ਚੰਡੀਗੜ੍ਹ: ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦੇ ਰੰਗੀਨ ਮਿਜਾਜ਼ ਦੀ ਕਥਿਤ ਵੀਡੀਓ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਕੋਲ ਪਹੁੰਚ ਗਈ। ਰਾਜਪਾਲ ਵੱਲੋਂ ਡੀਜੀਪੀ ਨੂੰ ਇਹ ਵੀਡੀਓ ਸੌਂਪੀ ਗਈ ਅਤੇ ਇਸ ਵੀਡੀਓ ਦੀ ਜਾਂਚ ਕਰਨ ਲਈ 3 ਦਿਨ ਦਾ ਸਮਾਂ ਦਿੱਤਾ ਗਿਆ ਸੀ, ਪਰ ਹੁਣ ਇਸ ਸਭ ਵਿਚਕਾਰ ਮਾਮਲੇ ਨੂੰ ਲੈਕੇ ਸਿਆਸਤ ਸਿਖ਼ਰ ਉੱਤੇ ਪਹੁੰਚ ਚੁੱਕੀ ਹੈ। ਕਾਂਗਰਸੀ ਵਿਧਾਇਕ ਸਿਖਪਾਲ ਖਹਿਰਾ ਇਸ ਕਥਿਤ ਵੀਡੀਓ ਨੂੰ ਲੈਕੇ ਪੰਜਾਬ ਦੇ ਰਾਜਪਾਲ ਕੋਲ ਪਹੁੰਚੇ ਸਨ ਅਤੇ ਲਗਾਤਾਰ ਮੰਗ ਕੀਤੀ ਕਿ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਉੱਤੇ ਇਸ ਕੁਕਰਮ ਲਈ ਕਾਰਵਾਈ ਕੀਤੀ ਜਾਵੇ। ਹੁਣ ਇਸ ਮਾਮਲੇ ਵਿੱਚ ਖਹਿਰੇ ਨੂੰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਵੀ ਸਾਥ ਮਿਲ ਗਿਆ ਹੈ।
ਸਖ਼ਸ਼ ਵੱਲੋਂ ਕੀਤੇ ਗਏ ਇਤਰਾਜ਼ਯੋਗ ਖੁਲਾਸੇ: ਜ਼ਿਕਰਯੋਗ ਹੈ ਕਿ ਸਖਸ਼ ਨੇ ਵਾਇਰਲ ਹੋ ਰਹੀ ਵੀਡੀਓ ਵਿੱਚ ਕਈ ਇਤਰਾਜ਼ਯੋਗ ਖੁਲਾਸੇ ਕੀਤੇ ਹਨ। ਇਸ ਦੇ ਨਾਲ ਹੀ, ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਨਾਲ ਮੰਤਰੀ ਵੱਲੋਂ ਸਰਕਾਰੀ ਨੌਕਰੀ ਦਾ ਝਾਂਸਾ ਦੇਕੇ ਗ਼ਲਤ ਕੰਮ ਕੀਤਾ ਗਿਆ ਹੈ। ਉਸ ਨੇ ਆਪ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਲਾਇਆ ਜਾਵੇ। ਹਾਲਾਂਕਿ ਈਟੀਵੀ ਭਾਰਤ ਕੋਲ ਸਖ਼ਸ਼ ਦੇ ਇਤਰਾਜਯੋਗ ਖੁਲਾਸੇ ਸਬੰਧੀ ਵੀਡੀਓ ਮੌਜੂਦ ਹੈ, ਪਰ ਉਸ ਨੂੰ ਮੀਡੀਆ ਦੇ ਨਿਯਮਾਂ ਮੁਤਾਬਕ ਨਸ਼ਰ ਨਹੀਂ ਕੀਤਾ ਜਾ ਸਕਦਾ।
ਸਿਰਸਾ ਨੇ ਟਵੀਟ ਕਰਕੇ ਪੀੜਤ ਦੀ ਵੀਡੀਓ ਪੋਸਟ ਕੀਤੀ: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ ਹੁਣ ਸੁਖਪਾਲ ਖਹਿਰਾ ਦਾ ਸਾਥ ਦੇਣ ਲਈ ਮੈਦਾਨ ਵਿੱਚ ਕੁੱਦ ਪਏ ਨੇ। ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ਆਪ ਦੇ ਮੰਤਰੀ ਦੀ ਘਿਣਾਉਣੀ ਅਤੇ ਅਸ਼ਲੀਲ ਹਰਕਤਾਂ ਦੀ ਝਲਕ ਸਭ ਨੇ ਦੇਖ ਲਈ ਹੈ। ਉਨ੍ਹਾਂ ਕਿਹਾ ਕਿ ਵੀਡੀਓ ਰਾਹੀਂ ਪੀੜਤ ਨੇ ਆਪਣਾ ਦਰਦ ਬਿਆਨ ਕੀਤਾ ਅਤੇ ਖੁੱਦ ਵੀਡੀਓ ਅੱਗੇ ਸੌਂਪੀ ਹੈ। ਸਿਰਸਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਵੀਡੀਓ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਅਤੇ ਇਸ ਵੀਡੀਓ ਨੂੰ ਪੰਜਾਬ ਦੇ ਮੁੱਖ ਮੰਤਰੀ ਖੁੱਦ ਵੀ ਵੇਖ ਚੁੱਕੇ ਨੇ। ਉਨ੍ਹਾਂ ਕਿਹਾ ਕਿ ਵੀਡੀਓ ਦੇਖਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਨੇ ਅੱਖਾਂ ਫੇਰ ਲਈਆਂ ਹਨ। ਉਨ੍ਹਾਂ ਕਿਹਾ ਕਿ ਮੀਡੀਆ ਜਲਦੀ ਹੀ 'ਆਪ' ਦਾ ਬਦਲਾਵ ਦੇਖੇਗਾ ਅਤੇ ਮੈਨੂੰ ਉਮੀਦ ਹੈ ਕਿ ਕੇਜਰੀਵਾਲ ਜੀ ਅਤੇ ਮਾਨ ਸਾਬ ਇਸ “ਬਦਲਾਵ” ਲਈ ਲਾਲ ਚੰਦ ਕਟਾਰੂਚੱਕ ਨੂੰ ਭਾਰਤ ਰਤਨ ਦੀ ਮੰਗ ਨਹੀਂ ਕਰਨਗੇ।
ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕੀਤੇ ਸ਼ਬਦੀ ਵਾਰ: ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆਂ ਨੇ ਟਵੀਟ ਕਰਕੇ ਕਿਹਾ ਹੈ ਕਿ ਹੈਰਾਨ ਕਰਨ ਵਾਲੇ ਸਬੂਤ ਸਾਹਮਣੇ ਆਏ ਨੇ ਕਿ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚਕ ਘਿਨਾਉਣੀ ਹਰਕਤ ਇੱਕ ਲੜਕੇ ਨਾਲ ਕੀਤੀ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਦੀ ਕੋਝੀ ਹਰਕਤ ਨੂੰ ਅੰਜਾਮ ਦੇਣ ਵਾਲੇ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਬਜਾਏ ਸੀਐੱਮ ਮਾਨ ਉਨ੍ਹਾਂ ਨੂੰ ਸ਼ੈਲਟਰ ਕਰਦੇ ਨਜ਼ਰ ਆ ਰਹੇ ਨੇ। ਉਨ੍ਹਾਂ ਮੰਗ ਕੀਤੀ ਕਿ ਸਾਰੇ ਮਾਮਲੇ ਉੱਤੇ ਸੀਐੱਮ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Ludhiana Gas leak case: ਪ੍ਰਸ਼ਾਸਨ ਦਾ ਯੂ-ਟਰਨ ! ਜਾਂਚ ਮਾਮਲੇ ਵਿੱਚ ਬੋਲੇ ਡੀਸੀ, ਕਿਹਾ- ਫਿਲਹਾਲ ਕਿਸੇ ਨੂੰ ਕੋਈ ਕਲੀਨ ਚਿੱਟ ਨਹੀਂ...