ETV Bharat / state

Petition Against Ram Rahim Parole: ਐਸਜੀਪੀਸੀ ਦੀ ਪਟਿਸ਼ਨ ਉੱਤੇ ਸੁਣਵਾਈ, ਹਰਿਆਣਾ ਸਰਕਾਰ ਸਮੇਤ ਇਹ ਧਿਰਾਂ ਕਰਨਗੀਆਂ ਜਵਾਬ ਦਾਖ਼ਲ - Hearing on the petition filed by SGPC

ਐਸਜੀਪੀਸੀ ਵੱਲੋਂ ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਅੱਜ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ। ਕੋਰਟ ਦੇ ਆਦੇਸ਼ਾਂ ਅਨੁਸਾਰ ਅੱਜ ਇਸ ਸਬੰਧੀ ਡੇਰਾ ਮੁੱਖੀ ਰਾਮ ਰਹੀਮ, ਹਰਿਆਣਾ ਸਰਕਾਰ ਤੇ ਧਿਰਾਂ ਨੇ ਜਵਾਬ ਦਾਖਲ ਕਰਨਾ ਹੈ।

Hearing on the petition filed by SGPC against the parole of Ram Rahim

author img

By

Published : Feb 28, 2023, 7:07 AM IST

ਚੰਡੀਗੜ੍ਹ: ਰਾਮ ਰਹੀਮ ਦੀ ਪੈਰੋਲ ਦੇਣ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਪਟੀਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ 28 ਫਰਵਰੀ ਯਾਨੀ ਅੱਜ ਸੁਣਵਾਈ ਹੋਵੇਗੀ। ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਅਤੇ ਹੋਰ ਪਾਰਟੀਆਂ ਨੇ ਅੱਜ ਰਾਮ ਰਹੀਮ ਦੀ ਪੈਰੋਲ ਮਾਮਲੇ ਵਿੱਚ ਜਵਾਬ ਦਾਖ਼ਲ ਕਰਨਾ ਹੈ। ਦੱਸ ਦਈਏ ਕਿ ਹਾਈ ਕੋਰਟ ਵਿੱਚ ਹੋਈ ਪਿਛਲੀ ਸੁਣਵਾਈ ਦੌਰਾਨ ਕੋਰਟ ਨੇ ਹਰਿਆਣਾ ਸਰਕਾਰ, ਡੇਰਾ ਮੁੱਖੀ ਤੇ ਹੋਰ ਧਿਰਾਂ ਨੂੰ 17 ਫਰਵਰੀ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ, ਪਰ ਇਸ ਮਾਮਲੇ ਦੀ ਸੁਣਵਾਈ 17 ਫਰਵਰੀ ਨੂੰ ਨਹੀਂ ਹੋ ਸਕੀ। ਜਿਸ ਤੋਂ ਬਾਅਦ ਮਾਮਲੇ ਦੀ ਸੁਣਵਾਈ 28 ਫਰਵਰੀ ਯਾਨੀ ਅੱਜ ਲਈ ਤੈਅ ਕੀਤੀ ਗਈ ਸੀ।

ਇਹ ਵੀ ਪੜੋ: Hukamnama : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਐਸਜੀਪੀਸੀ ਨੇ ਪਟਿਸ਼ਨ ਵਿੱਚ ਇਹਨਾਂ ਨੂੰ ਬਣਾਇਆ ਮੁਲਜ਼ਮ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਪਟੀਸ਼ਨ ਵਿੱਚ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹਿਮ ਸਮੇਤ ਹਰਿਆਣਾ ਦੇ ਮੁੱਖ ਮੰਤਰੀ, ਗ੍ਰਹਿ ਸਕੱਤਰ ਅਤੇ ਹੋਰ ਅਧਿਕਾਰੀਆਂ ਸਮੇਤ ਜਵਾਬਦੇਹ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਐਸਜੀਪੀਸੀ ਨੇ ਪਟੀਸ਼ਨ 'ਚ ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ 'ਤੇ ਰਾਮ ਰਹੀਮ ਨੂੰ ਪੈਰੋਲ ਦੇਣ 'ਚ ਨਿਯਮਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਦੱਸ ਦੇਈਏ ਕਿ ਰਾਮ ਰਹੀਮ ਨੂੰ 20 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਜਿਸ ਦੇ ਖਿਲਾਫ ਸ਼੍ਰੋਮਣੀ ਕਮੇਟੀ ਦੀ ਤਰਫੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਰਾਮ ਰਹੀਮ ਨੂੰ ਮਿਲੀ ਪੈਰੋਲ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਪੈਰੋਲ ਕਾਨੂੰਨ ਦੇ ਖ਼ਿਲਾਫ਼: ਐਸਜੀਪੀਸੀ ਵੱਲੋਂ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਰਾਮ ਰਹੀਮ 3 ਮਾਮਲਿਆਂ ਵਿੱਚ ਸਜ਼ਾ ਕੱਟ ਰਿਹਾ ਹੈ, ਪਰ ਹਰਿਆਣਾ ਸਰਕਾਰ ਉਸ ਨੂੰ ਸਿਰਫ਼ ਇੱਕ ਮਾਮਲੇ ਵਿੱਚ ਹੀ ਪੈਰੋਲ ਉੱਤੇ ਭੇਜ ਦਿੰਦੀ ਹੈ ਜੋ ਕਿ ਕਾਨੂੰਨ ਦੇ ਖ਼ਿਲਾਫ਼ ਹੈ। ਇਸ ਦੇ ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਡੇਰਾ ਮੁਖੀ ਨੂੰ ਪੈਰੋਲ ਦੇਣ ਨਾਲ ਪੰਜਾਬ ਵਿੱਚ ਖਤਰਾ ਹੈ। ਉਹਨਾਂ ਨੇ ਕਿਹਾ ਕਿ ਰਾਮ ਰਹੀਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰੁੱਧ ਪ੍ਰਚਾਰ ਕਰਨ ਦੀ ਆਦਤ ਹੈ, ਜਿਸ ਕਾਰਨ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ।

ਇੱਕ ਵਾਰ ਪਟੀਸ਼ਨ ਵਾਪਿਸ ਲੈ ਚੁੱਕੀ ਹੈ ਐਸਜੀਪੀਸੀ: ਦੱਸ ਦਈਏ ਕਿ ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ਨੂੰ ਇੱਕ ਵਾਰ ਐਸਜੀਪੀਸੀ ਵਾਪਿਸ ਵੀ ਲੈ ਚੁੱਕੀ ਹੈ। ਦਰਾਅਸਰ ਐਸਜੀਪੀਸੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ ਸਨ, ਜਿਸ ਕਾਰਨ ਪਟੀਸ਼ਨ ਨੂੰ ਵਾਪਿਸ ਲੈਣਾ ਪਿਆ, ਪਰ ਇਸ ਤੋਂ ਮਗਰੋਂ ਐਸਜੀਪੀਸੀ ਨੇ ਉਹਨਾਂ ਖਾਮਿਆਂ ਨੂੰ ਦੂਰ ਕਰ ਦੁਬਾਰਾ ਪਟੀਸ਼ਨ ਦਾਇਰ ਕਰ ਦਿੱਤੀ ਸੀ, ਜਿਸ ਕਾਰਨ ਕੋਰਟ ਨੇ ਹਰਿਆਣਾ ਸਰਕਾਰ, ਡੇਰਾ ਮੁੱਖੀ ਤੇ ਹੋਰ ਧਿਰਾਂ ਤੋਂ ਪੈਰੋਲ ਸਬੰਧੀ ਜਵਾਬ ਮੰਗਿਆ ਹੈ।

ਯੂਪੀ ਵਿੱਚ ਰਹਿ ਰਿਹਾ ਰਾਮ ਰਹਿਮ: ਦੱਸ ਦਈਏ ਕਿ ਬਲਾਤਕਾਰ ਮਾਮਲੇ ਵਿੱਚ ਸਜਾ ਕੱਟ ਰਿਹਾ ਰਾਮ ਰਹੀਮ 40 ਦਿਨਾਂ ਦੀ ਪੈਰੋਲ ਉੱਤੇ ਹੈ ਜੋ ਕਿ ਯੂਪੀ ਦੇ ਬਾਗਪਤ ਵਿੱਚ ਬਣੇ ਬਰਨਾਵਾ ਡੇਰਾ ਆਸ਼ਰਮ ਵਿੱਚ ਰਹਿ ਰਿਹਾ ਹੈ। ਰਾਮ ਰਹੀਮ ਜਦੋਂ ਵੀ ਪੈਰੋਲ ਉੱਤੇ ਆਉਦਾ ਹੈ ਤਾਂ ਉਹ ਹਮੇਸ਼ਾ ਹੀ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਰਾਮ ਰਹੀਮ ਵੱਲੋਂ ਨਸ਼ੇ ਸਬੰਧ ਇੱਕ ਗਾਣਾ ਵੀ ਕੱਢਿਆ ਗਿਆ ਸੀ, ਜਿਸ ਕਾਰਨ ਉਸ ਉੱਤੇ ਕਾਫੀ ਸਵਾਲ ਖੜੇ ਹੋਏ ਸੀ।

ਇਹ ਵੀ ਪੜੋ: National Science Day 2023: ਜਾਣੋ, 28 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਰਾਸ਼ਟਰੀ ਵਿਗਿਆਨ ਦਿਵਸ

ETV Bharat Logo

Copyright © 2024 Ushodaya Enterprises Pvt. Ltd., All Rights Reserved.