ਚੰਡੀਗੜ੍ਹ : ਕਰਵਾਚੌਥ ਦਾ ਤਿਉਹਾਰ ਦੇਸ਼ ਭਰ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਕਰਵਾਚੌਥ ਤੋਂ ਇੱਕ ਦਿਨ ਪਹਿਲਾਂ, ਔਰਤਾਂ ਮਹਿੰਦੀ ਲਗਾ ਕੇ ਅਤੇ ਖਰੀਦਦਾਰੀ ਕਰਦੀਆਂ ਹਨ। ਚੰਡੀਗੜ੍ਹ ਦੇ ਹਰ ਬਾਜ਼ਾਰ ਵਿਚ ਵੀ ਮਹਿੰਦੀ ਲਗਾਉਣ ਲਈ ਔਰਤਾਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲੀ।
ਉੱਥੇ ਹੀ ਕਰਵਾਂਚੌਥ ਮੌਕੇ ਚੰਡੀਗੜ੍ਹ ਦੇ ਸੈਕਟਰ 24 ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ। ਚੰਡੀਗੜ੍ਹ ਪੁਲਿਸ ਕਮੇਟੀ ਵੱਲੋਂ ਕਰਵਾਚੌਥ ਤਿਉਹਾਰ ਮੁੱਖ ਰੱਖਦੇ ਮਹਿਲਾ ਕਾਂਸਟੇਬਲ ਲਈ ਮੁਫਤ ਵਿੱਚ ਮੇਕਅੱਪ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਕਾਰਨੀਵਲ ਦੀ ਟਰੇਨਰ ਸੰਜੀਤ ਨੇ ਦੱਸਿਆ ਕਿ ਪੁਲਿਸ ਚੌਕੀ ਦੇ ਵਿੱਚ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਦੇ ਤਹਿਤ ਕੁੜੀਆਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਲਈ ਪਾਰਲਰ ਦਾ ਕੋਰਸ ਕਰਵਾਇਆ ਜਾਂਦਾ ਹੈ ਅਤੇ ਹੁਣ ਕਰਵਾਚੌਥ ਦੇ ਮੌਕੇ ਸਾਰੀ ਔਰਤਾਂ ਅਤੇ ਮਹਿਲਾ ਕਾਂਸਟੇਬਲ ਦੇ ਲਈ ਮੇਕਅੱਪ ਮੈਨ ਦੀ ਹੇਅਰ ਕਟਿੰਗ ਦਾ ਮੌਕਾ ਫਰੀ ਵਿੱਚ ਦਿੱਤਾ ਜਾ ਰਿਹਾ ਹੈ ਤਾਂ ਕਿ ਜੋ ਮਹਿਲਾ ਕਾਂਸਟੇਬਲ ਆਪਣੇ ਵਿਆਸਥ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਪਾਰਲਰ ਨਹੀਂ ਜਾ ਸਕਦੀਆਂ ਉਹ ਇੱਥੇ ਇਸ ਮੌਕੇ ਦਾ ਫ਼ਾਇਦਾ ਫਰੀ ਵਿੱਚ ਚੁੱਕਣਗੀਆਂ।
ਉੱਥੇ ਹੀ ਮਹਿੰਦੀ ਲਗਵਾ ਰਹੇ ਕਮਿਊਨਿਟੀ ਕਾਂਸਟੇਬਲ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਦੌਰਾਨ ਸਮਾਂ ਨਹੀਂ ਮਿਲਦਾ, ਕਿ ਉਹ ਕੀਤੇ ਜਾ ਸਕਣ ਅਤੇ ਮੇਕਅੱਪ ਕਰਵਾ ਸਕਣ ਪਰ ਤਿਉਹਾਰ ਦੇ ਮੌਕੇ 'ਤੇ ਚੌਕੀ ਦੇ ਵਿੱਚ ਹੀ ਇਹ ਸੁਵਿਧਾਵਾਂ ਮੁਫਤ ਵਿੱਚ ਮਿਲ ਰਹੀਆਂ ਹਨ।
ਇਹ ਵੀ ਪੜੋ: NBSA ਨੇ ਜਾਰੀ ਕੀਤੀਆਂ ਅਯੁੱਧਿਆ ਮਾਮਲੇ ਦੀ ਕਵਰੇਜ਼ ਬਾਰੇ ਹਿਦਾਇਤਾਂ
ਤੁਹਾਨੂੰ ਦੱਸ ਦਈਏ ਕਿ ਕਰਵਾਚੌਥ ਦੇ ਮੌਕੇ 'ਤੇ ਮੁਫਤ ਮੇਕਅੱਪ ਅਤੇ ਫੇਸ਼ੀਅਲ ਤੇ ਮਹਿੰਦੀ ਦਾ ਪ੍ਰੋਗਰਾਮ ਪੰਦਰਾਂ ਅਕਤੂਬਰ ਤੋਂ ਸਿਤਾਰਾ ਅਕਤੂਬਰ ਤੱਕ ਸੈਕਟਰ 24 ਵਿੱਚ ਪੁਲਿਸ ਸਟੇਸ਼ਨ 'ਚ ਕਰਵਾਇਆ ਜਾ ਰਿਹਾ ਕੋਈ ਵੀ ਮਹਿਲਾ ਕਾਂਸਟੇਬਲ ਇਸ ਦਾ ਹਿੱਸਾ ਬਣ ਸਕਦੀ ਹੈ।