ਚੰਡੀਗੜ੍ਹ: ਅੱਜ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ 484ਵਾਂ ਗੁਰਗੱਦੀ ਦਿਵਸ ਹੈ। ਸਿੱਖ ਧਰਮ ਦੇ ਦੂਜੇ ਗੁਰੂ ਸ਼੍ਰੀ ਅੰਗਦ ਦੇਵ ਜੀ, ਉਹ ਗੁਰੂ ਹਨ ਜਿਨ੍ਹਾਂ ਦੇ ਯਤਨਾਂ ਸਦਕਾ ਗੁਰਮੁਖੀ ਭਾਸ਼ਾ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਗਿਆ। ਗੁਰੂ ਕੀ ਭੂਮੀ, ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਸਰਾਏਨਾਗਾ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਸਾਹਿਬ ਹੈ। ਇਸ ਗੁਰਦੁਆਰਾ ਸਾਹਿਬ ਨੂੰ ਸਿੱਖਾਂ ਦੇ ਦੂਜੇ ਗੁਰੂ ਸ਼੍ਰੀ ਅੰਗਦ ਦੇਵ ਜੀ (second Guru of the Sikhs was Shri Angad Dev Ji) ਦੇ ਜਨਮ ਅਸਥਾਨ ਵਜੋਂ ਜਾਣਿਆ ਜਾਂਦਾ ਹੈ।
ਪਰਿਵਾਰ ਖਡੂਰ ਸਾਹਿਬ ਆ ਗਿਆ: ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਫੇਰੂ ਮੱਲ ਆਪਣਾ ਕਾਰੋਬਾਰ ਪਿੰਡ ਸਰਾਏਨਾਗਾ ਕਰਨ ਆਏ ਸਨ। ਗੁਰੂ ਅੰਗਦ ਦੇਵ ਜੀ ਦੇ ਪਿਤਾ ਵਪਾਰ ਦੇ ਸਿਲਸਿਲੇ ਵਿੱਚ ਗੁਜਰਾਤ ਤੋਂ ਇੱਥੇ ਆਏ ਸਨ। ਇੱਥੇ ਚੌਧਰੀ ਢੱਡਲਦਾਰ ਤਖ਼ਤਮਲ ਰਹਿੰਦਾ ਸੀ, ਮਹਾਰਾਜ ਦੇ ਪਿਤਾ ਲੇਖਾਕਾਰ ਵਜੋਂ ਕੰਮ ਕਰਦੇ ਸਨ। ਗੁਰੂ ਸਾਹਿਬ ਦਾ ਜਨਮ ਇੱਥੇ 31 ਮਾਰਚ 1504 ਈ ਨੂੰ ਹੋਇਆ। ਜਦੋਂ ਮਹਾਰਾਜ ਗਿਆਰਾਂ ਸਾਲ ਦੇ ਹੋਏ ਤਾਂ ਇਹ ਪਿੰਡ ਉਜਾੜ ਹੋ ਗਿਆ, ਇਸ ਲਈ ਮਹਾਰਾਜ ਦਾ ਪਰਿਵਾਰ ਖਡੂਰ ਸਾਹਿਬ ਆ ਗਿਆ।
- Asian Games 2023: ਏਸ਼ੀਅਨ ਖੇਡਾਂ 'ਚ ਮੱਲਾਂ ਮਾਰਨ ਵਾਲੇ ਪੰਜਾਬ ਦੇ ਖਿਡਾਰੀ ਹੋਣਗੇ ਮਾਲਾ-ਮਾਲ, ਕਰੋੜਾਂ ਰੁਪਏ ਦੇ ਇਨਾਮਾਂ ਤੋ ਇਲਾਵਾ ਮਿਲੇਗੀ ਸਰਕਾਰੀ ਨੌਕਰੀ
- Rally of CM Mann in Patiala: ਅਰਵਿੰਦ ਕੇਜਰੀਵਾਲ ਨੇ ਕਿਹਾ- ਪੰਜਾਬ 'ਚ ਖੁੱਲ੍ਹਣਗੇ 40 ਵੱਡੇ ਹਸਪਤਾਲ, ਇੱਥੇ ਆਈਸੀਯੂ ਦੀ ਵੱਡੀ ਘਾਟ, ਇਲਾਜ ਤੋਂ ਲੈ ਕੇ ਦਵਾਈਆਂ ਤੱਕ ਸਭ ਕੁਝ ਮਿਲੇਗਾ ਮੁਫਤ
- Virsa Singh Valtoha statement about Rahul Gandhi: ਦਰਬਾਰ ਸਾਹਿਬ ਆਏ ਰਾਹੁਲ ਗਾਂਧੀ ਤਾਂ ਵਲਟੋਹਾ ਨੇ ਕਿਹਾ- ਇੰਦਰਾ ਗਾਂਧੀ ਦਾ ਪਾਪ ਭੁਲਾਇਆ ਨਹੀਂ ਜਾ ਸਕਦਾ
ਗੁਰੂਮੁਖੀ ਲਿਪੀ ਦੀ ਰਚਨਾ: ਗੁਰੂ ਅੰਗਦ ਦੇਵ ਜੀ ਨੇ 'ਮਹਾਜਨੀ ਲਿਪੀ' 'ਚ ਸੁਧਾਰ ਕਰ ਕੇ 'ਗੁਰਮੁਖੀ ਲਿਪੀ' (Gurmukhi lipi) ਦੀ ਰਚਨਾ ਕੀਤੀ। ਗੁਰਮੁੱਖੀ ਲਿਪੀ ਦੇ ਪਾਸਾਰ ਅਤੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿੱਚ ਬੱਚਿਆਂ ਲਈ 'ਬਾਲ-ਬੋਧ' ਦੀ ਰਚਨਾ ਕੀਤੀ। ਆਪ ਬਾਲਕਾਂ ਨੂੰ ਗੁਰਮੁਖੀ ਪੜ੍ਹਾਉਂਦੇ ਅਤੇ ਲਿਖਾਉਂਦੇ ਸਨ। ਅੱਜ ਦੀ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਸਦਕਾ ਹੀ ਹੋਂਦ ਵਿੱਚ ਆਈ ਹੈ। ਗੁਰੂ ਅੰਗਦ ਦੇਵ ਜੀ ਨੇ ਖੁੱਦ 9 ਵਾਰਾਂ ਵਿੱਚ ਅੰਕਿਤ 63 ਸਲੋਕਾਂ ਦੀ ਰਚਨਾ ਕੀਤੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਦਾ 484ਵਾਂ ਪ੍ਰਕਾਸ਼ ਗੁਰਗੱਦੀ ਦਿਹਾੜਾ ਮਨਾਇਆ ਜਾ ਰਿਹਾ ਹੈ,ਇਸ ਮੌਕੇ ਜਿੱਥੇ ਸਿੱਖ ਸੰਗਤ ਵੱਲੋਂ ਜੋੜ ਮੇਲ ਦਾ ਆਯੋਜਨ ਕੀਤਾ ਗਿਆ ਹੈ ਉੱਥੇ ਹੀ ਸਿਆਸੀ ਸ਼ਖ਼ਸੀਅਤਾਂ ਨੇ ਵੀ ਇਸ ਮੌਕੇ ਸੰਗਤ ਨੂੰ ਵਧਾਈ ਦਿੱਤੀ ਹੈ। (Gurgaddi Day of Sri Guru Angad Dev ji)
-
ਲੰਗਰ ਪ੍ਰਥਾ ਚਲਾ ਕੇ ਸੰਗਤ ਤੇ ਪੰਗਤ ਦਾ ਸੁਨੇਹਾ ਦੇਣ ਵਾਲੇ ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। pic.twitter.com/zIh9g0PDPb
— Bhagwant Mann (@BhagwantMann) October 3, 2023 " class="align-text-top noRightClick twitterSection" data="
">ਲੰਗਰ ਪ੍ਰਥਾ ਚਲਾ ਕੇ ਸੰਗਤ ਤੇ ਪੰਗਤ ਦਾ ਸੁਨੇਹਾ ਦੇਣ ਵਾਲੇ ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। pic.twitter.com/zIh9g0PDPb
— Bhagwant Mann (@BhagwantMann) October 3, 2023ਲੰਗਰ ਪ੍ਰਥਾ ਚਲਾ ਕੇ ਸੰਗਤ ਤੇ ਪੰਗਤ ਦਾ ਸੁਨੇਹਾ ਦੇਣ ਵਾਲੇ ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। pic.twitter.com/zIh9g0PDPb
— Bhagwant Mann (@BhagwantMann) October 3, 2023
ਲੰਗਰ ਪ੍ਰਥਾ ਚਲਾ ਕੇ ਸੰਗਤ ਤੇ ਪੰਗਤ ਦਾ ਸੁਨੇਹਾ ਦੇਣ ਵਾਲੇ ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।- ਭਗਵੰਤ ਮਾਨ, ਮੁੱਖ ਮੰਤਰੀ