ETV Bharat / state

ਹਰ ਘਰ ਤਿਰੰਗਾ ਅਭਿਆਨ, 600 ਕਰੋੜ ਦਾ ਕਾਰੋਬਾਰ ਹੋਣ ਦਾ ਅਨੁਮਾਨ, ਪੜ੍ਹੋ ਪੂਰੀ ਖ਼ਬਰ - ਅਜ਼ਾਦੀ ਦਿਹਾੜੇ ਲਈ ਹਰ ਘਰ ਤਿਰੰਗਾ ਅਭਿਆਨ

15 ਅਗਸਤ ਅਜ਼ਾਦੀ ਦਿਹਾੜੇ ਮੌਕੇ ਹਰ ਘਰ ਤਿਰੰਗਾ ਅਭਿਆਨ ਦਾ ਕਾਰੋਬਾਰੀ ਪੱਖ ਵੀ ਹੈ। ਜਾਣਕਾਰੀ ਮੁਤਾਬਿਕ ਇਸ ਵਾਰ 600 ਕਰੋੜ ਰੁਪਏ ਦਾ ਕਾਰੋਬਾਰ ਹੋਣ ਦਾ ਅਨੁਮਾਨ ਹੈ।

Har Ghar Tiranga Abhiyan, estimated to be a business of 600 crores
ਹਰ ਘਰ ਤਿਰੰਗਾ ਅਭਿਆਨ, 600 ਕਰੋੜ ਦਾ ਕਾਰੋਬਾਰ ਹੋਣ ਦਾ ਅਨੁਮਾਨ, ਪੜ੍ਹੋ ਪੂਰੀ ਖ਼ਬਰ
author img

By

Published : Aug 14, 2023, 4:26 PM IST

ਚੰਡੀਗੜ੍ਹ ਡੈਸਕ : ਪੂਰਾ ਦੇਸ਼ ਇਸ ਵਾਰ ਅਜ਼ਾਦੀ ਦਿਹਾੜੇ ਲਈ ਹਰ ਘਰ ਤਿਰੰਗਾ ਅਭਿਆਨ ਲਈ ਦੇਸ਼ ਦੀ ਮੋਦੀ ਸਰਕਾਰ ਵੀ ਉਪਰਾਲੇ ਕਰ ਰਹੀ ਹੈ ਅਤੇ ਲੋਕ ਵੀ ਸਾਥ ਦੇ ਰਹੇ ਹਨ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਯਾਨੀ ਕਿ ਕੈਟ ਨੂੰ ਇਸ ਮੁਹਿੰਮ ਲਈ ਕਰੀਬ 35 ਕਰੋੜ ਤਿਰੰਗੇ ਝੰਡੇ ਵੇਚਣ ਦੀ ਉਮੀਦ ਹੈ। ਦੂਜੇ ਪਾਸੇ ਇਹ ਵੀ ਅਨੁਮਾਨ ਹੈ ਕਿ ਇਸ ਨਾਲ ਕੋਈ 600 ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ। ਲੰਘੇ ਸਾਲ 500 ਕਰੋੜ ਦਾ ਕਾਰੋਬਾਰ ਹੋਇਆ ਸੀ। ਕੈਟ ਨੇ ਵੀ ਲੋਕਾਂ ਨੂੰ ਇਸ ਮੁਹਿੰਮ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਲਈ ਅਪੀਲ ਕੀਤੀ ਹੈ।

10 ਲੱਖ ਲੋਕਾਂ ਨੂੰ ਰੁਜ਼ਗਾਰ : ਜਾਣਕਾਰੀ ਮੁਤਾਬਿਕ ਕੈਟ ਦੇ ਰਾਸ਼ਟਰੀ ਪ੍ਰਧਾਨ ਬੀਸੀ ਭਾਰਤੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ 15 ਅਗਸਤ ਤੋਂ 15 ਅਗਸਤ 2024 ਤੱਕ ਦੇ ਸਮੇਂ ਨੂੰ “ਸਵਰਾਜ ਵਰਸ਼” ਐਲਾਨਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ 13 ਅਗਸਤ ਤੋਂ 15 ਅਗਸਤ ਤੱਕ ਕੈਟ ਦੇ ਝੰਡੇ ਹੇਠ ਦੇਸ਼ ਦੀਆਂ ਵਪਾਰਕ ਸੰਸਥਾਵਾਂ ਦੇਸ਼ ਭਰ ਵਿੱਚ 4000 ਤੋਂ ਵੱਧ ਤਿਰੰਗਾ ਪ੍ਰੋਗਰਾਮ ਕਰਵਾ ਰਹੀਆਂ ਹਨ। ਇਸ ਨਾਲ 10 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਪ੍ਰਾਪਤੀ ਦੀ ਵੀ ਉਮੀਦ ਹੈ।

ਜਾਣਕਾਰੀ ਮੁਤਾਬਿਕ SME ਨਿਰਮਾਣ ਅਤੇ ਵਪਾਰ ਖੇਤਰ ਦਿਨ ਰਾਤ ਕੰਮ ਕਰਕੇ ਝੰਡੇ ਬਣਾ ਰਹੇ ਹਨ। ਝੰਡਿਆਂ ਦੇ ਵੱਖ-ਵੱਖ ਆਕਾਰਾਂ ਵਿੱਚ 6800×4200mm, 3600x2400mm, 1800×1200mm, 1350×900mm, 900×600mm, 450×300mm, 225×150mm ਅਤੇ 5×0mm ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਝੰਡਿਆਂ ਦੀ ਵਿਕਰੀ 150-200 ਕਰੋੜ ਰੁਪਏ ਤੱਕ ਸੀਮਤ ਸੀ।

ਭਾਰਤੀਆ ਅਤੇ ਖੰਡੇਲਵਾਲ ਵੱਲੋਂ ਕਿਹਾ ਗਿਆ ਹੈ ਕਿ ਪੀਐੱਮ ਮੋਦੀ ਤੋਂ ਇਸ ਸਾਲ 15 ਅਗਸਤ ਤੋਂ ਅਗਲੇ ਸਾਲ 15 ਅਗਸਤ ਤੱਕ ਸਵਰਾਜ ਸਾਲ ਐਲਾਨਣ ਦੀ ਮੰਗ ਇਸ ਲਈ ਕੀਤੀ ਗਈ ਤਾਂ ਜੋ "ਸਵੈ-ਨਿਰਭਰ ਭਾਰਤ" ਅਤੇ "ਵੋਕਲ ਆਨ ਲੋਕਲ" ਦੀ ਪਹੁੰਚ ਹਾਸਿਲ ਕੀਤੀ ਜਾ ਸਕੇ ਅਤੇ ਲੋੋਕਾਂ ਨੂੰ ਰੁਜਗਾਰ ਮਿਲ ਸਕੇ। ਇਸ ਨਾਲ ਵਪਾਰੀ ਵੀ ਉਤਸ਼ਾਹਿਤ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.