ਪੰਚਕੂਲਾ: ਜ਼ਿਲ੍ਹਾ ਅਦਾਲਤ ਪੰਚਕੂਲਾ ਨੇ ਹਿੰਸਾ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਮੁੱਖੀ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਨੂੰ ਵੱਡੀ ਰਾਹਤ ਮਿਲੀ ਹੈ। ਪੰਚਕੂਲਾ ਕੋਰਟ ਨੇ ਹਨੀਪ੍ਰੀਤ ਸਣੇ ਸਾਰੇ ਦੋਸ਼ੀਆਂ ‘ਤੇ ਦੋਸ਼ ਤੈਅ ਕਰ ਦਿੱਤੇ ਹਨ, ਪਰ ਇਨ੍ਹਾਂ ਸਾਰਿਆਂ ਤੋਂ ਦੇਸ਼ਧ੍ਰੋਹ ਦੀ ਧਾਰਾ ਨੂੰ ਹੱਟਾ ਦਿੱਤਾ ਗਿਆ ਹੈ।
ਹੁਣ ਇਨ੍ਹਾਂ ‘ਤੇ IPC ਦੀ ਧਾਰਾ 216, 145, 150, 151, 152, 153 ਅਤੇ 120 ਬੀ ਤਹਿਤ ਦੋਸ਼ ਤੈਅ ਕੀਤੇ ਗਏ ਹਨ, ਜਦਕਿ ਆਈਪੀਸੀ ਦੀ ਧਾਰਾ 121 ਅਤੇ 121 ਏ ਦੀ ਧਾਰਾ ਨੂੰ ਹੱਟਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਅੱਜ ਪੰਚਕੂਲਾ ਹਿੰਸਾ ਮਾਮਲੇ ‘ਚ ਸਾਰੇ ਦੋਸ਼ੀਆਂ ਨੂੰ ਵੀਡੀਓ ਕਾਨਫ਼ਰਸਿੰਗ ਰਾਹੀਂ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਾਰਿਆਂ ‘ਤੇ ਦੋਸ਼ ਤੈਅ ਕੀਤੇ ਗਏ ਹਨ। ਪੰਚਕੂਲਾ ‘ਚ 25 ਅਗਸਤ 2017 ‘ਚ ਹੋਈ ਹਿੰਸਾ ਮਾਮਲੇ ‘ਚ ਐਡੀਸ਼ਨ ਸੈਸ਼ਨ ਜੱਜ ਸੰਜੇ ਸੰਥੀਰ ਦੀ ਕੋਰਟ ‘ਚ ਸੁਣਵਾਈ ਹੋਈ ਸੀ।
ਇਹ ਵੀ ਪੜ੍ਹੋ: ਸ਼ਿਵ ਸੈਨਾ ਦਾ BJP ਨੂੰ ਜਵਾਬ, ਰਾਸ਼ਟਰਪਤੀ ਸ਼ਾਸਨ ਵਰਗੀਆਂ ਧਮਕੀਆਂ ਤੋਂ ਨਹੀਂ ਪੈਂਦਾ ਫ਼ਰਕ
ਜਿਨਸੀ ਸੋਸ਼ਣ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ‘ਚ ਹਿੰਸਾ ਭੜਕਾਉਣ ਅਤੇ ਦੇਸ਼ਧ੍ਰੋਹ ਮਾਮਲੇ ਦੀ ਹਨੀਪ੍ਰੀਤ ਸਾਧਵੀ ਮੁਲਜ਼ਮ ਹਨ। ਦੱਸ ਦੇਈਏ ਕਿ ਹਨੀਪ੍ਰੀਤ ਨੂੰ ਫੜ੍ਹਣ ਲਈ ਹਰਿਆਣਾ ਪੁਲਿਸ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ ਸੀ। 38 ਦਿਨ ਫ਼ਰਾਰ ਰਹਿਣ ਤੋਂ ਬਾਅਦ ਹਨੀਪ੍ਰੀਤ ਨੂੰ 3 ਅਕਤੂਬਰ 2017 ਨੂੰ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜੋ ਹੁਣ ਵੀ ਅੰਬਾਲਾ ਦੀ ਜੇਲ ਵਿੱਚ ਬੰਦ ਹੈ।