ 'ਚ ਹਨ।
ਸਰੀ ਗੁਰਦੁਆਰੇ ਤੋਂ ਭਾਰਤੀ ਦੂਤਾਵਾਸ ਤੱਕ ਰੈਲੀ ਦਾ ਸੀ ਪ੍ਰੋਗਰਾਮ : ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਅਤੇ ਸਿੱਖਸ ਫਾਰ ਜਸਟਿਸ ਨੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਅੱਤਵਾਦੀ ਦੱਸਦੇ ਹੋਏ ਇੱਕ ਪੋਸਟਰ ਜਾਰੀ ਕੀਤਾ ਸੀ। ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਉਹ ਸਰੀ ਤੋਂ ਵੈਨਕੂਵਰ ਭਾਰਤੀ ਅੰਬੈਸੀ ਤੱਕ ਰੈਲੀ ਕੱਢਣਗੇ। ਇਸ ਤੋਂ ਬਾਅਦ ਉਹ ਭਾਰਤੀ ਦੂਤਾਵਾਸ ਦਾ ਘਿਰਾਓ ਕਰਨਗੇ, ਪਰ ਖਾਲਿਸਤਾਨੀ ਸਮਰਥਕਾਂ ਵਲੋਂ ਦਿੱਤੀ ਗਈ ਇਹ ਧਮਕੀ ਸਫ਼ਲ ਨਾ ਹੋ ਸਕੀ।
- ਸਿਵਲ ਹਸਪਤਾਲ ਦੇ ਬਾਥਰੂਮ ਵਿੱਚੋਂ ਮਿਲਿਆ ਨਵਜੰਮੇ ਬੱਚੇ ਦਾ ਭਰੂਣ, ਡਾਕਟਰ ਸਮੇਤ ਚਾਰ 'ਤੇ ਮਾਮਲਾ ਦਰਜ
- ਬਰਨਾਲਾ ਦੇ ਪਿੰਡ ਸੇਖਾ ਵਿੱਚ ਦੋਹਰਾ ਕਤਲ: ਘਰ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਵੱਢਿਆ ਪਰਿਵਾਰ, ਮਾਂ-ਧੀ ਦੀ ਮੌਤ, ਜਵਾਈ ਗੰਭੀਰ ਜ਼ਖਮੀ
- Beas River Water level : ਬਿਆਸ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਚਿੰਤਾ 'ਚ ਪਾਏ ਲੋਕ
ਅਧਿਕਾਰੀਆਂ ਦੀਆਂ ਫੋਟੋਆਂ ਲਗਾ ਕੇ ਲਿਖਿਆ ਕੈਨੇਡਾ 'ਚ ਭਾਰਤੀ ਅੱਤਵਾਦੀ: ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਸੰਜੇ ਵਰਮਾ, ਮਨੀਸ਼ ਅਤੇ ਅਪੂਰਵਾ ਸ਼੍ਰੀਵਾਸਤਵ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ, ਜਿਸ 'ਚ ਲਿਖਿਆ ਸੀ ਕਿ ਕੈਨੇਡਾ 'ਚ ਭਾਰਤੀ ਅੱਤਵਾਦੀ। ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਅੱਤਵਾਦੀ ਦੱਸਦੇ ਹੋਏ ਲਿਖਿਆ ਗਿਆ ਕਿ ਉਨ੍ਹਾਂ ਦਾ ਜੁਰਮ ਸ਼ਹੀਦ ਨਿੱਝਰ ਦਾ ਕਤਲ ਹੈ। ਇਹ ਅੱਤਵਾਦ ਖਾਲਿਸਤਾਨ ਅਤੇ ਖਾਲਿਸਤਾਨ ਪੱਖੀ ਸਿੱਖਾਂ ਦੇ ਖਿਲਾਫ ਹੈ।