ਚੰਡੀਗੜ੍ਹ ਡੈਸਕ : ਕੈਨੇਡਾ 'ਚ ਪੰਜਾਬੀ ਗੈਂਗਸਟਰ ਦੇ ਕਤਲ ਦੀ ਖਬਰ ਸਾਹਮਣੇ (Punjabi gangster Murder in Canada) ਆਈ ਹੈ। ਗੈਂਗਸਟਰ ਰਵਿੰਦਰ ਸਮਰਾ ਦਾ ਕੈਨੇਡਾ 'ਚ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਵੱਲੋਂ ਗੈਂਗਸਟਰ ਐਲਾਨੇ ਗਏ ਰਵਿੰਦਰ ਸਮਰਾ ਦੀ ਰਿਚਮੰਡ 'ਚ ਹੱਤਿਆ ਕਰ ਦਿੱਤੀ ਗਈ ਹੈ। ਇਸ ਤੋਂ ਦੋ ਮਹੀਨੇ ਪਹਿਲਾਂ ਇਸਦੇ ਭਰਾ ਦਾ ਵੀ ਕਤਲ ਕੀਤਾ ਗਿਆ ਸੀ। ਅਮਰਪ੍ਰੀਤ ਸਮਰਾ ਕੈਨੇਡਾ ਦੇ ਟਾਪ-10 ਗੈਂਗਸਟਰਾਂ ਵਿੱਚੋਂ ਇੱਕ ਸੀ। ਜਾਣਕਾਰੀ ਅਨੁਸਾਰ ਉਪਰੋਕਤ ਘਟਨਾ ਲਈ ਬ੍ਰਦਰਜ਼ ਕੀਪਰ ਗਰੁੱਪ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ 36 ਸਾਲਾ ਰਵਿੰਦਰ ਸਮਰਾ ਨੂੰ ਸ਼ਾਮ 6:45 ਉਤੇ ਬਲਾਕ ਮਿਨਲਰ ਰੋਡ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇੰਟੀਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀ ਸੁੱਖੀ ਢੇਸੀ ਨੇ ਕਿਹਾ ਕਿ ਸਮਰਾ ਦਾ ਕਤਲ ਬ੍ਰਿਟਿਸ਼ ਕੋਲੰਬੀਆ ਵਿੱਚ ਗੈਂਗਵਾਰ ਦਾ ਨਤੀਜਾ ਸੀ। ਪ੍ਰਤੱਖਦਰਸ਼ੀਆਂ ਮੁਤਾਬਕ ਉਨ੍ਹਾਂ ਨੇ ਚਾਰ ਤੋਂ ਪੰਜ ਧਮਾਕਿਆਂ ਅਤੇ ਫਿਰ ਮਸ਼ੀਨ ਗਨ ਦੀ ਗੋਲੀਬਾਰੀ ਦੀ ਆਵਾਜ਼ ਸੁਣੀ।
- Punjab Weather Update: ਹਿਮਾਚਲ ਵਿੱਚ ਫਟੇ ਬੱਦਲਾਂ ਦਾ ਅਸਰ ਪੰਜਾਬ ਤਕ, ਪਾਣੀ ਦੀ ਲਪੇਟ ਵਿੱਚ ਕਈ ਪਿੰਡ, 11 ਜ਼ਿਲ੍ਹਿਆਂ 'ਚ ਅਲਰਟ
- ਬਠਿੰਡਾ ਵਿੱਚ ਹਮਲਾਵਰਾਂ ਨੇ ਘਰ ਵੜ ਕੇ ਮਾਂ-ਧੀ ਉਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
- ਨਿਊਯਾਰਕ ਪੁਲਿਸ ਨੇ ਸਿੱਖ ਫੌਜੀ ਨੂੰ ਦਾੜ੍ਹੀ ਵਧਾਉਣ ਤੋਂ ਰੋਕਿਆ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੇਂਦਰ ਨੂੰ ਕੀਤੀ ਅਪੀਲ
ਕੌਣ ਹੈ ਰਵਿੰਦਰ ਸਮਰਾ? : 36 ਸਾਲਾ ਰਵਿੰਦਰ ਸਮਰਾ ਮਰਹੂਮ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਭਰਾ ਹੈ, ਜੋ ਕੈਨੇਡਾ ਦੇ ਚੋਟੀ ਦੇ 11 ਗੈਂਗਸਟਰਾਂ ਵਿੱਚੋਂ ਇੱਕ ਸੀ। ਅਮਰਪ੍ਰੀਤ ਦਾ ਵੀ 28 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਆਈਐਚਆਈਟੀ ਦੇ ਬੁਲਾਰੇ ਸੀਪੀਐਲ ਸੁੱਖੀ ਢੇਸੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸਮਰਾ ਬਾਰੇ ਪੁਲਿਸ ਨੂੰ ਪਤਾ ਸੀ ਅਤੇ ਰਵਿੰਦਰ ਸਮਰਾ ਦਾ ਕਤਲ ਵੀ ਟਾਰਗੇਟ ਕਿਲਿੰਗ ਸੀ। ਪੁਲਿਸ ਅਧਿਕਾਰੀ ਹੁਣ ਉਨ੍ਹਾਂ ਪ੍ਰਤੱਖਦਰਸ਼ੀਆਂ ਕੋਲੋਂ ਪੁੱਛਗਿੱਛ ਕਰ ਰਹੇ ਹਨ, ਜਿਨ੍ਹਾਂ ਕੋਲ ਮਾਮਲੇ ਦੀ ਜਾਂਚ ਸੁਖਾਲੀ ਕਰਨ ਲਈ ਡੈਸ਼ਕੈਮ ਜਾਂ ਸੀਸੀਟੀਵੀ ਫੁਟੇਜ ਹੋ ਸਕਦੇ ਹਨ।
ਦੋ ਮਹੀਨੇ ਪਹਿਲਾਂ ਭਰਾ ਦਾ ਹੋਇਆ ਸੀ ਕਤਲ : ਦੱਸ ਦਈਏ ਕਿ ਦੋ ਮਹੀਨੇ ਪਹਿਲਾਂ ਰਵਿੰਦਰ ਸਮਰਾ ਦੇ ਭਰਾ ਅਮਰਪ੍ਰੀਤ ਸਮਰਾ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦਰਅਸਲ ਦੋ ਮਹੀਨੇ ਪਹਿਲਾਂ ਕੈਨੇਡਾ ਪੁਲਿਸ ਦੀ ਸਭ ਤੋਂ ਵੱਧ ਹਿੰਸਕ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਪੰਜਾਬ ਮੂਲ ਦੇ 28 ਸਾਲਾ ਅਮਰਪ੍ਰੀਤ ਦੀ ਵੈਨਕੂਵਰ ਸ਼ਹਿਰ ਵਿੱਚ ਇੱਕ ਵਿਆਹ ਵਾਲੀ ਥਾਂ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਅਮਰਪ੍ਰੀਤ (ਚੱਕੀ) ਸਮਰਾ ਨੂੰ 28 ਮਈ 2023 ਨੂੰ ਸਵੇਰੇ 1.30 ਵਜੇ ਪ੍ਰਾਜਰ ਸਟਰੀਟ ਵਿਖੇ ਗੋਲੀ ਮਾਰ ਦਿੱਤੀ ਗਈ ਸੀ। ਘਟਨਾ ਤੋਂ ਕੁਝ ਮਿੰਟ ਪਹਿਲਾਂ ਤੱਕ, ਉਹ ਵਿਆਹ ਦੇ ਹੋਰ ਮਹਿਮਾਨਾਂ ਦੇ ਨਾਲ ਫਰੇਜ਼ਰਵਿਊ ਬੈਂਕੁਏਟ ਹਾਲ ਦੇ ਡਾਂਸ ਫਲੋਰ 'ਤੇ ਮੌਜੂਦ ਸੀ। ਸਮਰਾ ਅਤੇ ਉਸ ਦੇ ਵੱਡੇ ਭਰਾ ਰਵਿੰਦਰ ਨੂੰ ਵਿਆਹ ਵਿੱਚ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਰਵਿੰਦਰ ਦਾ ਵੀ ਅੱਜ ਕਤਲ ਕਰ ਦਿੱਤਾ ਗਿਆ ਹੈ, ਇਹ ਦੋਵੇਂ ਭਰਾ ਯੂਐਨ ਗੈਂਗ ਦੇ ਨਾਲ ਸਨ।