ETV Bharat / state

ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਭੰਗ ਹੋਇਆ ਨਿੱਜੀ ਸਕੂਲਾਂ ਦਾ ਮੋਹ, ਸਕੂਲਾਂ ਨੇ ਫੜ੍ਹਿਆ CBSE ਦਾ ਪੱਲ੍ਹਾ, ਵੇਖੋ ਖ਼ਾਸ ਰਿਪੋਰਟ - ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਾਇਰਾ ਛੋਟਾ

ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਸਿੱਖਿਆ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਪਰ ਪਿਛਲੇ 7 ਸਾਲਾਂ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਕਈ 232 ਨਿੱਜੀ ਸਕੂਲ ਹਨ ਜਿਹਨਾਂ ਨੇ ਪੰਜਾਬ ਸਕੂਲ ਸਿੱਖਿਆ (Hundreds of schools left Punjab Education ) ਬੋਰਡ ਛੱਡ ਕੇ ਸੀਬੀਐਸਈ ਦੀ ਮਾਨਤਾ ਹਾਸਲ ਕਰ (Hundreds of schools joined CBSE) ਲਈ।ਹੁਣ ਪੰਜਾਬ ਵਿਚ 2500 ਦੇ ਕਰੀਬ ਸਕੂਲ ਅਜਿਹੇ ਹਨ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਦੀ ਸਕੂਲੀ ਸਿੱਖਿਆ ਦਾ ਧੁਰਾ ਹੈ।ਪਰ ਸਵਾਲ ਇਹ ਹੈ ਕਿ ਪੰਜਾਬ ਆਖਿਰ ਕਿਉਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਨਿੱਜੀ ਸਕੂਲਾਂ ਦਾ ਮੋਹ ਭੰਗ ਹੋ ਰਿਹਾ ਹੈ? ਇਸ ਮੁੱਦੇ ਉੱਤੇ ਪੰਜਾਬ ਦੀ ਸਿਆਸਤ ਵੀ ਗਰਮਾਈ ਪੰਜਾਬ ਦੇ ਸਿਆਸੀ ਆਗੂਆਂ ਨੇ ਵੀ ਇਸ ਉੱਤੇ ਆਪਣੀ ਪ੍ਰਤੀਕਿਿਰਆ ਦਿੱਤੀ ਹੈ।ਸਿੱਖਿਆ ਮਾਹਿਰਾਂ ਨੇ ਇਸ ਤੇ ਆਪਣੀ ਰਾਏ ਦਿੱਤੀ ਹੈ ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਵੀ ਇਸਦੀ ਜ਼ਮੀਨੀ ਸੱਚਾਈ ਤੋਂ ਪਰਦਾ ਚੁੱਕਿਆ।

Hundreds of schools left Punjab Education Board and joined CBSE
ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਭੰਗ ਹੋਇਆ ਨਿੱਜੀ ਸਕੂਲਾਂ ਦਾ ਮੋਹ, ਸਕੂਲਾਂ ਨੇ ਫੜ੍ਹਿਆ CBSE ਦਾ ਪੱਲ੍ਹਾ, ਵੇਖੋ ਖ਼ਾਸ ਰਿਪੋਰਟ
author img

By

Published : Dec 28, 2022, 7:19 PM IST

ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਭੰਗ ਹੋਇਆ ਨਿੱਜੀ ਸਕੂਲਾਂ ਦਾ ਮੋਹ, ਸਕੂਲਾਂ ਨੇ ਫੜ੍ਹਿਆ CBSE ਦਾ ਪੱਲ੍ਹਾ, ਵੇਖੋ ਖ਼ਾਸ ਰਿਪੋਰਟ

ਚੰਡੀਗੜ੍ਹ: ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਹਨ , ਪਰ ਸਚਾਈ ਇੰਨ੍ਹਾਂ ਸਰਕਾਰੀ ਦਾਅਵਿਆਂ ਦੇ ਉਲਟ ਲੱਗ ਰਹੀ ਹੈ। ਦਰਅਸਲ ਪਿਛਲੇ 7 ਸਾਲਾਂ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ 232 ਨਿੱਜੀ ਸਕੂਲਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਛੱਡ ਕੇ ਸੀਬੀਐਸਈ ਦੀ (Hundreds of schools joined CBSE) ਮਾਨਤਾ ਹਾਸਲ ਕਰ ਲਈ। ਹੁਣ ਪੰਜਾਬ ਵਿਚ 2500 ਦੇ ਕਰੀਬ ਨਿਜੀ (Hundreds of schools left Punjab Education) ਸਕੂਲ ਅਜਿਹੇ ਹਨ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਹਨ। ਹੁਣ ਸਵਾਲ ਇਹ ਹੈ ਕਿ ਪੰਜਾਬ ਆਖਿਰ ਕਿਉਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਨਿੱਜੀ ਸਕੂਲਾਂ ਦਾ ਮੋਹ ਭੰਗ ਹੋ ਰਿਹਾ ਹੈ?

ਜ਼ਮੀਨੀ ਹਕੀਕਤ ਕੀ ?: ਪੰਜਾਬ ਪ੍ਰਾਈਵੇਟ ਸਕੂਲ ਐਸੋਸੀਏਸ਼ਨ (Punjab Private School Association) ਦੇ ਪ੍ਰਧਾਨ ਸੰਜੀਵ ਸ਼ਰਮਾ ਦਾ ਕਹਿਣਾ ਹੈ ਪੰਜਾਬ ਦੇ ਕਈ ਪ੍ਰਾਈਵੇਟ ਸਕੂਲਾਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੋਹ ਇਸ ਲਈ ਭੰਗ ਹੋ ਰਿਹਾ ਹੈ ਕਿਉਂਕਿ ਸਰਕਾਰ ਦੀਆਂ ਨੀਤੀਆਂ ਸਹੀ ਨਹੀਂ ਸਨ ਜੋ ਸਮੇਂ ਸਮੇਂ ਤੇ ਪਹਿਲਾਂ ਆਉਂਦੀਆਂ ਰਹੀਆਂ। 2011 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਦੋਂ ਪ੍ਰਾਈਵੇਟ ਐਜੂਕਸ਼ੇਨ ਬੰਦ ਕਰਨ ਦਾ ਐਲਾਨ ਕੀਤਾ ਸੀ ਕਿ ਪੰਜਾਬ ਵਿਚ 7000 ਦੇ ਕਰੀਬ ਅਜਿਹੇ ਸਕੂਲ ਹਨ ਜੋ ਬੰਦ ਹੋਣ ਦੀ ਕਗਾਰ 'ਤੇ ਸਨ।

ਉਹਨਾਂ ਸਕੂਲਾਂ ਨੂੰ ਹਾਲਾਂਕਿ ਇਕ ਮੌਕਾ ਸਰਕਾਰ ਨੇ ਇਹ ਦਿੱਤਾ ਕਿ ਸਕੂਲਾਂ ਨੂੰ ਐਸੋਸੀਏਟ ਦੀ ਮਾਨਤਾ ਦਿੱਤੀ ਗਈ।ਉਸ ਸਮੇਂ ਸਰਕਾਰੀ ਸਕੂਲ, ਐਫਲੀਏਟਿਡ ਸਕੂਲ, ਏਡਿਡ ਸਕੂਲ ਹੁੰਦੇ ਸਨ ਤਾਂ ਸਰਕਾਰ ਨੇ ਸਕੂਲਾਂ ਨੂੰ ਐਸੋਸੀਏਟ ਕਰਨ ਦੀ ਨਵੀਂ ਰੀਤ ਚਲਾਈ ਸੀ।ਪਰ ਉਸ ਸਮੇਂ ਸਰਕਾਰ ਦੀਆਂ ਕੁਝ ਸ਼ਰਤਾਂ ਅਜਿਹੀਆਂ ਸਨ ਜੋ ਪ੍ਰਾਈਵੇਟ ਸਕੂਲਾਂ ਲਈ ਪੂਰੀਆਂ ਕਰਨੀਆਂ ਆਸਾਨ ਨਹੀਂ ਸਨ।ਉਹਨਾਂ 7000 ਸਕੂਲਾਂ ਵਿਚ ਮਹਿਜ 3000 ਸਕੂਲ ਹੀ ਉਹ ਸ਼ਰਤਾਂ ਪੂਰੀਆਂ ਕਰ ਸਕੇ।ਬਾਕੀ ਸਕੂਲਾਂ ਸਰਕਾਰ ਦੀਆਂ ਨੀਤੀਆਂ ਅੱਗੇ ਬੇਵੱਸ ਹੋ ਗਏ ਅਤੇ ਸਰਕਾਰ ਨੂੰ ਬੰਦ ਕਰਨੇ ਪਏ।

ਵੱਡੇ ਘਰਾਣਿਆ ਨੇ ਪ੍ਰਾਈਵੇਟ ਸਕੂਲਾਂ ਉੱਤੇ ਕੀਤਾ ਕਬਜ਼ਾ: ਸਰਕਾਰ ਵੱਲੋਂ ਸਮੇਂ ਸਮੇਂ ਤੇ ਪ੍ਰਾਈਵੇਟ ਸਕੂਲਾਂ ਲਈ ਅਜਿਹੇ ਨਿਯਮ ਬਣਾਏ ਜਾਂਦੇ ਰਹੇ ਜੋ ਸਕੂਲ ਆਸਾਨੀ ਨਾਲ ਪੂਰੇ ਨਹੀਂ ਕਰ ਸਕਦੇ।ਉਹ ਵੱਡੇ ਰਾਜਸੀ ਘਰਾਣਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਵੱਡੇ ਪ੍ਰਾਈਵੇਟ ਸਕੂਲ ਵੀ ਮਾਫ਼ੀਆ ਬਣ (Private schools have become mafia) ਗਏ ਹਨ ਜਿਨ੍ਹਾਂ ਵਿਚ ਕਈ ਵੱਡੇ ਰਾਜਸੀ ਘਰਾਣਿਆਂ ਦੀ ਹਿੱਸੇਦਾਰੀ ਹੈ।ਉਹਨਾਂ ਆਖਿਆ ਕਿ ਕਿਹੜੇ ਪ੍ਰਾਈਵੇਟ ਸਕੂਲ ਵਿਚ ਕਿਹੜੇ ਰਾਜਨੇਤਾ ਦਾ ਕਿੰਨਾ ਸ਼ੇਅਰ ਮੈਂ ਨਾਂ ਤਾਂ ਨਹੀਂ ਜਾਹਿਰ ਕਰਾਂਗਾ। ਪਰ ਇੰਨਾ ਜ਼ਰੂਰ ਕਹਾਂਗਾ ਦਿਨ ਪ੍ਰਤੀ ਦਿਨ ਅਜਿਹੇ ਪ੍ਰਾਈਵੇਟ ਸਕੂਲਾਂ ਤੇ ਸ਼ਿਕੰਜਾ ਕੱਸਿਆ ਗਿਆ ਜਿਹਨਾਂ ਨੇ ਮਿਹਨਤ ਕਰਕੇ ਆਪਣਾ ਮੁਕਾਮ ਬਣਾਇਆ ਸੀ।

ਸਮੇਂ ਸਮੇਂ ਆਏ ਅਫ਼ਸਰਾਂ ਨੇ ਕੀਤੇ ਕਈ ਘਾਲੇ ਮਾਲੇ: ਸੰਜੀਵ ਸ਼ਰਮਾ ਨੇ ਇਕ ਵੱਡੇ ਸਿੱਖਿਆ ਸਕੱਤਰ ਦੀ ਕਾਰਗੁਜ਼ਾਰੀ ਬਾਰੇ ਬਿਨ੍ਹਾਂ ਨਾਂ ਲਏ ਦੱਸਿਆ ਕਿ ਕੁਝ ਆਪਣੇ ਆਪ ਨੂੰ ਇਮਾਨਦਾਰ ਕਹਾਉਣ ਵਾਲੇ ਅਫ਼ਸਰ ਨੀਤੀਆਂ ਬਣਾਉਂਦੇ ਰਹੇ ਅਤੇ ਆਮ ਲੋਕਾਂ ਲਈ ਮੁਸ਼ਕਿਲਾਂ ਖੜੀਆਂ ਕਰਦੇ ਰਹੇ। ਉਹਨਾਂ ਆਖਿਆ ਕਿ ਸਾਰੇ ਮਾਪੇ ਨਹੀਂ ਚਾਹੁੰਦੇ ਕਿ ਬੱਚੇ ਸੀਬੀਐਸਈ 'ਚ ਪੜ੍ਹਨ। ਬਹੁਤ ਸਾਰੇ ਮਾਪੇ ਬੱਚਿਆਂ ਨੂੰ ਪੰਜਾਬ ਦੇ ਇਤਿਹਾਸ ਅਤੇ ਕੁਰਬਾਨੀਆਂ ਨਾਲ ਵੀ ਜੋੜਨਾ ਚਾਹੁੰਦੇ ਹਨ।

ਮਾਪੇ ਸਟੈਂਡਰਡ ਸੈਟ ਕਰਨਾ ਚਾਹੁੰਦੇ ਹਨ: ਪੈਰੇਂਟਸ ਐਸੋਸੀਏਸ਼ਨ (Parents Association) ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਵਿਚ 55 ਤੋਂ 58 ਪ੍ਰਤੀਸ਼ਤ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਨਤਾ ਛੱਡ ਕੇ ਸੀਬੀਐਸਈ ਦੀ (Hundreds of schools left Punjab Education ) ਮਾਨਤਾ ਹਾਸਲ ਕਰ ਰਹੇ।ਇਸਦੇ ਕਈ ਕਾਰਨ ਹਨ ਮਾਪਿਆਂ ਵਿਚ ਇਕ ਧਾਰਨਾ ਬਣੀ ਹੋਈ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮਿਆਰ ਓਨਾ ਉੱਚਾ ਨਹੀਂ ਜਿੰਨਾ ਸੀਬੀਐਸਈ ਦਾ ਹੈ ਪੰਜਾਬ ਦੀ ਸਿੱਖਿਆ ਵਿਚ ਕਈ ਖਾਮੀਆਂ ਮੰਨੀਆਂ ਜਾਂਦੀਆਂ ਹਨ। ਖਾਸ ਕਰਕੇ ਸਰਕਾਰੀ ਸਕੂਲਾਂ ਵਿਚ।ਦੂਜਾ ਇਹ ਕਿ ਮਾਪੇ ਆਪਣਾ ਸਟੈਂਡਰਡ ਸੈਟ ਕਰਨਾ ਚਾਹੁੰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਵੱਡੇ ਸਕੂਲਾਂ ਵਿਚ ਪੜਾਉਣ ਖਾਸ ਕਰਕੇ ਸੀਬੀਐਸਈ।

ਕੰਪੀਟੀਸ਼ਨ ਪ੍ਰੀਖਿਆਵਾਂ ਲਈ ਸੀਬੀਐਸਈ ਸਿਲੇਬਸ ਮਦਦਗਾਰ: ਨਿੱਜੀ ਸਕੂਲਾਂ ਦੇ ਸੀਬੀਐਸਈ ਵੱਲ ਝੁਕਾਅ ਦਾ ਇਕ ਕਾਰਨ ਇਹ ਵੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਐਫੀਲੀਏਸ਼ਨ ਫੀਸ ਬਹੁਤ ਮਹਿੰਗੀ ਹੈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮ ਬਹੁਤ ਸਖ਼ਤ ਹਨ।ਦਾਊਂ ਅਨੁਸਾਰ ਮਾਪਿਆਂ ਦਾ ਮੰਨਣਾ ਹੈ ਕਿ 12ਵੀਂ ਤੋਂ ਬਾਅਦ ਕੰਪੀਟੀਸ਼ਨ ਪ੍ਰੀਖਿਆਵਾਂ ਜਿਵੇਂ ਮੈਡੀਕਲ, ਇੰਜੀਨੀਅਰਿੰਗ ਉਹਨਾਂ ਨੂੰ ਆਸਾਨੀ ਨਾਲ ਪਾਸ ਕਰਨ ਲਈ ਸੀਬੀਐਸਈ ਸਿਲੇਬਸ ਮਦਦ ਕਰਦਾ ਹੈ ਜਦਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਇਹਨਾਂ ਪ੍ਰੀਖਿਆਵਾਂ ਦੇ ਅਨੁਕੂਲ ਨਹੀਂ ਹੁੰਦਾ।

ਕੀ ਕਹਿਣਾ ਹੈ ਸਿੱਖਿਆ ਮਾਹਿਰ ਦਾ: ਇਸ ਬਾਰੇ ਸਿੱਖਿਆ ਮਾਹਿਰ ਪ੍ਰੋ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਤੱਥ ਵੇਖੇ ਜਾਣ ਤਾਂ ਉਹਨਾਂ ਦੇ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫਿਕੇਟ ਜਾਂ ਡਿਗਰੀਆਂ ਉੱਚ ਸਿੱਖਿਆ ਅਤੇ ਟੈਕਨੀਕਲ ਸਿੱਖਿਆ ਹਾਸਲ ਕਰਨ ਵਿਚ ਓਨੇ ਸਹਾਈ ਨਹੀਂ ਹੁੰਦੇ ਜਿੰਨੇ ਸੀਬੀਐਸਈ ਦੇ।ਸਿੱਖਿਆ ਦੀ ਇਕ ਤ੍ਰਾਸਦੀ ਹੈ ਕਿ ਸਕੂਲੀ ਸਿੱਖਿਆ ਦੀ ਮਾਰਕੀਟ ਵੈਲਯੂ ਸਰਟੀਫਿਕੇਟਾਂ ਤੇ ਅਧਾਰਿਤ ਹੁੰਦੀ ਹੈ। ਜਿਸ ਵਿਿਦਆਰਥੀ ਕੋਲ ਜਿੰਨੇ ਵੱਡੇ ਬੋਰਡ ਦਾ ਸਰਟੀਫਿਕੇਟ ਓਨੀ ਹੀ ਉਸਦੀ ਕਦਰ ਜ਼ਿਆਦਾ।

ਇਹ ਵੀ ਪੜ੍ਹੋ: ਸਰਕਾਰ ਦਾ ਵੱਡਾ ਐਲਾਨ: ਪੰਜਾਬ ਵਿੱਚ ਅਧਿਆਪਕਾਂ ਲਈ UGC 7ਵਾਂ ਤਨਖਾਹ ਕਮਿਸ਼ਨ ਲਾਗੂ, ਗੈਸਟ ਫੈਕਲਟੀ ਦੀ ਵਧੀ ਤਨਖਾਹ

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਾਇਰਾ ਛੋਟਾ ( scope of Punjab School Education Board small) ਮੰਨਿਆ ਜਾਂਦਾ ਹੈ ਅਤੇ ਇਕ ਸੂਬੇ ਤੱਕ ਸੀਮਤ ਮੰਨਿਆ ਜਾਂਦਾ ਹੈ।ਇਸ ਲਈ ਵੀ ਪ੍ਰਾਈਵੇਟ ਸਕੂਲਾਂ ਵਿਚ ਕੰਪੀਟੀਸ਼ਨ ਵੱਧ ਰਿਹਾ ਹੈ।ਨੈਸ਼ਨਲ ਪੱਧਰ ਤੇ ਪੜਾਈ ਵਿਚ ਮੁਕਾਬਲੇਬਾਜ਼ੀ ਦਾ ਦੌਰ ਚੱਲ ਰਿਹਾ ਹੈ।ਜਿਸ ਲਈ ਸੀਬੀਐਸਈ ਸਿਲੇਬਸ ਢੁੱਕਵਾਂ ਮੰਨਿਆ ਜਾਂਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਆਪਣੇ ਅੰਦਰ ਇਹਨਾਂ ਕਮੀਆਂ ਨੂੰ ਦਰੁਸਤ ਕਰਨਾ ਚਾਹੀਦਾ ਹੈ ਅਤੇ ਅਕਾਦਮਿਕ ਪੱਧਰ ਤੇ ਮਿਆਰੀ ਸਿੱਖਿਆ ਪ੍ਰਧਾਨ ਕਰ ਸਕੇ।

ਸਿਆਸੀ ਪ੍ਰਤੀਕਿਿਰਆਵਾਂ ਵੀ ਆਈਆਂ ਸਾਹਮਣੇ: ਭਾਜਪਾ ਆਗੂ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਦਿਨੋ ਦਿਨ ਪੰਜਾਬ ਵਿਚ ਸਿੱਖਿਆ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮਿਆਰ ਡਿੱਗ ਰਿਹਾ ਹੈ। ਜਿਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਸੀਬੀਐਸਈ ਸਕੂਲਾਂ ਵਿਚ ਪੜਾਉਣਾ ਪਸੰਦ ਕਰਦੇ ਹਨ। ਉਹਨਾਂ ਆਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵੀ ਆਪਣੀਆਂ ਕਮੀਆਂ ਵਿਚ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਹੋਂਦ ਬਰਕਰਾਰ ਰਹੇ।

ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਵੀ ਇਸ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਉਹਨਾਂ ਆਖਿਆ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਸਿੱਖਿਆ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸਦਾ ਮੁੱਖ ਏਜੰਡਾ ਹੀ ਸਿੱਖਿਆ ਮਾਡਲ ਵਿਚ ਸੁਧਾਰ ਕਰਨਾ ਹੈ। ਆਪ ਸਕੂਲਾਂ ਦੇ ਇਨਫਰਾਸਟਰਕਚਰ ਅਤੇ ਸਿਲੇਬਸ ਵੱਲ ਖਾਸ ਧਿਆਨ ਦੇ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.