ETV Bharat / state

ਜਣੇਪਾ ਛੁੱਟੀ ਦੀ ਅਰਜ਼ੀ ਰੱਦ ਕਰਨ ਦੇ ਫ਼ੈਸਲੇ 'ਤੇ ਔਰਤ ਵਲੋਂ ਪਾਈ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਿਜ - The petitioner approached

ਪੰਜਾਬ ਹਰਿਆਣਾ ਹਾਈ ਕੋਰਟ ਨੇ ਪੀ.ਜੀ.ਆਈ ਨਰਸ ਦੇ ਜਣੇਪਾ ਛੁੱਟੀ ਦੀ ਅਰਜ਼ੀ ਨੂੰ ਰੱਦ ਕਰਨ ਦੇ ਫ਼ੈਸਲੇ ਵਿਰੁੱਧ ਦਾਖ਼ਲ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਭਾਵੇਂ ਪਹਿਲੇ ਦੋ ਬੱਚੇ ਉਸ ਦੇ ਜੈਵਿਕ ਬੱਚੇ ਨਹੀਂ ਹਨ, ਫਿਰ ਵੀ ਉਸ ਦਾ ਆਪਣਾ ਜੰਮਿਆ ਹੋਇਆ ਬੱਚਾ ਤੀਜਾ ਬੱਚਾ ਮੰਨਿਆ ਜਾਵੇਗਾ। ਅਜਿਹੀ ਸਥਿਤੀ 'ਚ ਉਹ ਜਣੇਪਾ ਛੁੱਟੀ ਦੀ ਹੱਕਦਾਰ ਨਹੀਂ ਹੈ ।

ਤਸਵੀਰ
ਤਸਵੀਰ
author img

By

Published : Mar 19, 2021, 2:13 PM IST

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ ਨੇ ਪੀ.ਜੀ.ਆਈ ਨਰਸ ਦੇ ਜਣੇਪਾ ਛੁੱਟੀ ਦੀ ਅਰਜ਼ੀ ਨੂੰ ਰੱਦ ਕਰਨ ਦੇ ਫ਼ੈਸਲੇ ਵਿਰੁੱਧ ਦਾਖ਼ਲ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਭਾਵੇਂ ਪਹਿਲੇ ਦੋ ਬੱਚੇ ਉਸ ਦੇ ਜੈਵਿਕ ਬੱਚੇ ਨਹੀਂ ਹਨ, ਫਿਰ ਵੀ ਉਸ ਦਾ ਆਪਣਾ ਜੰਮਿਆ ਹੋਇਆ ਬੱਚਾ ਤੀਜਾ ਬੱਚਾ ਮੰਨਿਆ ਜਾਵੇਗਾ। ਅਜਿਹੀ ਸਥਿਤੀ 'ਚ ਉਹ ਜਣੇਪਾ ਛੁੱਟੀ ਦੀ ਹੱਕਦਾਰ ਨਹੀਂ ਹੈ।

ਜਣੇਪਾ ਛੁੱਟੀ ਦੀ ਕੀਤੀ ਸੀ ਪੀਜੀਆਈ ਨਰਸ ਨੇ ਮੰਗ

ਪਟੀਸ਼ਨ ਦਾਖ਼ਲ ਕਰਦਿਆਂ ਦੀਪਿਕਾ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 18 ਫਰਵਰੀ 2014 ਨੂੰ ਅਮਰ ਸਿੰਘ ਨਾਲ ਹੋਇਆ ਸੀ। ਅਮਰ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ, ਅਤੇ ਉਸ ਦੇ ਦੋ ਬੱਚੇ ਸਨ। ਪਟੀਸ਼ਨਕਰਤਾ ਦਾ ਪਹਿਲਾ ਬੱਚਾ 6 ਜੂਨ 2019 ਨੂੰ ਪੈਦਾ ਹੋਇਆ ਸੀ। ਉਸ ਵੱਲੋਂ 4 ਜੂਨ ਤੋਂ 30 ਨਵੰਬਰ 2019 ਤੱਕ ਜਣੇਪਾ ਛੁੱਟੀ ਲਈ ਅਰਜ਼ੀ ਦਿੱਤੀ ਸੀ।ਅਰਜ਼ੀ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਸੀ ਕਿ ਉਸ ਦੇ ਪਹਿਲਾਂ ਹੀ ਦੋ ਜੀਵਿਤ ਬੱਚੇ ਹਨ ਅਤੇ ਇਹ ਛੁੱਟੀ ਸਿਰਫ਼ ਦੋ ਜੀਵਿਤ ਬੱਚਿਆਂ ਤੋਂ ਘੱਟ ਹੋਣ ਦੀ ਸੂਰਤ 'ਚ ਦਿੱਤੀ ਜਾਂਦੀ ਹੈ।

ਕੈਟ ਨੇ ਵੀ ਕੀਤੀ ਸੀ ਪਟੀਸ਼ਨ ਖਾਰਜ

ਇਸ ਦੇ ਵਿਰੁੱਧ ਪਟੀਸ਼ਨਕਰਤਾ ਨੇ ਕੈਟ 'ਚ ਵੀ ਪਟੀਸ਼ਨ ਦਾਖ਼ਲ ਕੀਤੀ ਸੀ। ਕੈਟ ਨੇ ਪੀ.ਜੀ.ਆਈ ਦੇ ਆਦੇਸ਼ ਨੂੰ ਸਹੀ ਮੰਨਦਿਆਂ ਪਟੀਸ਼ਨ ਖਾਰਿਜ ਕਰ ਦਿੱਤੀ ਸੀ। ਪਟੀਸ਼ਨਕਰਤਾ ਇਸ ਦੇ ਖ਼ਿਲਾਫ਼ ਹਾਈ ਕੋਰਟ ਪਹੁੰਚ ਗਈ। ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਆਪਣੇ ਪਤੀ ਦੀ ਪਹਿਲੀ ਪਤਨੀ ਤੋਂ ਦੋ ਬੱਚਿਆਂ ਦੀ ਮਾਂ ਹੈ। ਪਟੀਸ਼ਨਕਰਤਾ ਨੇ ਉਨ੍ਹਾਂ ਬੱਚਿਆਂ ਦੀ ਦੇਖ ਭਾਲ ਲਈ ਛੁੱਟੀ ਲਈ ਸੀ। ਅਜਿਹੀ ਸਥਿਤੀ 'ਚ ਉਹ ਇਹ ਕਹਿੰਦਿਆਂ ਕਿ ਇਹ ਉਸ ਦਾ ਪਹਿਲਾ ਬੱਚਾ ਹੈ, ਇਸ ਲਈ ਜਣੇਪਾ ਛੁੱਟੀ ਦਾ ਦਾਅਵਾ ਨਹੀਂ ਕਰ ਸਕਦੀ। ਇਸ ਟਿੱਪਣੀ ਨਾਲ ਹਾਈਕੋਰਟ ਨੇ ਪਟੀਸ਼ਨ ਖਾਰਿਜ ਕਰ ਦਿੱਤੀ।

ਇਹ ਵੀ ਪੜ੍ਹੋ:ਸਵੈ-ਨਿਰਭਰ ਭਾਰਤ ਦੀ ਤਰਜ਼ 'ਤੇ ਵਿਅਕਤੀ ਨੇ ਬਣਾਇਆ 'ਛੋਟਾ ਸਮੁੰਦਰੀ ਜਹਾਜ਼'

ETV Bharat Logo

Copyright © 2025 Ushodaya Enterprises Pvt. Ltd., All Rights Reserved.