ਚੰਡੀਗੜ੍ਹ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲੰਗਰ ਜੀ.ਐਸ.ਟੀ ਮਾਮਲੇ 'ਤੇ ਕੀਤੇ ਟਵੀਟ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਇਕ ਵਾਰ ਫਿਰ ਕੱਚੇ-ਭੁੰਨੇ ਤੱਥਾਂ ਨਾਲ ਵਿਵਾਦ ਪੈਦਾ ਕਰ ਰਹੀ ਹੈ, ਇਥੋਂ ਤੱਕ ਕਿ ਉਸਦੇ ਝੂਠ ਪਹਿਲਾਂ ਹੀ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ। ਕੇਂਦਰੀ ਮੰਤਰੀ ਵੱਲੋਂ ਸੂਬਾ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁੱਲ 3.27 ਕਰੋੜ ਰੁਪਏ ਦਾ ਰਿਫੰਡ ਤੁਰੰਤ ਜਾਰੀ ਕਰਨ ਦੀ ਮੰਗ 'ਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਹਾਡੇ ਕੋਲ ਇਸ ਸਬੰਧੀ ਤੱਥ ਹੈ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ।ਕੈਪਟਨ ਨੇ ਇਸ ਮੁੱਦੇ 'ਤੇ ਕੇਂਦਰੀ ਮੰਤਰੀ ਵੱਲੋਂ ਕੀਤੇ ਟਵੀਟ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਇਸ ਮਸਲੇ 'ਤੇ ਜਾਣਕਾਰੀ ਦੀ ਸਖ਼ਤ ਘਾਟ ਹੈ। ਉਨ੍ਹਾਂ ਕੇਂਦਰ ਤੋਂ ਉਸ ਵੱਲ ਖੜੇ ਬਕਾਏ ਜਾਰੀ ਕਰਵਾਉਣ ਵਿਚ ਕੇਂਦਰੀ ਮੰਤਰੀ ਦੀ ਅਸਫਲਤਾ ਲਈ ਉਸ ਨੂੰ ਕੋਸਦਿਆਂ ਕਿਹਾ ਕਿ ਕੇਂਦਰ ਵੱਲੋਂ ਖੜੇ ਬਕਾਏ ਦੇ ਸਿਰਫ 57 ਲੱਖ ਰੁਪਏ ਹੀ ਜਾਰੀ ਕੀਤੀ ਗਈ ਹੈ।
ਰਾਜ ਸਰਕਾਰ ਦੀ ਬੇਲੋੜੀ ਆਲੋਚਨਾ ਕਰਨ 'ਤੇ ਕੇਂਦਰੀ ਮੰਤਰੀ 'ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਸਪਸ਼ਟ ਹੈ ਕਿ ਜਾਂ ਤਾਂ ਉਹ ਤੱਥਾਂ ਤੋਂ ਭੋਰਾ ਵੀ ਵਾਕਿਫ਼ ਨਹੀਂ ਹੈ ਜਾਂ ਫਿਰ ਜਾਣਬੁਝ ਕੇ ਆਪਣੇ ਸਿਆਸੀ ਹਿੱਤਾਂ ਖਾਤਰ ਦੀ ਪੂਰਤੀ ਲਈ ਅਜਿਹੇ ਬੇਤੁਕੇ ਬਿਆਨ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਲੰਗਰ 'ਤੇ ਜੀ.ਐਸ.ਟੀ ਕੇਂਦਰ ਸਰਕਾਰ ਵੱਲੋਂ 1 ਅਗਸਤ, 2018 ਨੂੰ ਨੋਟੀਫਾਈ ਕੀਤਾ ਸੀ ਅਤੇ ਨੋਟੀਫਿਕੇਸ਼ਣ ਹੋਣ ਉਪਰੰਤ ਉਨ੍ਹਾਂ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 1.96 ਕਰੋੜ ਰੁਪਏ ਦੇ ਚਾਰ ਬਿੱਲ ਪ੍ਰਾਪਤ ਕੀਤੇ ਸਨ। ਉਨ੍ਹਾਂ ਦੀ ਸਰਕਾਰ ਨੇ ਮੰਗਲਵਾਰ ਨੂੰ ਇਨ੍ਹਾਂ ਦਾਅਵਿਆਂ ਦੀ ਮੁਕੰਮਲ ਅਦਾਇਗੀ ਕਰ ਦਿੱਤੀ ਹੈ ਜਿਸ ਦਾ ਖੁਲਾਸਾ ਉਨ੍ਹਾਂ ਖੁਦ ਬਿਆਨ ਰਾਹੀਂ ਕੀਤਾ ਸੀ। ਕੈਪਟਨ ਨੇ ਕਿਹਾ ਕਿ ਬਕਾਇਆ 1.68 ਕੋਰੜ ਰੁਪਏ ਦੇ ਬਿੱਲਾਂ ਜਿਨ੍ਹਾਂ ਦਾ ਹਰਸਿਮਰਤ ਕੌਰ ਬਾਦਲ ਗੱਲ ਕਰ ਰਹੇ ਹਨ, 'ਸੇਵਾ ਭੋਜ ਯੋਜਨਾ' ਸ਼ੁਰੂ ਹੋਣ ਤੋਂ ਪਹਿਲਾਂ ਦੇ ਹਨ ਜਿਸ ਤਹਿਤ ਕੇਂਦਰ ਨੇ ਲੰਗਰ 'ਤੇ ਜੀ.ਐਸ.ਟੀ. ਤੋਂ ਛੋਟ ਦਿੱਤੀ ਸੀ। ਇਹ ਬਿੱਲ 1 ਅਗਸਤ, 2017 ਤੋਂ 31 ਜੁਲਾਈ, 2018 ਤੱਕ ਦੇ ਹਨ। ਜਿਸ ਬਾਰੇ ਕੇਂਦਰ ਵੱਲੋਂ ਨਾ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਤੇ ਨਾ ਹੀ ਕੋਈ ਸਰਕੂਲਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪਹਿਲਾਂ ਹੀ ਕੇਂਦਰ ਤੋਂ ਇਨ੍ਹਾਂ ਦਾਅਵਿਆਂ ਬਾਰੇ ਸਪਸ਼ਟੀਕਰਨ ਮੰਗ ਚੁੱਕੀ ਹੈ।
ਇਹ ਵੀ ਪੜ੍ਹੋਂ ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ 'ਚ ਅਗਲੇ 3 ਦਿਨਾਂ ਤੱਕ ਪੈ ਸਕਦੈ ਭਾਰੀ ਮੀਂਹ
-
Your comments on Langar GST are ridiculous @HarsimratBadal_ . Let me repeat this - we’ve refunded every penny of claims received post the notification by Centre, which, in contrast, has released only Rs 57 lacs. Why don’t you go and ask them about it? After all you’re part of it! https://t.co/pp0FjLq4NU
— Capt.Amarinder Singh (@capt_amarinder) September 25, 2019 " class="align-text-top noRightClick twitterSection" data="
">Your comments on Langar GST are ridiculous @HarsimratBadal_ . Let me repeat this - we’ve refunded every penny of claims received post the notification by Centre, which, in contrast, has released only Rs 57 lacs. Why don’t you go and ask them about it? After all you’re part of it! https://t.co/pp0FjLq4NU
— Capt.Amarinder Singh (@capt_amarinder) September 25, 2019Your comments on Langar GST are ridiculous @HarsimratBadal_ . Let me repeat this - we’ve refunded every penny of claims received post the notification by Centre, which, in contrast, has released only Rs 57 lacs. Why don’t you go and ask them about it? After all you’re part of it! https://t.co/pp0FjLq4NU
— Capt.Amarinder Singh (@capt_amarinder) September 25, 2019
ਸੂਬਾ ਸਰਕਾਰ ਵੱਲੋਂ ਲੰਗਰ 'ਤੇ ਜੀ.ਐਸ.ਟੀ ਮਾਮਲੇ ਵਿਚ ਦਿਖਾਈ ਮੁਸਤੈਦੀ ਅਤੇ ਨੇਕਨਿਯਤੀ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਕੇਂਦਰ ਨਾ ਕਿਰਫ 1.96 ਕਰੋੜ ਰੁਪਏ ਦੇ ਦਾਅਵਿਆਂ ਦੀ ਪੜਤਾਲ ਕਰਨ ਵਿਚ ਅਸਫਲ ਰਿਹਾ ਹੈ ਸਗੋਂ ਹੁਣ ਤੱਕ 1.16 ਕਰੋੜ ਰੁਪਏ ਦੇ ਪੜਤਾਲ ਕੀਤੇ ਦਾਅਵਿਆਿਂ ਵਿਚੋਂ ਵੀ ਇਸ ਨੇ ਸਿਰਫ 57 ਲੱਖ ਰੁਪਏ ਹੀ ਅਦਾ ਕੀਤੇ ਹਨ। ਇਸ ਤੋਂ ਪਹਿਲਾਂ ਦੇਰ ਰਾਤ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਟਵੀਟ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਬਾਦਲ ਕਿ ਮੈਂ ਤੁਹਾਨੂੰ ਜਿਨ੍ਹਾਂ ਉਜੱਡ ਸਮਝਦਾ ਸੀ ਤੁਸੀਂ ਉਸ ਤੋਂ ਵੀ ਵੱਧ ਹੋ। ਮੈਂ ਸਪਸ਼ਟ ਤੌਰ 'ਤੇ ਜਿੰਨਾ ਦਾਅਵਾ ਕੀਤਾ ਉਨ੍ਹਾਂ ਰਕਮ ਅਸੀਂ ਜਾਰੀ ਕਰ ਚੁੱਕੇ ਹਾਂ। ਉਨ੍ਹਾਂ ਪੁੱਛਿਆ ਕਿ ਤੁਸੀਂ ਲੋਕਾਂ ਨੇ ਕਿਹੋ ਜਿਹੀ ਸਰਕਾਰ ਚਲਾਈ?
ਕੈਪਟਨ ਨੇ ਹਰਸਿਮਰਤ ਕੌਰ ਬਾਦਲ ਦੇ ਟਵੀਟਾਂ ਨੂੰ ਫਰਜੀ ਅਤੇ ਬੇਤੁਕਾ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਅਹਿਮ ਧਾਰਮਿਕ ਮੁੱਦੇ 'ਤੇ ਹਰਸਿਮਰਤ ਬਾਦਲ ਨੇ ਘਟਿਆ ਸਿਆਸਤ ਕਰਕੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਤੋਂ ਇਲਾਵਾ ਆਪਣੇ ਖੁਦ ਦੇ ਗੈਰ ਜ਼ਿੰਮੇਵਾਰਾਨਾ ਅਤੇ ਨਾ ਸੱਮਝੀ ਵਾਲੇ ਵਤੀਰੇ ਦਾ ਪ੍ਰਗਟਾਵਾ ਕੀਤਾ ਹੈ।