ਚੰਡੀਗੜ੍ਹ: ਕੋਰੋਨਾ ਦੇ ਮੱਦੇਨਜ਼ਰ ਦੇਸ਼ ਵਿੱਚ ਲੱਗੇ ਕਰਫਿਊ ਕਾਰਨ ਸਾਰੇ ਕੰਮਕਾਰ ਠੱਪ ਹੋ ਗਏ ਹਨ, ਜਿਸ ਕਾਰਨ ਮਜ਼ਦੂਰ ਵਰਗ ਦੇ ਲੋਕ ਵਿਹਲੇ ਹੋ ਗਏ ਹਨ। ਇਨ੍ਹਾਂ ਕੋਲ ਰਾਸ਼ਨ ਖ਼ਰੀਦਣ ਲਈ ਹੁਣ ਪੈਸੇ ਨਹੀ ਹਨ ਕਿਉਂਕਿ ਮਜ਼ਦੂਰ ਵਰਗ ਦੇ ਲੋਕ ਰੋਜ਼ ਦਿਹਾੜੀ ਕਰਕੇ ਫਿਰ ਖਾਂਦੇ ਹਨ। ਮਜ਼ਦੂਰ ਵਰਗ ਦੇ ਇਨ੍ਹਾਂ ਦੁੱਖਾਂ ਨੂੰ ਦੇਖਦੇ ਹੋਏ ਗੁਰਦੁਆਰਾ ਨਾਢਾ ਸਾਹਿਬ ਵਿੱਚ ਤਿੰਨ ਟਾਈਮ ਲੰਗਰ ਲਗਾਇਆ ਜਾ ਰਿਹਾ ਹੈ।
ਗੁਰਦੁਆਰਾ ਨਾਢਾ ਸਾਹਿਬ ਦੇ ਪ੍ਰਧਾਨ ਸਰਦਾਰ ਜਗੀਰ ਸਿੰਘ ਨੇ ਦੱਸਿਆ ਕਿ ਉਹ 25 ਤਰੀਕ ਤੋਂ ਹਰ ਰੋਜ਼ ਤਕਰੀਬਨ 2 ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕਰ ਰਹੇ ਹਨ ਤੇ ਜਿੱਥੇ ਮਜ਼ਦੂਰ ਲੋਕ ਰਹਿੰਦੇ ਹਨ, ਉਨ੍ਹਾਂ ਕਲੋਨੀਆਂ ਵਿੱਚ ਜਾ ਕੇ ਇਹ ਲੰਗਰ ਵਰਤਾਇਆ ਜਾਂਦਾ ਹੈ।
ਇਹ ਵੀ ਪੜੋ:ਜਲੰਧਰ ਵਿੱਚ ਕਰਫਿਊ ਦੌਰਾਨ ਲੋੜਵੰਦਾਂ ਨੂੰ ਲੰਗਰ ਵਰਤਾ ਰਹੀ ਪੁਲਿਸ
ਉਨ੍ਹਾਂ ਦੱਸਿਆ ਕਿ ਜਿੰਨਾ ਸਮਾਂ ਕਰਫਿਊ ਜਾਰੀ ਰਹੇਗਾ, ਉਦੋ ਤੱਕ ਇਹ ਲੰਗਰ ਜਾਰੀ ਰਹੇਗਾ ਤੇ ਕਿਹਾ ਹਰ ਰੋਜ਼ ਗਰੀਬ ਬੰਦਿਆਂ ਨੂੰ ਜਿਹੜੇ ਬੇਰੁਜ਼ਗਾਰ ਹੋ ਗਏ ਨੇ ਉਨ੍ਹਾਂ ਨੂੰ ਖਾਣਾ ਪਹੁੰਚਾਵਾਗੇ।