ETV Bharat / state

Pannu on Amritpal: ਅੱਤਵਾਦੀ ਪਨੂੰ ਦਾ ਅੰਮ੍ਰਿਤਪਾਲ ਨੂੰ ਸਮਰਥਨ, ਰੇਲ ਰੋਕਣ ਦੀ ਦਿੱਤੀ ਕਾਲ ,ਕਿਹਾ- ਡਿਬਰੂਗੜ੍ਹ ਤੱਕ ਜਾਵੇ ਆਵਾਜ਼

ਵਿਦੇਸ਼ਾਂ ਤੋਂ ਪੰਜਾਬ 'ਚ ਖਾਲਿਸਤਾਨ ਮੁਹਿੰਮ ਨੂੰ ਵਧਾਵਾ ਦੇਣ ਵਾਲੇ ਵਾਲੇ ਗੁਰਪਤਵੰਤ ਸਿੰਘ ਪੰਨੂ ਨੇ ਇਕ ਹੋਰ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਉਸ ਨੇ ਕਿਹਾ ਕਿ 29 ਅਪ੍ਰੈਲ ਨੂੰ ਰੇਲਾਂ ਰੋਕੋ ਜਿਸ ਦੀ ਆਵਾਜ਼ ਅਸਾਮ ਦੀ ਡਿਬਰੁਗੜ੍ਹ ਜੇਲ੍ਹ ਤੱਕ ਜਾਣੀ ਚਾਹੀਦੀ ਹੈ।

Terrorist Pannu's support to Amritpal, VIDEO: Said, stop the train on 29, the voice should reach Dibrugarh
Pannu on Amritpal: ਅੱਤਵਾਦੀ ਪਨੂੰ ਦਾ ਅੰਮ੍ਰਿਤਪਾਲ ਨੂੰ ਸਮਰਥਨ,ਵੀਡੀਓ ਜਾਰੀ ਕਰਕੇ 29 ਨੂੰ ਰੇਲ ਰੋਕਣ ਦੀ ਦਿੱਤੀ ਕਾਲ,ਕਿਹਾ ਡਿਬਰੂਗੜ੍ਹ ਤੱਕ ਜਾਵੇ ਆਵਾਜ਼
author img

By

Published : Apr 28, 2023, 10:18 AM IST

ਚੰਡੀਗੜ੍ਹ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਇਸ ਵੇਲੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਜਿਸ ਉੱਤੇ NSA ਤਹਿਤ ਕਈ ਮਾਮਲੇ ਦਰਜ ਹਨ। ਇਸ ਦੌਰਾਨ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਅੰਮ੍ਰਿਤਪਾਲ ਸਿੰਘ ਦੇ ਨਾਮ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵਿਚ ਉਹ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦਿੰਦੇ ਹੋਏ ਨਜ਼ਰ ਆਇਆ ਹੈ। ਇਸ ਸਮਰਥਨ ਵਾਲੀ 'ਚ ਵੀਡੀਓ ਪੰਨੂ ਨੇ ਕਿਹਾ ਕਿ 29 ਅਪ੍ਰੈਲ ਨੂੰ ਪੰਜਾਬ ਦੇ ਲੋਕ ਰੇਲਵੇ ਟਰੈਕ ’ਤੇ ਬੈਲ ਗੱਡੀਆਂ ਅਤੇ ਟਰੈਕਟਰ ਖੜ੍ਹੇ ਕਰਕੇ ਅੰਮ੍ਰਿਤਪਾਲ ਸਿੰਘ ਖਿਲਾਫ ਹੋਈ ਕਾਰਵਾਈ ਦਾ ਵਿਰੋਧ ਕਰਨ।

ਟਰੇਨ ਰੋਕਣ ਦੀ ਆਵਾਜ਼ ਡਿਬਰੂਗੜ੍ਹ ਜੇਲ੍ਹ ਤੱਕ ਜਾਣੀ ਚਾਹੀਦੀ: ਵੀਡੀਓ ਵਿਚ ਪੰਨੂ ਨੇ ਕਿਹਾ ਕਿ ਇਸ ਵਾਰ ਮਸਲਾ ਜ਼ਮੀਨ ਦਾ ਨਹੀਂ, ਜ਼ਮੀਰ ਦਾ ਹੈ। ਪੰਨੂ ਮੁਤਾਬਿਕ 29 ਅਪ੍ਰੈਲ ਨੂੰ ਪੰਜਾਬ ਪੂਰੀ ਤਰ੍ਹਾਂ ਬੰਦ ਰਹੇਗਾ। ਇੰਨਾ ਹੀ ਨਹੀਂ, ਉਸ ਦਾ ਇਹ ਵੀ ਕਹਿਣਾ ਹੈ ਕਿ ਟਰੇਨ ਰੋਕਣ ਦੀ ਆਵਾਜ਼ ਡਿਬਰੂਗੜ੍ਹ ਜੇਲ੍ਹ ਤੱਕ ਜਾਣੀ ਚਾਹੀਦੀ ਹੈ, ਤਾਂ ਜੋ ਪਤਾ ਲੱਗੇ ਕਿ ਪੰਜਾਬ ਦੇ ਨੌਜਵਾਨ ਜਾਗਦੀ ਜ਼ਮੀਰ ਵਾਲੇ ਨੌਜਵਾਨ ਹਨ। ਪੰਨੂ ਨੇ ਅੱਗੇ ਕਿਹਾ ਕਿ 23 ਮਈ ਨੂੰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਮ੍ਰਿਤਪਾਲ ਮਾਮਲੇ 'ਚ ਜਵਾਬ ਮੰਗਿਆ ਜਾਵੇਗਾ। ਅੰਮ੍ਰਿਤਸਰ ਤੋਂ ਫ਼ਿਰੋਜ਼ਪੁਰ ਤੱਕ ਕੋਈ ਟਰੇਨ ਨਹੀਂ ਚੱਲੇਗੀ। ਜ਼ਿਕਰਯੋਗ ਹੈ ਕਿ ਪੰਨੂ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਜਾਰੀ ਕਰ ਚੁੱਕਾ ਹੈ।

ਇਹ ਵੀ ਪੜ੍ਹੋ :Punjab Cabinet Meeting: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਚੰਡੀਗੜ੍ਹ ਦੀ ਬਜਾਏ ਲੁਧਿਆਣਾ 'ਚ ਹੋਵੇਗੀ ਬੈਠਕ

ਧਮਕੀ ਤੋਂ ਬਾਅਦ ਸਟੇਸ਼ਨ 'ਤੇ ਅਲਰਟ: ਪੰਨੂ ਦੀ ਇਸ ਧਮਕੀ ਭਰੀ ਵੀਡੀਓ ਤੋਂ ਬਾਅਦ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਅਲਰਟ ਜਾਰੀ ਕੀਤਾ ਗਿਆ ਹੈ। ਰੇਲਵੇ ਸਟੇਸ਼ਨ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਜੀਆਰਪੀ ਨੂੰ ਗਸ਼ਤ ਅਤੇ ਸੁਰੱਖਿਆ ਵਧਾਉਣ ਲਈ 41 ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਰੇਲਵੇ ਸਟੇਸ਼ਨਾਂ ਅਤੇ ਪੁਲਿਸ ਚੌਕੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਰੇਲਵੇ ਟ੍ਰੈਕ 'ਤੇ ਗਸ਼ਤ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ 'ਤੇ ਤਾਇਨਾਤ ਵਾਧੂ ਫੋਰਸ 'ਚ ਇਕ ਸਬ-ਇੰਸਪੈਕਟਰ, ਪੰਜ ਕਾਂਸਟੇਬਲ ਅਤੇ 35 ਹੋਮ ਗਾਰਡ ਸ਼ਾਮਲ ਹਨ, ਜੋ ਜੀਆਰਪੀ ਦੀ ਮਦਦ ਕਰਨਗੇ।

ਸਰਚ ਅਭਿਆਨ ਜਾਰੀ ਰਹੇਗਾ-ਐਸਪੀ ਰਾਣਾ: ਜੀਆਰਪੀ ਦੇ ਐਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਿਰੰਗਾ ਲਹਿਰਾਉਣ ਅਤੇ ਹੋਰ ਅਹਿਮ ਥਾਵਾਂ ’ਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਲਈ ਡਿਊਟੀ 8 ਘੰਟੇ ਤੋਂ ਵਧਾ ਕੇ 10 ਘੰਟੇ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੂੰ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਪਹਿਲਾਂ ਵੀ ਸਮਰਥਨ ਵਿਚ ਦਿੱਤੀ ਸੀ ਧਮਕੀ : ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਕੀਤੀ ਗਈ ਸੀ ਤਾਂ ਉਸ ਸਮੇਂ ਵੀ ‘ਸਿੱਖ ਫਾਰ ਜਸਟਿਸ’ ਸੰਸਥਾ ਦੇ ਮੁਖੀ ਪੰਨੂੰ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਅੰਮ੍ਰਿਤਪਾਲ ਸਿੰਘ ਬਾਰੇ ਪੰਜਾਬ ਵਿੱਚ ਕੋਈ ਗਲਤ ਕਦਮ ਚੁੱਕਦੀ ਹੈ ਜਾਂ ਬੇਲੋੜੀ ਦਖਲਅੰਦਾਜ਼ੀ ਕਰਦੀ ਹੈ ਤਾਂ ਇਸ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਜ਼ਿੰਮੇਵਾਰ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.