ETV Bharat / state

ਵਿਧਾਨ ਸਭਾ ਸੈਸ਼ਨ 'ਚ ਵਾਧੇ ਦੀ ਮੰਗ 'ਤੇ ਕਾਂਗੜ ਦਾ ਅਕਾਲੀਆਂ ਨੂੰ ਕਰਾਰਾ ਜਵਾਬ

author img

By

Published : Aug 1, 2019, 10:56 PM IST

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸੈਸ਼ਨ ਦੇ ਘੱਟ ਸਮੇਂ ਨੂੰ ਲੈ ਕੇ ਅਕਾਲੀ ਵਿਰੋਧ ਕਰ ਰਹੇ ਹਨ। ਇਸ ਵਿਰੋਧ 'ਤੇ ਕਾਂਗੜ ਨੇ ਤੰਜ ਕੱਸਦਿਆਂ ਕਿਹਾ ਕਿ ਅਕਾਲੀਆਂ ਨੂੰ ਕੋਈ ਪਿੰਡ ਨਹੀਂ ਟੱਪਣ ਦਿੰਦਾ ਫ਼ਿਰ ਇਹ ਲੋਕਾਂ ਦੀ ਗੱਲ ਕਿੱਥੇ ਕਰਨਗੇ।

ਫ਼ੋਟੋ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮਾਨਸੂਨ ਸੈਸ਼ਨ ਲਈ ਕਾਂਗਰਸ ਪਾਰਟੀ ਨੇ ਆਪਣੀ ਤਿਆਰੀ ਪੂਰੀ ਕਰਕੇ ਰਣਨੀਤੀ ਬਣਾ ਲਈ ਹੈ। ਪਰ ਵਿਰੋਧੀ ਧਿਰ ਲਗਾਤਾਰ ਕਾਂਗਰਸ ਪਾਰਟੀ ਨੂੰ ਸੈਸ਼ਨ ਦੇ ਘੱਟ ਸਮੇਂ ਨੂੰ ਲੈ ਕੇ ਘੇਰ ਰਿਹਾ ਹੈ।

ਵੀਡੀਓ

ਇਸ ਬਾਰੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਹੈ ਕਿ ਸੈਸ਼ਨ ਦੇ ਸਮੇਂ ਦਾ ਫੈਸਲਾ ਵਿਧਾਨ ਸਭਾ ਸਪੀਕਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਦੇ ਹਨ ਅਤੇ ਇਸ ਮਾਮਲੇ 'ਤੇ ਉਹ ਕੁਝ ਨਹੀਂ ਕਰ ਸਕਦੇ। ਕਾਂਗੜ ਨੇ ਕਿਹਾ ਕਿ ਸੂਬੇ ਦੀ ਭਲਾਈ ਲਈ ਸੈਸ਼ਨ ਕਦੋਂ ਵੀ ਬੁਲਾਇਆ ਜਾ ਸਕਦਾ ਹੈ। ਅਕਾਲੀਆਂ ਵੱਲੋਂ ਮਾਨਸੂਨ ਸੈਸ਼ਨ ਦੇ ਘੱਟ ਸਮੇਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ 'ਤੇ ਕਾਂਗੜ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਅਕਾਲੀਆਂ ਨੂੰ ਕੋਈ ਆਪਣੇ ਪਿੰਡ ਨਹੀਂ ਵੜਨ ਨਹੀਂ ਦਿੰਦਾ 'ਤੇ ਇਹ ਲੋਕਾਂ ਦੀ ਗੱਲ ਕਿੱਥੇ ਕਰਨਗੇ।

ਕਾਂਗੜ ਨੇ ਕਿਹਾ ਕਿ ਅਕਾਲੀਆਂ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੈ ਕਿ ਜੇਕਰ ਉਹ ਮੁੱਦੇ ਲੈ ਕੇ ਆਉਣਗੇ ਤਾਂ ਲੋੜ ਅਨੁਸਾਰ ਸੈਸ਼ਨ ਵੀ ਵਧਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਕਾਲੀਆਂ ਨੇ ਜਨਤਾ ਦੇ ਕੰਮ ਕਰਵਾਏ ਹੁੰਦੇ ਤਾਂ ਜਨਤਾ ਵੀ ਉਨ੍ਹਾਂ ਦੇ ਕੰਮਾਂ ਤੋਂ ਜ਼ਰੂਰ ਜਾਣੂ ਹੁੰਦੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ।

Intro:ਵਿਧਾਨ ਸਭਾ ਸੈਸ਼ਨ ਭਲਕੇ ਸ਼ੁਰੂ ਹੋਣ ਜਾ ਰਿਹਾ ਕਾਂਗਰਸ ਪਾਰਟੀ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ ਅਤੇ ਰਣਨੀਤੀ ਬਣਾ ਲਈ ਹੈ ਪਰ ਵਿਰੋਧੀ ਧਿਰ ਲਗਾਤਾਰ ਕਾਂਗਰਸ ਪਾਰਟੀ ਨੂੰ ਸੈਸ਼ਨ ਦੇ ਘੱਟ ਸਮੇਂ ਨੂੰ ਲੈ ਕੇ ਘਿਰਦਾ ਨਜ਼ਰ ਆ ਰਿਹਾ ਇਸ ਬਾਰੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਹੈ ਕਿ ਸੈਸ਼ਨ ਦਾ ਸਮਾਂ ਮਾਨਯੋਗ ਸਪੀਕਰ ਸਾਹਿਬ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਲ ਕੇ ਵੇਖ ਨੇ ਇਸ ਵਿੱਚ ਉਹ ਕੁਝ ਨਹੀਂ ਕਰ ਸਕਦੇ

ਬਾਈਟ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ

Body:ਵਿਰੋਧੀ ਤੇ ਤੇ ਤੰਜ ਕਸਦੇ ਹੋਏ ਕਾਂਗਰਸ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਤਾਂ ਕੋਈ ਆਪਣੇ ਪਿੰਡ ਨਹੀਂ ਬਣਨ ਦੇ ਜੇਕਰ ਉਨ੍ਹਾਂ ਨੇ ਜਨਤਾ ਦੇ ਕੰਮ ਕਰਵਾਏ ਹੁੰਦੇ ਤਾਂ ਜਨਤਾ ਵੀ ਉਨ੍ਹਾਂ ਦੇ ਕੰਮਾਂ ਤੋਂ ਜਾਣੂੰ ਹੁੰਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਕੀਤੇ ਗਏ ਨੇ ਤੇ ਉਨ੍ਹਾਂ ਨੂੰ ਸੈਸ਼ਨ ਦੀ ਵੀ ਚਿੰਤਾ ਕਾਂਗੜ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਮੁੱਦਈ ਨਹੀਂ ਹੈ ਕਿ ਜੇਕਰ ਉਹ ਮੁੱਦੇ ਲੈ ਕੇ ਆਉਣਗੇ ਤਾਂ ਸੈਸ਼ਨ ਵੀ ਵਧਾ ਦਿੱਤਾ ਜਾਵੇਗਾ

ਬਾਈਟ ਗੁਰਪ੍ਰੀਤ

Conclusion: ਬੀਤੇ ਦਿਨ ਤੋਂ ਗੁਰਪ੍ਰੀਤ ਕਾਂਗੜ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਐਕਸੀਡੈਂਟ ਦੇ ਪੀੜਤਾਂ ਦੀ ਮਦਦ ਕਰਦੇ ਦੇਖੇ ਜਾ ਰਹੇ ਨੇ ਜਿਸ ਕਰਕੇ ਜਿੱਥੇ ਗੁਰਪ੍ਰੀਤ ਕਾਂਗੜ ਨੇ ਆਪ ਗੱਡੀ ਰੋਕ ਕੇ ਪੀੜਤ ਪਰਿਵਾਰ ਦੀ ਮਦਦ ਕੀਤੀ ਇਸ ਬਾਰੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਗੁਰਪ੍ਰੀਤ ਕਾਂਗੜ ਨੇ ਵਡੱਪਣ ਦਿਖਾਉਂਦੇ ਹੋਏ ਕਿਹਾ ਕਿ ਉਹ ਤਾਂ ਵਜ਼ੀਰ ਹੁਣ ਬਣੇ ਨਹੀਂ ਅਤੇ ਆਮ ਲੋਕਾਂ ਦੀ ਮਦਦ ਉਹ ਪਹਿਲਾਂ ਤੋਂ ਹੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਗੇ ਵੀ ਕਦੀ ਜ਼ਰੂਰਤ ਪਈ ਤਾਂ ਪੀੜਤਾਂ ਦੀ ਮਦਦ ਕਰਦੇ ਰਹਿਣਗੇ ਵਾਈਟ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ
ETV Bharat Logo

Copyright © 2024 Ushodaya Enterprises Pvt. Ltd., All Rights Reserved.