ETV Bharat / state

Punjab Budget 2023: ਪੰਜਾਬ ਵਿਧਾਨ ਸਭਾ 'ਚ ਪੇਸ਼ ਹੋਏ ਬਜਟ 'ਤੇ ਚਰਚਾ ਦੌਰਾਨ ਸਦਨ 'ਚ ਹੰਗਾਮਾ, ਵਿਰੋਧੀਆਂ ਵੱਲੋਂ ਕਈ ਸਵਾਲ - ਰਾਣਾ ਗੁਰਜੀਤ ਸਿੰਘ

ਸਦਨ ਦੀ ਕਾਰਵਾਈ ਨੂੰ 22 ਮਾਰਚ ਤੱਕ ਮੁਲਤਵੀ ਕੀਤਾ ਗਿਆ ਹੈ। ਅਗਲਾ ਸੈਸ਼ਨ 22 ਮਾਰਚ ਨੂੰ ਸ਼ੁਰੂ ਹੋਵੇਗਾ 23 ਮਾਰਚ ਦੀ ਛੁੱਟੀ ਰਹੇਗੀ ਅਤੇ 24 ਮਾਰਚ ਨੂੰ ਮੁੜ ਤੋਂ ਵਿਧਾਨ ਸਭਾ ਇਜਲਾਸ ਹੋਵੇਗਾ।

Heated debate on the budget presented in the Punjab Vidhan Sabha
ਪੰਜਾਬ ਵਿਧਾਨ ਸਭਾ ਵਿਚ ਪੇਸ਼ ਹੋਏ ਬਜਟ 'ਤੇ ਚਰਚਾ ਦੌਰਾਨ ਸਦਨ 'ਚ ਹੋਈ ਗਹਿਮਾ ਗਹਿਮੀ...
author img

By

Published : Mar 12, 2023, 10:41 AM IST

ਪੰਜਾਬ ਵਿਧਾਨ ਸਭਾ ਵਿਚ ਪੇਸ਼ ਹੋਏ ਬਜਟ 'ਤੇ ਚਰਚਾ ਦੌਰਾਨ ਸਦਨ 'ਚ ਹੋਈ ਗਹਿਮਾ ਗਹਿਮੀ...

ਚੰਡੀਗੜ੍ਹ :
ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੌਰਾਨ ਅੱਜ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਉਤੇ ਬਹਿਸ ਹੋਈ। ਜਿਸ ਦੌਰਾਨ ਸਦਨ ਵਿਚ ਜ਼ੋਰਦਾਰ ਹੰਗਾਮਾ ਵੇਖਣ ਨੂੰ ਮਿਲਆ। ਵਿਰੋਧੀ ਧਿਰਾਂ ਵੱਲੋਂ ਸਦਨ ਵਿਚ ਕਈ ਮੁੱਦਿਆਂ 'ਤੇ ਸਰਕਾਰ ਨੂੰ ਕਿੰਤੂ ਕੀਤਾ ਗਿਆ ਅਤੇ ਸਰਕਾਰ ਵੱਲੋਂ ਪੇਸ਼ ਬਜਟ ਉਤੇ ਵੀ ਸ਼ੰਕੇ ਜ਼ਾਹਰ ਕੀਤੇ ਗਏ। ਵਿਧਾਨ ਸਭਾ ਇਜਲਾਸ ਦੌਰਾਨ ਕਈ ਵਾਰ ਤੂੰ-ਤੂੰ ਮੈਂ-ਮੈਂ ਵਾਲੀ ਸਥਿਤੀ ਵੀ ਪੈਦਾ ਹੋਈ।

ਸਦਨ ਦੀ ਕਾਰਵਾਈ ਨੂੰ 22 ਮਾਰਚ ਤੱਕ ਮੁਲਤਵੀ ਕੀਤਾ ਗਿਆ ਹੈ। ਅਗਲਾ ਸੈਸ਼ਨ 22 ਮਾਰਚ ਨੂੰ ਸ਼ੁਰੂ ਹੋਵੇਗਾ। 23 ਮਾਰਚ ਦੀ ਛੁੱਟੀ ਰਹੇਗੀ ਅਤੇ 24 ਮਾਰਚ ਨੂੰ ਮੁੜ ਤੋਂ ਵਿਧਾਨ ਸਭਾ ਇਜਲਾਸ ਹੋਵੇਗਾ। ਸਦਨ ਵਿਚੋਂ ਬਾਹਰ ਆਉਂਦਿਆਂ ਹੀ ਵਿਧਾਨ ਸਭਾ ਮੈਂਬਰਾਂ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ। ਜਿਸ ਵਿਚ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਸਵਾਲ ਵੀ ਕੀਤੇ ਗਏ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਵੀ ਗਏ।

ਇਹ ਵੀ ਪੜ੍ਹੋ : Protests outside the CM's residence: ਸੀਐਮ ਮਾਨ ਦੀ ਕੋਠੀ ਦੇ ਬਾਹਰ ਵਿਰੋਧ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਹੋਈ ਧੱਕਾ-ਮੁੱਕੀ

ਬਜਟ ਉਤੇ ਬਹਿਸ ਲਈ 4 ਦਿਨ ਦਾ ਸਮਾਂ ਹੋਣਾ ਚਾਹੀਦਾ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਜਟ ਉੱਤੇ ਬਹਿਸ ਲਈ ਇਕ ਦਿਨ ਦਾ ਸਮਾਂ ਨਾਕਾਫ਼ੀ ਦੱਸਿਆ। ਉਨ੍ਹਾਂ ਪੰਜਾਬ ਦੇ ਹਾਲਾਤਾਂ ਤੇ ਚਰਚਾ ਅਤੇ ਸੁਧਾਰ ਲਈ ਚਰਚਾ ਤੇ 3 ਤੋਂ 4 ਦਿਨ ਦਾ ਸਮਾਂ ਸਰਕਾਰ ਵੱਲੋਂ ਦਿੱਤੇ ਜਾਣ ਦੀ ਮੰਗ ਕੀਤੀ। ਉਹਨਾਂ ਆਖਿਆ ਕਿ ਕਾਂਗਰਸ ਦੇ ਸਮੇਂ ਵਿਧਾਨ ਸਭਾ ਇਜਲਾਸ ਇਸਤੋਂ ਕਿਤੇ ਲੰਬਾ ਹੁੰਦਾ ਸੀ ਅਤੇ ਲੋਕ ਮੁੱਦਿਆਂ 'ਤੇ ਚਰਚਾ ਹੁੰਦੀ ਸੀ। ਬਜਟ ਸੈਸ਼ਨ ਹੋਰ ਵੀ ਲੰਬਾ ਹੋਣਾ ਚਾਹੀਦਾ ਸੀ। ਸਰਕਾਰ ਆਪਣੀ ਨਾਕਾਮੀਆਂ ਲੁਕਾਉਣ ਲਈ ਸਦਨ ਇਜਲਾਸ ਦਾ ਸਮਾਂ ਘੱਟ ਰੱਖਦੀ ਹੈ।

ਸਰਕਾਰ ਕਰਦੀ ਹੈ ਪੱਖਪਾਤ : ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਸਪੀਕਰ ਉੱਤੇ ਵਿਤਕਰਾ ਕਰਨ ਦੇ ਦੋਸ਼ ਲਗਾਏ। ਉਥੇ ਹੀ ਸਦਨ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਣ ਉੱਤੇ ਵੀ ਨਿਰਾਸ਼ਾ ਜਤਾਈ। ਉਹਨਾਂ ਆਖਿਆ ਲਾਈਵ ਟੈਲੀਕਾਸਟ ਦੌਰਾਨ ਕੈਮਰੇ ਵਿਚ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਦੇ ਚਿਹਰੇ ਨਹੀਂ ਵਿਖਾਏ ਜਾਂਦੇ। ਕੈਮਰੇ ਦਾ ਫੋਕਸ ਆਪ ਵਿਧਾਇਕਾਂ ਅਤੇ ਮੰਤਰੀਆਂ ਤੇ ਹੀ ਰਹਿੰਦਾ ਹੈ। ਵਿਰੋਧੀ ਧਿਰਾਂ ਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ ਜਾਂਦਾ। ਉਹਨਾਂ ਬਜਟ ਇਜਲਾਸ ਨੂੰ ਸਭ ਤੋਂ ਛੋਟਾ ਇਜਲਾਸ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਉਹ ਬਜਟ ਤੇ ਜ਼ੋਰਦਾਰ ਬਹਿਸ ਕਰਨਗੇ।

ਇਹ ਵੀ ਪੜ੍ਹੋ : Punjab Budget: ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਮਾਨ ਨੇ ਦਿੱਤਾ ਕਰਾਰਾ ਜਵਾਬ, ਬਿਨ੍ਹਾਂ ਨਾਮ ਲਏ ਸਾਧੇ ਨਿਸ਼ਾਨੇ

ਸਰਕਾਰ ਨੇ ਬਜਟ ਵਿਚ ਮਾਲੀਆ ਪ੍ਰਬੰਧ ਨਹੀਂ ਦੱਸਿਆ : ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਨੇ ਸਰਕਾਰ ਦੇ ਮਾਲੀਆ ਪ੍ਰਬੰਧ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਉਹਨਾਂ ਆਖਿਆ ਕਿ ਸਰਕਾਰ ਨੇ 1 ਲੱਖ 96 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ ਪਰ ਮਾਲੀਆ ਇਕੱਠਾ ਕਰਨ ਦੇ ਸ੍ਰੋਤਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਕ ਸਾਲ 'ਚ ਲੋਕਾਂ ਹੱਥ ਨਿਰਾਸ਼ਾ ਹੀ ਲੱਗੀ ਹੈ। ਦੂਜਾ ਇਹ ਕਿ ਸਰਕਾਰ ਜੇਕਰ ਕਿਸੇ ਤੇ ਕੋਈ ਕਾਰਵਾਈ ਕਰ ਰਹੀ ਹੈ ਉਸ ਵਿਚ ਪੱਖਪਾਤ ਨਾ ਹੋਵੇ ਅਤੇ ਬਦਲਾ ਲਊ ਭਾਵਨਾ ਨਾਲ ਕਾਰਵਾਈ ਨਾ ਹੋਵੇ।

ਸਰਕਾਰ ਨੂੰ ਵਿਖਾਇਆ ਸ਼ੀਸ਼ਾ : ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਸਰਕਾਰ ਨੂੰ ਕਈ ਮੁੱਦਿਆਂ 'ਤੇ ਘੇਰਿਆ। ਬਾਸਮਤੀ ਟਰੇਡ ਮਾਰਕ ਨੂੰ ਲੈ ਕੇ ਰਾਣਾ ਗੁਰਜੀਤ ਵੱਲੋਂ ਸਰਕਾਰ ਨੂੰ ਸੁਝਾਅ ਦਿੱਤਾ ਗਿਆ। ਉਹਨਾਂ ਵਿਧਾਨ ਸਭਾ ਵਿਚ ਪੰਜਾਬ ਦੇ ਮੁੱਦਿਆਂ 'ਤੇ ਕੀਤੀ ਚਰਚਾ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : Punjab Budget: ਖ਼ਜ਼ਾਨਾ ਮੰਤਰੀ ਨੇ ਲੋਕਾਂ ਦੀ ਭਾਸ਼ਾ 'ਚ ਸ਼ਾਨਦਾਰ 'ਆਮ ਲੋਕਾਂ ਦਾ ਬਜਟ' ਕੀਤਾ ਪੇਸ਼: ਮੁੱਖ ਮੰਤਰੀ

ਜਿਨ੍ਹਾਂ ਨੇ ਪੰਜਾਬ ਦਾ ਪੈਸਾ ਖਾਧਾ ਸਭ ਅੰਦਰ ਜਾਣਗੇ : ਆਪ ਵਿਧਾਇਕ ਨੀਨਾ ਮਿੱਤਲ ਵੀ ਮੀਡੀਆ ਦੇ ਮੁਖਾਤਿਬ ਹੁੰਦਿਆਂ ਗਰਜਦੇ ਨਜ਼ਰ ਆਏ। ਉਹਨਾਂ ਆਖਿਆ ਕਿ ਜਿਹਨਾਂ ਲੋਕਾਂ ਨੇ ਪੰਜਾਬ ਦਾ ਪੈਸਾ ਅਤੇ ਪੰਜਾਬ ਦਾ ਹੱਕ ਖਾਧਾ ਉਹ ਸਭ ਅੰਦਰ ਜਾਣਗੇ ਭਾਵੇਂ ਉਹ ਕੋਈ ਵੀ ਹੋਵੇ। ਅਸੀ ਕਿਸੇ ਨੂੰ ਡਰਾਇਆ ਨਹੀਂ ਸੱਚ ਬੋਲਿਆ ਸੱਚ ਸੁਣਕੇ ਇਹ ਭੜਕ ਜਾਂਦੇ ਹਨ। ਸੁਖਪਾਲ ਖਹਿਰਾ ਬਾਰੇ ਪੁੱਛੇ ਸਵਾਲ ਦਾ ਨੀਨਾ ਮਿੱਤਲ ਨੇ ਕੋਈ ਜਵਾਬ ਨਹੀਂ ਦਿੱਤਾ। ਚੇਤਨ ਸਿੰਘ ਜੌੜਾਮਾਜਾ ਦੇ ਮਾਮਲੇ ਤੇ ਉਹਨਾਂ ਆਖਿਆ ਕਿ ਜੋ ਵੀ ਗਲਤ ਹੈ ਸਭ ਦਾ ਨੰਬਰ ਆਏਗਾ ਭਾਵੇਂ ਉਹ ਕੋਈ ਵੀ ਹੋਵੇ ਸਰਕਾਰ ਦਾ ਜਾਂ ਫਿਰ ਵਿਰੋਧੀ ਧਿਰ ਦਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.