ਚੰਡੀਗੜ੍ਹ ਡੈਸਕ : ਅਦਾਕਾਰ ਸੰਨੀ ਦਿਓਲ ਦਾ ਲਗਾਤਾਰ ਗੁਰਦਾਸਪੁਰ ਤੋਂ ਵਿਰੋਧ ਹੋ ਰਿਹਾ ਹੈ। ਖਾਸ ਕਰਕੇ ਉਨ੍ਹਾਂ ਦੀ ਫਿਲਮ ਗਦਰ-2 ਦਾ ਵੀ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਗੁਰਦਾਸਪੁਰ ਦੇ ਸੰਸਦੀ ਹਲਕੇ ਤੋਂ ਦੋ ਬਾਲੀਵੁੱਡ ਅਦਾਕਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਪਰ ਇਸ ਇਲਾਕੇ ਦਾ ਕਿਸੇ ਕੋਲੋਂ ਭਲਾ ਨਹੀਂ ਹੋ ਸਕਿਆ ਹੈ। ਗੁਰਦਾਸਪੁਰ ਦੇ ਲੋਕ ਆਪਣੇ ਸੰਸਦ ਮੈਂਬਰ ਤੋਂ ਖਫ਼ਾ ਨਜ਼ਰ ਆ ਰਹੇ ਹਨ।
ਅਦਾਕਾਰੀ ਹੀ ਕਰੇ ਸੰਨੀ ਦਿਓਲ : ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣਨ ਤੋਂ ਲੈ ਕੇ ਹੁਣ ਤੱਕ ਸੰਨੀ ਦਿਓਲ ਵੱਲੋਂ ਇਲਾਕੇ ਦਾ ਕੋਈ ਵਿਕਾਸ ਕਾਰਜ ਨਹੀਂ ਕੀਤਾ ਗਿਆ। ਲੋਕਾਂ ਦਾ ਇਲਜ਼ਾਮ ਹੈ ਕਿ ਸੰਨੀ ਦਿਓਲ ਕਦੇ ਵੀ ਲੋਕ ਸਭਾ ਵਿੱਚ ਇਸ ਹਲਕੇ ਦੀ ਆਵਾਜ਼ ਬੁਲੰਦ ਨਹੀਂ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਅਦਾਕਾਰ ਹਨ ਤੇ ਉਨ੍ਹਾਂ ਨੂੰ ਇਹੀ ਕੰਮ ਕਰਨਾ ਚਾਹੀਦਾ ਹੈ। ਲੋਕਾਂ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਕੋਈ ਸਿਨੇਮਾ ਹਾਲ ਨਹੀਂ ਅਤੇ ਦੋ ਫਿਲਮੀ ਸਿਤਾਰੇ ਸੰਸਦ ਮੈਂਬਰ ਬਣਾ ਕੇ ਵੀ ਗੁਰਦਾਸਪੁਰ ਨੂੰ ਇਹ ਨਸੀਬ ਨਹੀਂ ਹੋਏ ਹਨ। ਲੋਕ ਇਹ ਵੀ ਕਹਿ ਰਹੇ ਹਨ ਕਿ ਜੇਕਰ ਸੰਨੀ ਦਿਓਲ ਨੇ ਅਦਾਕਾਰੀ ਕਰਨੀ ਹੈ ਤਾਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਆਪਣਾ ਰੋਸ ਜਾਹਿਰ ਕਰਦਿਆਂ ਲੋਕਾਂ ਨੇ ਕਿਹਾ ਕਿ ਸੰਨੀ ਦਿਓਲ ਦੀ ਫਿਲਮ ਬਗਾਵਤ ਵੀ ਪੈਦਾ ਕਰ ਰਹੀ ਹੈ। ਲੋਕਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਉਸਦਾ ਬਾਈਕਾਟ ਕਰਦੇ ਹਾਂ। ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਹੜ੍ਹਾਂ ਨਾਲ ਜੂਝ ਰਿਹਾ ਹੈ ਪਰ ਸੰਸਦ ਮੈਂਬਰ ਕਦੇ ਵੀ ਉਨ੍ਹਾਂ ਦੀਆਂ ਪਰੇਸ਼ਾਨੀਆਂ ਦੇਖਣ ਨਹੀਂ ਆਉਂਦੇ।
- Punjab Panchayat 2023 : ਸੀਐਮ ਮਾਨ ਦਾ ਸਰਬ ਸੰਮਤੀ ਨਾਲ ਪੰਚਾਇਤਾਂ ਚੁਣਨ ਵਾਲਾ ਫਾਰਮੂਲਾ ਹੋਵੇਗਾ ਪਾਸ ਜਾਂ ਫੇਲ੍ਹ ? ਕੀ ਕਹਿਣਾ ਪਿੰਡ ਵਾਸੀਆਂ ਅਤੇ ਸਰਪੰਚਾਂ ਦਾ, ਖਾਸ ਰਿਪੋਰਟ
- ਚਾਂਦ ਸਿਨੇਮਾ ਨੇੜੇ ਹੋਇਆ ਵੱਡਾ ਹਾਦਸਾ, ਰੀਫਾਇੰਡ ਨਾਲ ਭਰਿਆ ਟੈਂਕਰ ਪਲਟਿਆ, ਸੜਕ 'ਤੇ ਹੋਈ ਤਿਲਕਣ ਨਾਲ ਡਿੱਗੇ ਲੋਕ
- ਬਹਿਬਲ ਕਲਾਂ ਇਨਸਾਫ਼ ਮੋਰਚਾ ਦੇ ਆਗੂਆਂ ਨੇ ਸਰਕਾਰ ਉੱਤੇ ਚੁੱਕੇ ਸਵਾਲ, MLA ਕੁੰਵਰਵਿਜੇ ਪ੍ਰਤਾਪ 'ਤੇ ਲਾਏ ਇਲਜ਼ਾਮ
ਇਹ ਵੀ ਯਾਦ ਰਹੇ ਹਨ ਕਿ 2019 'ਚ ਭਾਜਪਾ ਦੀ ਟਿਕਟ 'ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਸੰਨੀ ਦਿਓਲ ਦੀ ਸੰਸਦ 'ਚ ਹਾਜ਼ਰੀ ਵੀ ਮਹਿਜ਼ 19 ਫੀਸਦੀ ਰਹੀ ਹੈ। ਜਦੋਂਕਿ ਬਾਕੀ ਸੰਸਦ ਮੈਂਬਰਾਂ ਦੀ ਰਾਸ਼ਟਰੀ ਔਸਤ 79 ਫੀਸਦੀ ਹੈ। ਇਹੀ ਨਹੀਂ ਸੰਸਦ ਵਿੱਚ ਸੰਨੀ ਦਿਓਲ ਨੇ ਕਦੇ ਵੀ ਕਿਸੇ ਬਹਿਸ ਵਿੱਚ ਆਪਣੀ ਗੱਲ ਨਹੀਂ ਰੱਖੀ।