ETV Bharat / state

Hardeep Puri Targeted Verka: ਰਾਜਕੁਮਾਰ ਵੇਰਕਾ ਦੀ ਘਰ ਵਾਪਸੀ 'ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਵਾਰ, ਕਿਹਾ-ਭਾਜਪਾ ਲਈ ਨਹੀਂ ਸਨ ਵੇਰਕਾ ਉਪਯੋਗੀ

ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਹਰਦੀਪ ਪੁਰੀ (Union Minister Hardeep Puri) ਨੇ ਭਾਜਪਾ ਛੱਡ ਮੁੜ ਕਾਂਗਰਸ ਵਿੱਚ ਜਾਣ ਵਾਲੇ ਰਾਜ ਕੁਮਾਰ ਵੇਰਕਾ ਉੱਤੇ ਨਿਸ਼ਾਨਾ ਸਾਧਿਆ। ਮੰਤਰੀ ਪੁਰੀ ਨੇ ਕਿਹਾ ਕਿ ਵੇਰਕਾ ਦਾ ਭਾਜਪਾ ਨੂੰ ਕੋਈ ਲਾਭ ਨਹੀਂ ਸੀ ਉਸ ਲਈ ਉਨ੍ਹਾਂ ਲਈ ਕਾਂਗਰਸ ਵਿੱਚ ਜਾਣਾ ਹੀ ਸਹੀ ਸੀ।

In Chandigarh, Union Minister Hardeep Puri targeted Raj Kumar Verka
Hardeep Puri targeted Verka: ਰਾਜਕੁਮਾਰ ਵੇਰਕਾ ਦੀ ਵਤਨ ਵਾਪਸੀ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਵਾਰ,ਕਿਹਾ-ਭਾਜਪਾ ਲਈ ਨਹੀਂ ਸਨ ਵੇਰਕਾ ਉਪਯੋਗੀ
author img

By ETV Bharat Punjabi Team

Published : Oct 13, 2023, 9:18 PM IST

'ਭਾਜਪਾ ਲਈ ਨਹੀਂ ਸਨ ਵੇਰਕਾ ਉਪਯੋਗੀ'

ਚੰਡੀਗੜ੍ਹ: ਬੀਤੇ ਦਿਨੀ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਏ ਰਾਜ ਕੁਮਾਰ ਵੇਰਕਾ (Raj Kumar Verka) ਨੇ ਮੁੜ ਕਾਂਗਰਸ ਵਿੱਚ ਵਾਪਸੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਵੱਡੀ ਗਲਤੀ ਭਾਜਪਾ ਵਿੱਚ ਸ਼ਾਮਿਲ ਹੋਕੇ ਕੀਤੀ ਸੀ। ਰਾਜ ਕੁਮਾਰ ਵੇਰਕਾ ਦੀ ਘਰ ਵਾਪਸੀ ਅਤੇ ਬਿਆਨਾਂ ਮਗਰੋਂ ਉਹ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਹਨ। ਚੰਡੀਗੜ੍ਹ ਵਿੱਚ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ,'ਮੈਂ ਖੁਸ਼ ਹਾਂ ਕਿ ਉਨ੍ਹਾਂ ਨੇ ਆਪਣੀ ਗਲਤੀ ਨੂੰ ਸੁਧਾਰ ਲਿਆ ਹੈ, ਉਹ ਭਾਜਪਾ ਲਈ ਬਹੁਤ ਲਾਭਦਾਇਕ ਨਹੀਂ ਸਨ, ਇਹ ਚੰਗੀ ਗੱਲ ਹੈ ਕਿ ਉਹ ਕਾਂਗਰਸ ਵਿੱਚ ਵਾਪਸੀ ਕਰ ਰਹੇ ਹਨ।

ਭਾਜਪਾ ਉੱਤੇ ਵੇਰਕਾ ਨੇ ਕੀਤੇ ਕਾਂਗਰਸ 'ਚ ਸ਼ਾਮਿਲ ਹੋਣ ਮਗਰੋਂ ਵਾਰ: ਇਸ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋਏ ਰਾਜ ਕੁਮਾਰ ਵੇਰਕਾ (Raj Kumar Verka joined the Congress) ਨੇ ਕਿਹਾ ਕਿ ਭਾਜਪਾ ਸਾਰਿਆਂ ਨੂੰ ਇਕੱਠਿਆਂ ਲੈ ਕੇ ਚੱਲਣ ਵਾਲੀ ਪਾਰਟੀ ਨਹੀਂ ਹੈ। ਵੇਰਕਾ ਨੇ ਕਿਹਾ ਕਿ ਕਾਂਗਰਸ ਛੱਡ ਕੇ ਮੈਨੂੰ ਬਹੁਤ ਪਛਤਾਵਾ ਹੋਇਆ ਸੀ ਅਤੇ ਮੈਂ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ਼ਾਰਾ ਦਿੰਦਿਆਂ ਕਿਹਾ ਕਿ ਭਾਜਪਾ ਦੇ ਹੋਰ ਕਈ ਵੱਡੇ ਆਗੂ ਵੀ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ। ਜਦੋਂ ਡਾ. ਰਾਜ ਕੁਮਾਰ ਵੇਰਕਾ ਨੂੰ ਪੁੱਛਿਆ ਗਿਆ ਕਿ ਉਹ ਪਹਿਲਾਂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ (Left Congress and joined BJP) ਕਿਉਂ ਹੋਏ ਸਨ, ਤਾਂ ਉਨ੍ਹਾਂ ਨੇ ਇਸ ਸਵਾਲ ਉੱਤੇ ਟਾਲਾ ਵੱਟ ਦਿੱਤਾ ਅਤੇ ਕਿਹਾ ਕਿ ਕੁਝ ਗੱਲ੍ਹਾਂ ਹਨ ਜੋ ਉਹ ਨਹੀਂ ਦੱਸ ਸਕਦੇ, ਉਹ ਪਾਰਟੀ ਦੀਆਂ ਅੰਦਰੂਨੀ ਹਨ।

ਭਾਜਪਾ ਨੇ ਕੀਤੇ ਵੇਰਕਾ ਉੱਤੇ ਪਲਟਵਾਰ: ਰਾਜ ਕੁਮਾਰ ਵੇਰਕਾ ਨੇ ਭਾਜਪਾ ਛੱਡੀ ਤਾਂ ਇਸ 'ਤੇ ਸਿਆਸੀ ਬਿਆਨਬਾਜ਼ੀ (Political rhetoric) ਵੀ ਸ਼ੁਰੂ ਹੋ ਗਈ। ਪਹਿਲਾਂ ਜਿੱਥੇ ਉਨ੍ਹਾਂ ਨੂੰ ਭਾਜਪਾ ਆਗੂ ਅਨਿਲ ਸਰੀਨ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਸੀ ਕਿ ਭਾਜਪਾ 'ਚ ਰਾਜ ਕੁਮਾਰ ਵੇਰਕਾ ਨੂੰ ਹਮੇਸ਼ਾ ਬਣਦਾ ਮਾਣ ਮਿਲਿਆ ਪਰ ਅੱਜ ਵੇਰਕਾ ਨੂੰ ਸੋਚਣਾ ਹੋਵੇਗਾ ਕਿ ਪਹਿਲਾਂ ਕਿਹੜੀ ਗੱਲ ਤੋਂ ਕਾਂਗਰਸ ਛੱਡ ਕੇ ਭਾਜਪਾ 'ਚ ਆਏ ਸੀ ਤੇ ਹੁਣ ਉਹ ਮੁੜ ਤੋਂ ਕਾਂਗਰਸ 'ਚ ਕਿਉਂ ਚਲੇ ਗਏ ਹਨ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਰਾਜ ਕੁਮਾਰ ਵੇਰਕਾ ਉੱਤੇ ਚੁਟਕੀ ਲਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.