ETV Bharat / state

ਜਗਮੀਤ ਬਰਾੜ ਨੇ ਬਣਾਈ ਨਵੀਂ ਵੱਖਰੀ ਕੋਰ ਕਮੇਟੀ 12 ਮੈਂਬਰ ਕੀਤੇ ਨਿਯੁਕਤ

ਸ਼੍ਰੋਮਣੀ ਅਕਾਲੀ ਦਲ ਵੱਲੋਂ ਝੁੰਦਾ ਕਮੇਟੀ ਭੰਗ ਕਰਕੇ ਨਵੀਂ ਕੋਰ ਕਮੇਟੀ ਬਣਾਏ ਜਾਣ ਤੋਂ ਬਾਅਦ ਜਗਮੀਤ ਬਰਾੜ ਨੇ ਅਕਾਲੀ ਦਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ (Jagmeet Brar formed new core committee) ਹੈ ਅਤੇ ਆਪਣੀ ਇਕ ਵੱਖਰੀ ਕਮੇਟੀ ਬਣਾ ਲਈ ਹੈ। ਜਿਸਦੇ ਵਿਚ ਕੁੱਲ 12 ਮੈਂਬਰ ਹਨ ਅਤੇ ਇਸਨੂੰ ਕੁਆਰਡੀਨੇਟ ਯੂਨਿਟ ਪੇਨਲ ਦਾ ਨਾਂ ਦਿੱਤਾ ਗਿਆ ਹੈ।

Jagmeet Brar formed new core committee
Jagmeet Brar formed new core committee
author img

By

Published : Dec 1, 2022, 4:24 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਝੁੰਦਾ ਕਮੇਟੀ ਭੰਗ ਕਰਕੇ ਨਵੀਂ ਕੋਰ ਕਮੇਟੀ ਬਣਾਏ ਜਾਣ ਤੋਂ ਬਾਅਦ ਜਗਮੀਤ ਬਰਾੜ ਨੇ ਅਕਾਲੀ ਦਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ (Jagmeet Brar formed new core committee) ਹੈ ਅਤੇ ਆਪਣੀ ਇਕ ਵੱਖਰੀ ਕਮੇਟੀ ਬਣਾ ਲਈ ਹੈ। ਜਿਸਦੇ ਵਿਚ ਅਕਾਲੀ ਦਲ ਦੇ ਅੰਡਰ ਰੇਟਿਡ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਮੇਟੀ ਵਿਚ ਕੁੱਲ 12 ਮੈਂਬਰ ਹਨ ਅਤੇ ਇਸਨੂੰ ਕੁਆਰਡੀਨੇਟ ਯੂਨਿਟ ਪੇਨਲ ਦਾ ਨਾਂ ਦਿੱਤਾ ਗਿਆ ਹੈ।

ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਗਮੀਤ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਦੇਸ਼ ਸਿਰਫ ਪਾਰਟੀ ਨੂੰ ਮਜ਼ਬੂਤ ​​ਕਰਨਾ ਅਤੇ 2024 ਦੀਆਂ ਆਮ ਚੋਣਾਂ 'ਤੇ ਧਿਆਨ ਕੇਂਦ੍ਰਿਤ ਕਰਕੇ ਮੁੜ ਸੁਰਜੀਤੀ ਦਾ ਰੋਡਮੈਪ ਤਿਆਰ ਕਰਨਾ ਹੈ। ਇਸ ਸਵਾਲ ਦੇ ਜਵਾਬ ਵਿੱਚ ਕਿ ਕੀ ਉਹ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਮੰਨਦੇ ਹਨ।

ਜਗਮੀਤ ਬਰਾੜ ਨੇ ਬਣਾਈ ਵੱਖਰੀ ਕਮੇਟੀ
ਜਗਮੀਤ ਬਰਾੜ ਨੇ ਬਣਾਈ ਵੱਖਰੀ ਕਮੇਟੀ

ਕੌਰ ਕਮੇਟੀ ਚੋਂ ਬਾਹਰ ਕੱਢਣਾ ਗੈਰ-ਸੰਵਿਧਾਨਕ:- ਇਸ ਤੋਂ ਇਲਾਵਾ ਜਗਮੀਤ ਬਰਾੜ ਨੇ ਕਿਹਾ ਕਿ ਸੁਖਬੀਰ ਪ੍ਰਧਾਨ ਹਨ ਪਰ ਲੀਡਰਸ਼ਿਪ ਵੱਲੋਂ ਕਈ ਗੈਰ-ਸੰਵਿਧਾਨਕ ਫੈਸਲੇ ਲਏ ਗਏ ਹਨ, ਜਿਨ੍ਹਾਂ ਦਾ ਉਨ੍ਹਾਂ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਹ ਬਾਦਲ ਪਰਿਵਾਰ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ 'ਤੇ ਸਵਾਲ ਨਹੀਂ ਉਠਾ ਰਹੇ ਹਨ ਪਰ 55 ਸਾਲ ਤੋਂ ਇਸ ਪਰਿਵਾਰ ਦਾ ਦਬਦਬਾ ਰਿਹਾ ਹੈ।

ਇਸਦੇ ਨਾਲ ਹੀ ਜਗਮੀਤ ਬਰਾੜ ਨੇ ਖੁੱਲ੍ਹ ਕੇ ਬੀਬੀ ਜਗੀਰ ਕੌਰ ਦਾ ਸਮਰਥਨ ਕੀਤਾ ਹੈ। ਬਰਾੜ ਨੇ ਕਿਹਾ ਕਿ ਉਸ ਨੂੰ ਕੱਢਣਾ ਗੈਰ-ਸੰਵਿਧਾਨਕ ਹੈ। ਇਸ ਤੋਂ ਇਲਾਵਾ ਉਸ ਨਾਲ ਕੀਤਾ ਗਿਆ ਸਲੂਕ ਅਤੇ ਉਸ ਵਿਰੁੱਧ ਵਰਤੀ ਗਈ ਭਾਸ਼ਾ ਅਣਉਚਿਤ ਸੀ। ਇਕ ਪੰਜਾਬੀ ਗੀਤ ਦੀਆਂ ਸਤਰ੍ਹਾਂ ਦੀ ਵਰਤੋਂ ਬੀਬੀ ਜਗੀਰ ਕੌਰ ਲਈ ਕੀਤੀ ਗਈ ਸੀ, ਜਿਸ ਉੱਤੇ ਜਗਮੀਤ ਬਰਾੜ ਭੜਕਦੇ ਵਿਖਾਈ ਦਿੱਤੇ। ਉਨ੍ਹਾਂ ਨੇ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਦਾ ਵੀ ਸਮਰਥਨ ਕੀਤਾ, ਜੋ ਹੁਣ ਪਾਰਟੀ ਪ੍ਰਧਾਨ ਦੇ ਸਲਾਹਕਾਰ ਨਹੀਂ ਹਨ।

ਬਰਾੜ ਦੀ ਵੱਖਰੀ ਕਮੇਟੀ ਵਿਚ ਕੁੱਲ 12 ਮੈਂਬਰ ? ਜਗਮੀਤ ਬਰਾੜ ਵੱਲੋਂ ਅਕਾਲੀ ਦਲ ਨਾਲ ਸ਼ਰੀਕੇਬਾਜ਼ੀ ਕਰਕੇ ਜੋ ਵੱਖਰੀ ਕਮੇਟੀ ਬਣਾਈ ਗਈ ਹੈ ਉਸ ਵਿਚ ਕੁੱਲ 12 ਮੈਂਬਰ ਸ਼ਾਮਿਲ ਹਨ ਅਤੇ ਬੀਬੀ ਜਗੀਰ ਕੌਰ ਉਹਨਾਂ ਵਿਚੋਂ ਇਕ ਹਨ। ਬੀਬੀ ਜਗੀਰ ਕੌਰ ਤੋਂ ਇਲਾਵਾ ਆਦੇਸ਼ ਪ੍ਰਤਾਪ ਸਿੰਘ ਕੇਰੋਂ, ਸੁੱਚਾ ਸਿੰਘ ਛੋਟੇਪੁਰ, ਰਵੀਕਰਨ ਸਿੰਘ ਕਾਹਲੋਂ, ਰਤਨ ਸਿੰਘ ਅਜਨਾਲਾ, ਗਗਨਜੀਤ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਔਲਖ, ਅਲਵਿੰਦਰ ਸਿੰਘ ਪੱਖੋਕੇ, ਪ੍ਰਵੀਨ ਨੁਸਰਤ, ਹਰਬੰਸ ਸਿੰਘ ਮੰਝਪੁਰ, ਅਮਨਦੀਪ ਸਿੰਘ ਮਾਂਗਟ ਅਤੇ ਨਰਿੰਦਰ ਸਿੰਘ ਕਾਲੇਕਾ ਦੇ ਨਾਂ ਸ਼ਾਮਿਲ ਹਨ।

ਇਸ ਦੌਰਾਨ ਹੀ ਜਗਮੀਤ ਬਰਾੜ ਦਾ ਦਾਅਵਾ ਹੈ ਕਿ ਇਹ ਸਾਰੇ ਆਗੂ ਸੀਨੀਅਰ ਹਨ, ਪਰ ਇਹਨਾਂ ਨੂੰ ਪਾਰਟੀ ਵਿਚ ਅਣਗੌਲਿਆਂ ਕੀਤਾ ਗਿਆ ਹੈ। ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ਦੀ ਉਮੀਦ ਨਹੀਂ ਸੀ, ਪਰ ਮਲੇਰਕੋਟਲਾ ਤੋਂ ਕਿਸੇ ਵੀ ਮੁਸਲਿਮ ਆਗੂ ਨੂੰ ਸ਼ਾਮਲ ਨਾ ਕੀਤੇ ਜਾਣ ਤੋਂ ਉਹ ਹੈਰਾਨ ਹਨ।

9 ਦਸੰਬਰ ਨੂੰ ਕਮੇਟੀ ਕਰੇਗੀ ਮੀਟਿੰਗ:- ਬਰਾੜ ਨੇ ਕਿਹਾ ਕਿ ਵਿਸਥਾਰਤ ਪੈਨਲ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ 9 ਦਸੰਬਰ ਨੂੰ ਮੀਟਿੰਗ ਕਰੇਗਾ। ਜਿਸਦੇ ਵਿਚ ਲੋਕ ਸਭਾ ਚੋਣਾਂ ਦੀ ਰਣਨੀਤੀ ਉਲੀਕੀ ਜਾਵੇਗੀ।

ਇਹ ਵੀ ਪੜੋ:- ਸ਼ਰਧਾ ਕਤਲ ਕੇਸ: ਦੋ ਘੰਟੇ ਚੱਲਿਆ ਆਫਤਾਬ ਦਾ ਨਾਰਕੋ ਟੈਸਟ, ਹੁਣ ਡਾਕਟਰਾਂ ਦੀ ਨਿਗਰਾਨੀ 'ਚ ਰਹੇਗੀ ਮੁਲਜ਼ਮ

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.