ਚੰਡੀਗੜ੍ਹ: ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਤੋਂ ਕਦੋਂ ਗੈਂਗਲੈਂਡ ਵਿੱਚ ਤਬਦੀਲ ਹੋਈ ਪਤਾ ਹੀ ਨਹੀਂ ਲੱਗਿਆ ਅਤੇ ਹੁਣ ਇਨ੍ਹਾਂ ਗੈਂਗਸਟਰਾਂ ਦੇ ਹੱਥ ਇੰਨੇ ਮਜ਼ਬੂਤ ਨੇ ਕਿ ਇਹ ਵਿਦੇਸ਼ਾਂ ਵਿੱਚ ਬੈਠੇ ਕੇ ਪੰਜਾਬ ਅਤੇ ਭਾਰਤ ਅੰਦਰ ਕਿਸੇ ਨੂੰ ਵੀ ਧਮਕੀਆਂ ਦੇਣ ਤੋਂ ਇਲਵਾ ਕਤਲ ਕਰਨ ਤੱਕ ਦੀ ਤਾਕਤ ਰੱਖਦੇ ਨੇ। ਸਾਰੇ ਗੈਂਗਸਟਰਾਂ ਵਿੱਚੋਂ ਚਰਚਿਤ ਨਾਂਅ ਗੋਲਡੀ ਬਰਾੜ ਦਾ ਹੈ ਜਿਸ ਨੇ ਸ਼ਰੇਆਮ ਪੰਜਾਬ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜ਼ਿੰਮੇਵਾਰੀ ਲਈ ਅਤੇ ਕਤਲ ਤੋਂ ਪਹਿਲਾਂ ਮੂਸੇਵਾਲਾ ਨੂੰ ਲਗਾਤਾਰ ਧਮਕੀਆਂ ਦੇਣ ਦੀ ਗੱਲ ਵੀ ਕਬੂਲੀ ਸੀ।
ਹਨੀ ਸਿੰਘ ਨੂੰ ਧਮਕੀ: ਗੈਂਗਸਟਰ ਗੋਲਡੀ ਬਰਾੜ ਨੇ ਉਂਝ ਤਾਂ ਪੰਜਾਬ ਵਿੱਚ ਬਹੁਤ ਸਾਰੀਆਂ ਹਸਤੀਆਂ ਨੂੰ ਧਮਕੀਆਂ ਫਿਰੌਤੀਆਂ ਲਈ ਦਿੱਤੀਆਂ ਨੇ ਪਰ ਤਾਜ਼ਾ ਮਾਮਲਾ ਪੰਜਾਬ ਦੇ ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਨਾਲ ਜੁੜਿਆ ਹੈ। ਹਨੀ ਸਿੰਘ ਨੇ ਖੁੱਦ ਸ਼ਿਕਾਇਤ ਦਰਜ ਕਰਵਾ ਕੇ ਕਿਹਾ ਹੈ ਕਿ ਉਸ ਨੂੰ ਗੋਲਡੀ ਬਰਾੜ ਨੇ ਧਮਕੀ ਭਰੇ ਮੈਸੇਜ ਭੇਜੇ ਨੇ ਅਤੇ ਫੋਨ ਕਾਲਾਂ ਵੀ ਕੀਤੀਆਂ ਹਨ। ਹਨੀ ਸਿੰਘ ਗੋਲਡੀ ਬਰਾੜ ਦੀ ਰਡਾਰ ਉੱਤੇ ਆਉਣ ਤੋਂ ਬਾਅਦ ਘਬਰਾਏ ਹੋਏ ਨੇ। ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹਨੀ ਸਿੰਘ ਜੱਦੋ-ਜਹਿਦ ਕਰ ਰਹੇ ਹਨ।
ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਨੂੰ ਧਮਕੀ: ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਮਿਲ ਕੇ ਗੈਂਗ ਚਲਾਉਂਦੇ ਨੇ ਅਤੇ ਇਸ ਗੈਂਗ ਵੱਲੋਂ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਈ-ਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸਲਮਾਨ ਖਾਨ ਦੇ ਮੈਨੇਜਰ ਨੇ ਬਾਂਦਰਾ ਪੁਲਿਸ ਸਟੇਸ਼ਨ ਪਹੁੰਚ ਕੇ ਰਿਪੋਰਟ ਦਰਜ ਕਰਵਾਈ ਸੀ। ਮੁੰਬਈ ਪੁਲਿਸ ਨੇ ਰਿਪੋਰਟ ਦਰਜ ਕਰਨ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ । ਦੱਸ ਦੇਈਏ ਕਿ 18 ਮਾਰਚ ਨੂੰ ਸਲਮਾਨ ਦੇ ਮੈਨੇਜਰ ਨੂੰ ਧਮਕੀ ਭਰਿਆ ਈ-ਮੇਲ ਆਇਆ ਸੀ, ਜਿਸ 'ਚ ਸਲਮਾਨ ਖਾਨ ਨੂੰ ਮਾਰਨ ਵਾਰੇ ਲਿਖਿਆ ਗਿਆ ਸੀ। ਸਲਮਾਨ ਖਾਨ ਨੂੰ ਇਹ ਧਮਕੀ ਗੈਂਗਸਟਰ ਗੋਲਡੀ ਬਰਾੜ ਦੇ ਇੱਕ ਸਾਥੀ ਨੇ ਦਿੱਤੀ ਸੀ, ਜੋ ਕੈਨੇਡਾ ਤੋਂ ਆਪਣਾ ਗੈਂਗ ਚਲਾ ਰਿਹਾ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਸੀ।
ਜੇਲ੍ਹ ਮੰਤਰੀ ਅਤੇ ਡੀਜੀਪੀ ਨੂੰ ਧਮਕੀ: ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਅਤੇ ਜੇਲ੍ਹ ਮੰਤਰੀ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਡੀਜੀਪੀ ਸਮੇਤ ਤਤਕਾਲੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ਧਮਕੀ ਦਿੱਤੀ । ਧਮਕੀ ਵਾਲੀ ਪੋਸਟ 'ਚ ਸਾਫ਼ ਲਿਖਿਆ ਗਿਆ ਕਿ ਜੇਲ੍ਹ 'ਚ ਬੰਦ ਗੈਂਗਸਟਰਾਂ ਭਰਾਵਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਕਿ ਜਲਦ ਬੰਦ ਹੋਣਾ ਚਾਹੀਦਾ ਹੈ। ਗੋਲਡੀ ਨੇ ਕਿਹਾ ਸੀ ਕਿ ਬਠਿੰਡਾ 'ਚ ਸਾਡੇ ਭਰਾ ਸਾਰਜ ਸੰਧੂ, ਬੌਬੀ ਮਲਹੋਤਰਾ ਤੇ ਜਗਰੋਸ਼ਨ ਹੁੰਦਲ ਨੂੰ ਤੰਗ ਕੀਤਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ ਤੇ ਤਤਕਾਲੀ ਜੇਲ੍ਹ ਮੰਤਰੀ ਹਰਜੋਤ ਬੈਂਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਕਾਰਵਾਈ ਕਰਨ ਲਈ ਬੇਨਤੀ ਕੀਤੀ। ਗੋਲਡੀ ਨੇ ਕਿਹਾ ਜੇਕਰ ਇਹ ਬੰਦ ਨਾ ਹੋਇਆ ਤਾਂ ਫਿਰ ਸਾਨੂੰ ਮੂਸੇਵਾਲਾ ਮਰਡਰ ਵਰਗੀ ਵੱਡੀ ਵਾਰਦਾਤ ਕਰਨੀ ਪਵੇਗੀ। ਗੋਲਡੀ ਨੇ ਸੋਸ਼ਲ਼ ਮੀਡੀਆ ਜ਼ਰੀਏ ਧਮਕੀ ਦਿੱਤੀ ਸੀ।
ਸੁਨਿਆਰ ਨੂੰ ਧਮਕੀ: ਅਜਨਾਲਾ ਦੇ ਇੱਕ ਸੁਨਿਆਰ ਨੂੰ ਧਮਕੀ ਭਰਿਆ ਫੋਨ ਆਇਆ, ਜਿਸ ਵਿੱਚ ਉਸ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਜਿਸ ਸਬੰਧੀ ਉਸ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਪੀੜਤ ਰਾਜੀਵ ਕੁਮਾਰ ਨੇ ਦੱਸਿਆ ਕਿ ਉਹ ਅਜਨਾਲਾ ਵਿਖੇ ਸੁਨਿਆਰ ਦਾ ਕੰਮ ਕਰਦਾ ਹੈ ਅਤੇ ਦੁਪਹਿਰ ਕਰੀਬ 2 ਵਜੇ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਖੁਦ ਨੂੰ ਗੈਂਗਸਟਰ ਗੋਲਡੀ ਬਰਾੜ ਦਾ ਸੱਜਾ ਹੱਥ ਦੱਸਿਆ ਅਤੇ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ, ਨਾਲ ਹੀ ਕਿਹਾ ਕਿ ਜੇਕਰ ਜਲਦ ਫਿਰੌਤੀ ਨਾ ਦਿੱਤੀ ਗਈ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ।
ਪੈਟਰੋਲ ਪੰਪ ਮਾਲਿਕ ਉੱਤੇ ਹਮਲਾ: ਬਠਿੰਡਾ ਦੇ ਇੱਕ ਪੈਟਰੋਲ ਪੰਪ ਮਾਲਿਕ ਤੋ ਗੋਲਡੀ ਬਰਆਰ ਨੇ ਸਾਲ 2021 ਵਿੱਚ ਫਿਰੌਤੀ ਮੰਗੀ ਪਰ ਪੰਪ ਮਾਲਿਕ ਨੇ ਗੋਲਡੀ ਬਰਾੜ ਨੂੰ ਫਿਰੌਤੀ ਨਹੀਂ ਦਿੱਤੀ। ਇਸ ਤੋਂ ਬਾਅਦ ਗੋਲਡੀ ਬਰਾੜ ਨੇ ਉਸ ਪੰਪ ਦੇ ਮਾਲਿਕ ਦਾ ਨੁਕਸਾਨ ਕਰਨ ਲਈ ਪੈਟਰੋਲ ਬੰਬ ਨਾਲ ਪੰਪ ਮਾਲਿਕ ਦੇ ਘਰ ਉੱਤੇ ਹਮਲਾ ਵੀ ਕਰਵਾਇਆ। ਰਿਮਾਂਡ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਹ ਗੱਲ ਕਬੂਲੀ ਵੀ ਸੀ।
ਰੋਪੜ ਦੇ ਸ਼ਖ਼ਸ ਤੋਂ ਫਿਰੌਤੀ ਦੀ ਮੰਗ: ਬੀਤੇ ਸਾਲ ਅਕਤੂਬਰ ਮਹੀਨੇ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ਉੱਤੇ ਰੋਪੜ ਦੇ ਰਹਿਣ ਵਾਲੇ ਸ਼ਖ਼ਸ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ । ਫਿਰੌਤੀ ਮੰਗਣ ਵਾਲਾ ਖੁੱਦ ਨੂੰ ਗੋਲਡੀ ਬਰਾੜ ਦਾ ਪੀਏ ਦੱਸ ਰਿਹਾ ਸੀ। ਰੋਪੜ ਦੇ ਰਹਿਣ ਵਾਲੇ ਰਣਜੀਤ ਸਿੰਘ ਨਾਂਅ ਦੇ ਸ਼ਖ਼ਸ ਨੂੰ ਉਸ ਦੇ ਮੋਬਾਇਲ ਉੱਤੇ ਵਿਦੇਸ਼ੀ ਨੰਬਰ ਤੋਂ ਰੰਗਦਾਰੀ ਲਈ ਧਮਕੀ ਭਰਿਆ ਫੋਨ ਆਇਆ ਸੀ।
ਬਠਿੰਡਾ ਦੇ ਵਪਾਰੀ ਤੋਂ ਫਿਰੌਤੀ ਦੀ ਮੰਗ: ਬਠਿੰਡਾ ਦੀ ਰਾਮਾਂ ਮੰਡੀ ਵਿਖੇ ਗੈਂਗਸਟਰ ਗੋਲਡੀ ਬਰਾੜ ਦੇ ਗੁਰਗਿਆਂ ਨੇ ਬੀਤੇ ਸਾਲ ਸਤੰਬਰ ਮਹੀਨੇ ਇੱਕ ਵਪਾਰੀ ਉੱਤੇ ਗੋਲੀਆਂ ਦਾਗੀਆਂ ਸਨ। ਪ੍ਰੋ਼ਡਕਸ਼ਨ ਵਾਰੰਟ ਦੌਰਾਨ ਸ਼ੂਟਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਹ ਕਾਂਡ ਗੋਲਡੀ ਬਰਾੜ ਦੇ ਕਹਿਣ ਉੱਤੇ ਕੀਤਾ ਕਿਉਂਕਿ ਵਪਾਰੀ ਤੋਂ ਗੋਲਡੀ ਬਰਾੜ ਨੇ 25 ਲੱਖ ਰੁਪਏ ਰੰਗਦਾਰੀ ਮੰਗੀ ਸੀ ਅਤੇ ਉਹ ਨਹੀਂ ਦੇ ਰਿਹਾ ਸੀ।
- NIA ਮੋਸਟ ਵਾਂਟੇਡ ਸੂਚੀ ਸ਼ਾਮਲ 8 ਗੈਂਗਸਟਰ, ਕੁਝ ਪੰਜਾਬ ਤੇ ਕੁਝ ਹਰਿਆਣਾ ਨਾਲ ਸਬੰਧਿਤ, ਦੇਖੋ ਸੂਚੀ
- Attack on Kabaddi player: ਮੋਗਾ ਵਿਖੇ ਕਬੱਡੀ ਖਿਡਾਰੀ ਦੇ ਘਰ 'ਤੇ ਹਮਲਾ, ਮਾਂ ਉਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ, ਹਾਲਤ ਗੰਭੀਰ
- 51 day of Manipur violence: ਮਣੀਪੁਰ ਵਿੱਚ ਅਣਪਛਾਤੇ ਬੰਦੂਕਧਾਰਕਾਂ ਤੇ ਅਸਮ ਰਾਈਫਲਸ ਵਿਚਕਾਰ ਗੋਲੀਬਾਰੀ
ਗੁਰਸਿਮਰਨ ਮੰਡ ਨੂੰ ਧਮਕੀ: ਲੁਧਿਆਣਾ ਤੋਂ ਕਾਂਗਰਸ ਦੇ ਆਗੂ ਗੁਰਸਿਮਰਨ ਸਿੰਘ ਮੰਡ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਨੂੰ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਵੱਲੋਂ ਫੋਨ 'ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਨੂੰ ਪਹਿਲਾ ਵੀ ਅਜਿਹੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਉਸ ਦੀ ਜਾਨ ਨੂੰ ਦਾ ਖ਼ਤਰਾ ਹੈ