ETV Bharat / state

ਪੰਜਾਬ-ਹਰਿਆਣਾ ਹਾਈਕੋਰਟ ਤੋਂ ਕੰਗਨਾ ਰਣੌਤ ਮਿਲੀ ਕਲੀਨ ਚਿਟ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੰਗਨਾ ਰਣੌਤ ਵਿਰੁੱਧ ਬੀਫ਼ ਨੂੰ ਪ੍ਰਮੋਟ ਕਰਨ ਵਿਰੁੱਧ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਲੁਧਿਆਣਾ ਦੇ ਨਵਨੀਤ ਗੋਪੀ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਕੰਗਣਾ ਬੀਫ਼ ਨੂੰ ਪ੍ਰਮੋਟ ਕਰ ਰਹੀ ਹੈ, ਜਿਸ ਕਾਰਨ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਪੰਜਾਬ-ਹਰਿਆਣਾ ਹਾਈਕੋਰਟ ਤੋਂ ਕੰਗਨਾ ਰਣੌਤ ਮਿਲੀ ਕਲੀਨ ਚਿਟ
ਪੰਜਾਬ-ਹਰਿਆਣਾ ਹਾਈਕੋਰਟ ਤੋਂ ਕੰਗਨਾ ਰਣੌਤ ਮਿਲੀ ਕਲੀਨ ਚਿਟ
author img

By

Published : Sep 21, 2020, 6:47 AM IST

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੰਗਨਾ ਰਣੌਤ ਵਿਰੁੱਧ ਬੀਫ਼ ਨੂੰ ਪ੍ਰਮੋਟ ਕਰਨ ਵਿਰੁੱਧ ਦਾਖ਼ਲ ਪਟੀਸ਼ਨ ਨੂੰ ਖ਼ਾਰਜ਼ ਕਰਦੇ ਹੋਏ ਅਦਾਕਾਰਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਵਿਰੁੱਧ ਲੁਧਿਆਣਾ ਦੇ ਰਹਿਣ ਵਾਲੇ ਨਵਨੀਤ ਗੋਪੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਸੀ। ਪਟੀਸ਼ਨ ਵਿੱਚ ਗੋਪੀ ਨੇ ਕਿਹਾ ਕਿ ਕੰਗਨਾ ਆਪਣੇ ਟਵੀਟਾਂ ਰਾਹੀਂ ਬੀਫ ਖਾਣ ਨੂੰ ਪ੍ਰਮੋਟ ਕਰ ਰਹੀ ਹੈ ਜਿਸ ਕਾਰਨ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਸ ਮਾਮਲੇ ਸਬੰਧੀ ਲੁਧਿਆਣਾ ਦੇ ਪੁਲੀਸ ਸਟੇਸ਼ਨ ਵਿੱਚ ਵੀ ਅਦਾਕਾਰਾ ਵਿਰੁੱਧ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਪਟੀਸ਼ਨਕਰਤਾ ਨੇ ਹਾਈ ਕੋਰਟ ਨੂੰ ਪਟੀਸ਼ਨ ਰਾਹੀਂ ਕੰਗਨਾ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੀ ਅਪੀਲ ਕੀਤੀ ਸੀ।

ਪੰਜਾਬ-ਹਰਿਆਣਾ ਹਾਈਕੋਰਟ ਤੋਂ ਕੰਗਨਾ ਰਣੌਤ ਮਿਲੀ ਕਲੀਨ ਚਿਟ

ਸੁਣਵਾਈ ਦੌਰਾਨ ਜਸਟਿਸ ਮਨੋਜ ਬਜਾਜ ਨੇ ਇਸ ਪਟੀਸ਼ਨ ਨੂੰ ਅਸਪੱਸ਼ਟ ਅਤੇ ਗੁੰਮਰਾਹ ਦਸਦੇ ਹੋਏ ਖਾਰਜ਼ ਕਰ ਦਿੱਤਾ। ਕੋਰਟ ਨੇ ਕਿਹਾ ਕਿ ਫ਼ਿਲਮ ਅਦਾਕਾਰਾ ਦੇ ਟਵੀਟ ਵਿੱਚ ਅਜਿਹਾ ਕਿਤੇ ਵੀ ਨਹੀਂ ਲੱਗ ਰਿਹਾ ਕਿ ਉਹ ਬੀਫ ਨੂੰ ਪ੍ਰਮੋਟ ਕਰ ਰਹੀ ਹੈ, ਬਲਕਿ ਉਸਦੀ ਪੋਸਟ ਇਹ ਦੱਸ ਰਹੀ ਹੈ ਕਿ ਉਹ ਖੁਦ ਸ਼ਾਕਾਹਾਰੀ ਹੋ ਗਈ ਹੈ।

ਕੋਰਟ ਨੇ ਕਿਹਾ ਕਿ ਦੂਜੀ ਪੋਸਟ ਵਿੱਚ ਕੰਗਨਾ ਭਾਰਤ ਤੇ ਵਿਦੇਸ਼ਾਂ ਵਿੱਚ ਖਾਣੇ ਦੇ ਵੱਖਰੇਪਣ ਨੂੰ ਲੈ ਕੇ ਚਰਚਾ ਕਰ ਰਹੀ ਹੈ। ਕੋਰਟ ਨੇ ਕਿਹਾ ਕਿ ਜਿਹੜੀ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਅਜਿਹਾ ਨਹੀਂ ਲਗਦਾ ਕਿ ਇਹ ਵੀ ਕੰਗਨਾ ਨੇ ਪਾਈ ਹੈ। ਪੋਸਟ ਵਿਚਲੇ ਤੱਥ ਅਤੇ ਹਾਲਾਤ ਕਿਤੇ ਵੀ ਇਹ ਸੰਕੇਤ ਨਹੀਂ ਦਿੰਦੇ ਕਿ ਕੰਗਨਾ ਰਣੌਤ ਨੇ ਕੋਈ ਅਪਰਾਧ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.