ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਾਸ ਗੈਂਗਸਟਰ ਹਰੀਸ਼ ਕਾਕਾ ਨੇਪਾਲੀ ਅਤੇ ਉਸ ਦੇ ਸਾਥੀ ਜਗਦੀਪ ਨੂੰ ਪੁਲਸ ਨੇ ਮੋਹਾਲੀ ਦੇ ਖਰੜ ਤੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ .32 ਬੋਰ ਦੇ 2 ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਦੋਵੇਂ ਗੈਂਗਸਟਰ ਲਾਰੈਂਸ ਦੇ ਖਾਸ ਹਨ। ਇਹ ਬਦਮਾਸ਼ ਲੁੱਟ-ਖੋਹ ਅਤੇ ਕਤਲ ਦੇ ਮਾਮਲਿਆਂ 'ਚ ਭਗੌੜੇ ਸਨ। ਇਨ੍ਹਾਂ ਬਦਮਾਸ਼ਾਂ ਨੂੰ ਬੀਤੀ ਰਾਤ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ। ਬਦਮਾਸ਼ਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਤੁਰੰਤ ਹਰਕਤ 'ਚ ਆ ਕੇ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਅੱਜ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਕਾਫੀ ਸਮੇਂ ਤੋਂ ਚੱਲ ਰਿਹਾ ਸੀ ਗੈਂਗ: ਹਰੀਸ਼ ਕਾਕਾ ਨੇਪਾਲੀ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ। ਪੁਲਿਸ ਤੋਂ ਛੁਪ ਕੇ ਲੁਟੇਰਾ ਗਰੋਹ ਚਲਾ ਰਿਹਾ ਸੀ। ਉਸ ਖਿਲਾਫ ਗੈਂਗਸਟਰ ਦਵਿੰਦਰ ਸਿੰਘ ਦੇਵਾ ਦਾ ਕਤਲ ਕਰਵਾਉਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੇਵਾ ਕਤਲ ਕਾਂਡ ਲੁਧਿਆਣਾ ਦੇ ਗੈਂਗਸਟਰ ਗੋਰੂ ਬੱਚਾ ਦੀ ਮਦਦ ਨਾਲ ਹੋਇਆ ਸੀ। ਗੋਰੂ ਬੱਚਾ ਨੇ ਫਾਜ਼ਿਲਕਾ ਆ ਕੇ ਦੇਵਾ 'ਤੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ : Alive Old Man Celebrated his Death Anniversary : ਸਖਸ਼ ਨੇ ਜਿਊਂਦੇ ਜੀਅ ਮਨਾਈ ਆਪਣੀ 5ਵੀਂ ਬਰਸੀਂ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ !
ਕਾਕਾ ਤੋਂ ਪੁੱਛਗਿੱਛ ਕਰ ਰਹੀ ਪੁਲਿਸ: ਇਸ ਮਾਮਲੇ ਵਿੱਚ ਹਰੀਸ਼ ਨੇਪਾਲੀ ਨੂੰ ਬਰੀ ਕਰ ਦਿੱਤਾ ਗਿਆ ਸੀ। ਉਹ ਲੰਬੇ ਸਮੇਂ ਤੋਂ ਲਾਰੈਂਸ ਗੈਂਗ ਨਾਲ ਕੰਮ ਕਰ ਰਿਹਾ ਸੀ। ਪੁਲਿਸ ਨੇ ਕਾਕਾ ਨੇਪਾਲੀ ਅਤੇ ਉਸਦੇ ਸਾਥੀ ਜਗਦੀਪ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਉਨ੍ਹਾਂ ਕੋਲ ਹਥਿਆਰ ਕਿੱਥੋਂ ਆਏ ਅਤੇ ਪੰਜਾਬ ਵਿੱਚ ਕਿੱਥੇ ਵਾਰਦਾਤਾਂ ਕਰਨੀਆਂ ਸਨ। ਕਾਕਾ ਨੇਪਾਲੀ ਦੇ ਫੜੇ ਜਾਣ ਤੋਂ ਬਾਅਦ ਕਈ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਜਾਣਕਾਰੀ ਅਨੁਸਾਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਸਰਹੱਦ ਪਾਰੋਂ ਕਰਵਾਈ ਜਾਂਦੀ ਸੀ। ਜੇਲ੍ਹ ਬੰਦ ਗੈਂਗਸਟਰ ਬਿਸ਼ਨੋਈ ਦੇ ਕਹਿਣ ਉਤੇ ਇਨ੍ਹਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ। ਹਾਲਾਂਕਿ ਪੁਲਿਸ ਪਤਾ ਲਗਾਉਣ ਵਿਚ ਲੱਗੀ ਹੋਈ ਹੈ ਕਿ ਹਥਿਆਰਾਂ ਦੀ ਸਪਲਾਈ ਕਿਸ ਵੱਲੋਂ ਤੇ ਕਿਹੜੇ ਸਮੇਂ ਆਉਂਦੀ ਹੈ।