ਚੰਡੀਗੜ੍ਹ: ਹੁਣ ਪੰਜਾਬ ਵਿਚ ਵਿਜੀਲੈਂਸ ਆਫ਼ਿਸ ਸਟਾਫ ਜੀਨਸ ਅਤੇ ਟੀ ਸ਼ਰਟਸ ਨਹੀਂ ਪਾ (Jeans t-shirt ban in vigilance office) ਸਕਣਗੇ। ਜਿਸ ਸਬੰਧੀ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ। ਵਿਜੀਲੈਂਸ ਦਫ਼ਤਰ ਵਿਚ ਬੈਠਣ ਵਾਲੇ ਕਰਮਚਾਰੀ ਜਾਂ ਅਧਿਕਾਰੀ ਨੂੰ ਦਫ਼ਤਰ ਵਿਚ ਸਿਵਲ ਕੱਪੜੇ ਨਾਲ ਹੀ ਪ੍ਰਵੇਸ਼ ਕਰਨ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਫੀਲਡ ਵਿਚ ਡਿਊਟੀ ਕਰਨ ਵਾਲੇ ਅਫ਼ਸਰਾਂ ਨੂੰ ਛੂਟ ਦਿੱਤੀ ਗਈ ਹੈ ਕਿ ਉਹ ਵੀ ਕੋਈ ਵੀ ਕੱਪੜੇ ਪਾ ਸਕਦੇ ਹਨ ਕਿਉਂਕਿ ਫੀਲਡ ਡਿਊਟੀ ਦੌਰਾਨ ਕਈ ਤਰ੍ਹਾਂ ਪਛਾਣ ਗੁਪਤ ਰੱਖਣੀ ਹੁੰਦੀ ਹੈ।
ਸਰਦੀਆਂ ਅਤੇ ਗਰਮੀਆਂ ਵਿਚ ਪਾਉਣੀ ਹੋਵੇਗੀ ਇਹ ਡਰੈਸ: ਸਰਕਾਰ ਅਨੁਸਾਰ ਗਰਮੀਆਂ ਵਿਚ ਪੂਰੀਆਂ ਬਾਹਾਂ ਦੀ ਕਮੀਜ਼ ਪੈਂਟ ਅਤੇ ਸਫ਼ਾਰੀ ਸੂਟ ਪਾਉਣਾ ਲਾਜ਼ਮੀ ਹੋਵੇਗਾ। ਸਰਦੀਆਂ ਵਿਚ ਸੋਬਰ ਕਲਰ ਕੋਟ ਪੈਂਟ ਅਤੇ ਬਲੇਜ਼ਰ, ਸਵੈਟਰ ਗਰਮ ਕੱਪੜਿਆਂ ਦੇ ਰੂਪ ਵਿਚ ਪਾਇਆ ਜਾਵੇ। ਜੈਕਟ ਜਾਂ ਰੰਗਦਾਰ ਕੱਪੜੇ ਨਾਂ ਪਾਏ ਜਾਣ। ਕਾਲੇ ਜਾਂ ਭੂਰੇ ਰੰਗ ਦੇ ਬੂਟ ਅਤੇ ਜੁਰਾਬਾਂ ਪਾਉਣੀਆਂ ਲਾਜ਼ਮੀ ਹਨ।
ਔਰਤ ਕਰਮਚਾਰੀਆਂ ਲਈ ਵੀ ਇਹ ਡਰੈਸ ਕੋਡ: ਔਰਤਾਂ ਲਈ ਵੀ ਸੂਟ ਸਾੜੀ ਅਤੇ ਫਾਰਮਲਪੈਂਟ ਸ਼ਰਟ ਪਾਉਣਾ ਲਾਜ਼ਮੀ ਹੈ। ਜੀਨਸ ਟੀ ਸ਼ਰਟ, ਸ਼ਪੋਰਟਸ ਅਤੇ ਚੱਪਲਾਂ ਪਾਉਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਆਫੀਸ਼ੀਅਲ (official) ਸਟਾਫ਼ ਲਈ ਆਈ ਕਾਰਡ ਪਾਉਣਾ ਵੀ ਜ਼ਰੂਰੀ ਹੋਵੇਗਾ। ਜੇਕਰ ਇਹਨਾਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਅਧਿਕਾਰੀ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੀ ਕਹਿੰਦੇ ਹਨ ਅਧਿਕਾਰੀ? ਸਾਬਕਾ ਡੀਐਸਪੀ (DSP) ਬਲਵਿੰਦਰ ਸਿੰਘ ਸੇਖੋਂ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਡਿਸਪਲੈਂਨਰੀ ਫੋਰਸਿਸ ਲਈ ਸ਼ੁਰੂ ਤੋਂ ਹੀ ਡ੍ਰੈਸ ਕੋਰਡ ਰੱਖਿਆ ਗਿਆ ਹੈ। ਹਾਲਾਂਕਿ ਕਈ ਅਫ਼ਸਰਾਂ ਵੱਲੋਂ ਡ੍ਰੈਸ ਕੋਰਡ ਦਾ ਪਾਲਨ ਨਹੀਂ ਕੀਤਾ ਜਾਂਦਾ ਸੀ ਅਤੇ ਬੁਰਾ ਮੰਨਿਆ ਜਾਂਦਾ ਸੀ।
ਡ੍ਰੈਸ ਕੋਰਡ ਹਮੇਸ਼ਾ ਲਾਜ਼ਮੀ: ਅਫ਼ਸਰਾਂ ਲਈ ਡ੍ਰੈਸ ਕੋਰਡ ਹਮੇਸ਼ਾ ਲਾਜ਼ਮੀ ਰਿਹਾ ਹੈ। ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਸਭ ਦਾ ਧਿਆਨ ਸਰਕਾਰ ਵੱਲ ਹੋ ਗਿਆ। ਅਸਲ ਵਿਚ ਡ੍ਰੈਸ ਕੋਰਡ ਪਹਿਲਾਂ ਤੋਂ ਹੀ ਹੈ। ਸਰਕਾਰ ਨੇ ਤਾਂ ਫੀਲਡ ਵਿਚ ਜਾਣ ਵਾਲੇ ਅਫ਼ਸਰਾਂ ਨੂੰ ਛੋਟ ਦਿੱਤੀ ਹੈ ਕਿਉਂਕਿ ਕਈ ਮੌਕਿਆਂ 'ਤੇ ਗੁਪਤਤਾ ਬਣਾਉਣੀ ਜ਼ਰੂਰੀ ਹੁੰਦੀ ਹੈ।
ਉਹਨਾਂ ਦੱਸਿਆ ਕਿ ਨਿਯਮਾਂ ਅਨੁਸਾਰ ਫਾਰਮਲ ਡ੍ਰੈਸ ਦੇ ਨਾਲ ਸਿਰ ਤੇ ਟੋਪੀ ਪਾਉਣੀ ਵੀ ਲਾਜ਼ਮੀ ਹੈ। ਅਤੇ ਜੇਕਰ ਕੋਈ ਸਰਦਾਰ ਅਫ਼ਸਰ ਹੈ ਉਸ ਲਈ ਪੱਗ ਬੰਨਣੀ ਜ਼ਰੂਰੀ ਹੈ।ਸ਼ਰਟ ਪੂਰੀ ਤਰ੍ਹਾਂ ਪੈਂਟ ਦੇ ਅੰਦਰ ਹੋਣੀ ਵੀ ਜ਼ਰੂਰੀ ਹੈ।ਅਨੁਸ਼ਾਸਨ ਕਾਇਮ ਕਰਨਾ ਜ਼ਰੂਰੀ ਹੈ ਜੋ ਕਿ ਚੰਗਾ ਹੈ।
ਕੀ ਕਹਿਣਾ ਹੈ ਵਿਜੀਲੈਂਸ ਦੇ ਸਟਾਫ਼ ਦਾ? ਪੰਜਾਬ ਵਿਜੀਲੈਂਸ ਬਿਊਰੋ ਦੇ ਹੈਡ ਕਾਂਸਟੇਬਲ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਡਿਸਪਲੈਨਰੀ ਫੋਰਸਿਜ਼ ਡਰੈਸ ਕੋਡ ਜ਼ਰੂਰੀ ਹੁੰਦਾ ਹੈ। ਜੀਨਸ ਟੀ ਸ਼ਰਟ ਤਾਂ ਕਾਲਜਾਂ ਦੇ ਮੁੰਡੇ ਕੁੜੀਆਂ ਵੀ ਪਾਉਂਦੇ ਹਨ। ਇਹ ਆਮ ਪਾਇਆ ਜਾਣ ਵਾਲਾ ਪਹਿਰਾਵਾ ਹੈ। ਪਰ ਵਿਜੀਲੈਂਸ ਵਰਗੇ ਦਫ਼ਤਰਾਂ ਵਿਚ ਅਨੁਸ਼ਾਸਨ ਕਾਇਮ ਰੱਖਣਾ ਜ਼ਰੂਰੀ ਹੈ। ਉਹਨਾਂ ਦੱਸਿਆ ਵੈਸੇ ਤਾਂ ਵਿਜੀਲੈਂਸ ਦਫ਼ਤਰ ਵਿਚ ਫਾਰਮਲ ਕੱਪੜੇ ਪਾਏ ਜਾਂਦੇ ਹਨ। ਪਰ ਸਾਰਿਆਂ ਵੱਲੋਂ ਇਹਨਾਂ ਨਿਯਮਾਂ ਦਾ ਪਾਲਨ ਨਹੀਂ ਕੀਤਾ ਜਾਂਦਾ। ਕੁਝ ਲੋਕ ਨਵੇਂ ਹਨ ਜਿਹਨਾਂ ਨੂੰ ਪਤਾ ਨਹੀਂ।
ਹੈਡ ਕਾਂਸਟੇਬਲ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮੁਹਾਲੀ ਅਦਾਲਤ ਵਿਚ ਡਿਊਟੀ ਹੈ ਸ਼ਾਮ ਨੂੰ ਹਰ ਰੋਜ਼ ਉਹ ਦਫ਼ਤਰ ਜਾਂਦੇ ਹਨ ਅਤੇ ਫਾਰਮਲ ਡਰੈਸ ਪਾਉਂਦੇ ਹਨ। ਸਰਕਾਰ ਵੱਲੋਂ ਇਹ ਹੁਕਮ ਜਾਰੀ ਕਰਕੇ ਨਿਯਮਾਂ ਦੀ ਪਾਲਨਾ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ।ਇਹ ਚੰਗਾ ਫ਼ੈਸਲਾ ਹੈ ਇਸ ਨਾਲ ਅਨੁਸ਼ਾਸਨ ਬਰਕਰਾਰ ਰਹੇਗਾ।
ਇਹ ਵੀ ਪੜ੍ਹੋ:- ਬਿਜਲੀ ਦਾ ਬਿੱਲ ਨਾ ਭਰਨ ਵਾਲੇ ਲੋਕਾਂ ਦੇ ਪਾਵਰਕਾਮ ਨੇ ਕੱਟੇ ਕੁਨੈਕਸ਼ਨ