ਕਾਲਜ ਦੇ ਜਨਰਲ ਸਕੱਤਰ ਅਮਿਤ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਕਸ਼ਮੀਰੀ ਵਿਦਿਆਰਥੀ ਨੇ ਵ੍ਹਟਸ ਐਪ 'ਤੇ 'ਜੈਸ਼ ਦਾ ਬੈਸਟ...ਮੋਰ ਟੂ ਕਮ' ਨੂੰ ਪੋਸਟ ਕੀਤਾ ਹੋਇਆ ਸੀ।
ਡਿਪਟੀ ਕਮਿਸ਼ਨਰ ਆਫ ਪੁਲਿਸ ਕਮਲਦੀਪ ਗੋਇਲ ਨੇ ਦੱਸਿਆ ਕਿ ਵਿਦਿਆਰਥੀ ਜਨਵਰੀ ਮਹੀਨੇ ਤੋਂ ਛੁੱਟੀਆਂ 'ਤੇ ਹੈ, ਉਹ ਕਾਲਜ ਨਹੀਂ ਆ ਰਿਹਾ ਸੀ ਤੇ ਹੁਣ ਉਹ ਕਸ਼ਮੀਰ 'ਚ ਹੈ। ਕਾਲਜ ਦੇ ਜਨਰਲ ਸਕੱਤਰ ਅਮਿਤ ਜਿੰਦਲ ਦਾ ਕਹਿਣਾ ਹੈ ਕਿ ਜਦੋਂ ਵਿਦਿਆਰਥੀ ਦੀ ਲੋਕੇਸ਼ਨ ਪਤਾ ਲਗਾਈ ਗਈ ਤਾਂ ਉਹ ਕਸ਼ਮੀਰ ਦੇ ਕੁਪਵਾੜਾ ਦੀ ਦੱਸ ਰਿਹਾ ਸੀ।
ਡੀਸੀਪੀ ਕਮਲਦੀਪ ਗੋਇਲ ਨੇ ਦੱਸਿਆ ਕਿ ਉਕਤ ਵਿਦਿਆਰਥੀ 'ਤੇ ਕੋਈ ਮਾਮਲਾ ਦਰਜ ਨਹੀਂ ਹੋ ਸਕਿਆ ਕਿਉਂਕਿ ਉਹ ਕਸ਼ਮੀਰ ਚ ਹੈ, ਪਰ ਕਾਲਜ ਪ੍ਰਸ਼ਾਸਨ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਾਲਜ ਦੇ ਹੋਸਟਲ ਵਿੱਚ ਕਰੀਬ 80 ਕਸ਼ਮੀਰੀ ਵਿਦਿਆਰਥੀ ਰਹਿ ਰਹੇ ਹਨ, ਜਿਨ੍ਹਾਂ ਲਈ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪੁਲਵਾਮਾ ਵਿੱਚ ਬੀਤੀ 14 ਫ਼ਰਵਰੀ ਨੂੰ ਹੋਏ ਅੱਤਵਾਦੀ ਹਮਲੇ ਦੌਰਾਨ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿਚੋਂ 4 ਪੰਜਾਬ ਦੇ ਸ਼ਾਮਲ ਸਨ।