ਚੰਡੀਗੜ੍ਹ: ਪੰਜਾਬ ਸਰਕਾਰ ਨੇ ਲਿੰਗ ਨਿਰਧਾਰਣ ਟੈਸਟ ਕਰਨ ਵਾਲੇ ਸਕੈਨਿੰਗ ਕੇਂਦਰਾਂ ਦੇ ਮੁਕੰਮਲ ਖ਼ਾਤਮੇ ਲਈ ਗੰਭੀਰਤਾ ਨਾਲ ਕਾਰਵਾਈ ਕਰਦਿਆਂ 60 ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰਕੇ ਸਕੈਨਿੰਗ ਕਰਨ ਵਾਲੀਆਂ 14 ਮਸ਼ੀਨਾਂ ਸੀਲ ਕੀਤੀਆਂ ਹਨ ਤਾਂ ਜੋ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਖ਼ਤਮ ਕਰਕੇ ਲਿੰਗ-ਅਨੁਪਾਤ ਦੇ ਸੰਤੁਲਨ ਵਿਚ ਹਾਂ-ਪੱਖੀ ਸੁਧਾਰ ਕੀਤੇ ਜਾ ਸਕਣ।
-
Punjab Health department’s crackdown against illegal sex determination tests; 60 offenders arrested and 14 machines sealed in less than 7 months. pic.twitter.com/cQXY6PskIQ
— Government of Punjab (@PunjabGovtIndia) July 18, 2019 " class="align-text-top noRightClick twitterSection" data="
">Punjab Health department’s crackdown against illegal sex determination tests; 60 offenders arrested and 14 machines sealed in less than 7 months. pic.twitter.com/cQXY6PskIQ
— Government of Punjab (@PunjabGovtIndia) July 18, 2019Punjab Health department’s crackdown against illegal sex determination tests; 60 offenders arrested and 14 machines sealed in less than 7 months. pic.twitter.com/cQXY6PskIQ
— Government of Punjab (@PunjabGovtIndia) July 18, 2019
ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿਚ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਜੜੋਂ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ ਜਿਸ ਲਈ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਪੀ.ਸੀ. ਐਂਡ ਪੀ.ਐਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲੇ ਸਕੈਨਿੰਗ ਕੇਂਦਰਾਂ 'ਤੇ ਸਖ਼ਤ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਣ ਲਈ ਨਸ਼ਟ ਕਰਵਾਇਆ ਗਿਆ ਡੇਂਗੂ ਦਾ ਲਾਵਾ
ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ 'ਚ ਲਿੰਗ-ਅਨੁਪਾਤ ਦਰ ਨੂੰ ਸੁਧਾਰਣ ਇਹ ਜਰੂਰੀ ਹੈ ਕਿ ਨਵੀਂ ਰਜਿਸਟ੍ਰੇਸ਼ਨ ਲਈ ਗਰਭਵਤੀ ਔਰਤ ਭਾਂਵੇ ਉਹ ਪ੍ਰਾਇਵੇਟ ਕੇਂਦਰ ਵਿਚ ਅਲਟਰਾਸਾਊਂਡ ਕਰਵਾਏ ਜਾਂ ਫਿਰ ਸਰਕਾਰੀ ਵਿਚ ਉਸ ਦੀ ਰਜਿਸਟ੍ਰੇਸ਼ਨ ਸਰਕਾਰੀ ਹਸਪਤਾਲ ਵਿਚ ਕੀਤੀ ਜਾਵੇ ਭਾਵ ਉਸ ਕੋਲ ਅਲਟਰਾਸਾਊਂਡ ਕਰਵਾਉਣ ਸਮੇਂ ਮਾਂ ਤੇ ਬੱਚਾ ਸੁਰੱਖਿਆ ਕਾਰਡ (ਟੀਕਾਕਰਣ ਕਾਰਡ) ਹੋਵੇ। ਜਿਸ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਆਨ-ਲਾਈਨ ਪ੍ਰਕਿਰਿਆ ਦੀ ਮਹਤੱਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਰਭਵਤੀ ਔਰਤਾਂ ਨਾਲ ਸਬੰਧਤ ਸਹੀ ਜਾਣਕਾਰੀ ਹੋਣ ਨਾਲ ਜਿਥੇ ਸਕੈਨਿੰਗ ਕੇਂਦਰਾਂ ਦੀ ਨਿਗਰਾਨੀ ਵੀ ਆਸਾਨ ਹੋਵੇਗੀ ਉਥੇ ਹੀ ਇਨ੍ਹਾਂ ਔਰਤਾਂ ਦੀ ਰਜਿਸਟ੍ਰੇਸ਼ਨ ਵੀ ਆਨ-ਲਾਈਨ ਹੋ ਸਕੇਗੀ।