ਚੰਡੀਗੜ੍ਹ : ਨਵਾਂ ਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਕਾਂਗਰਸ ਵਿੱਚ ਵਾਪਸੀ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਘਰ ਜਾ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਅੰਗਦ ਸੈਣੀ ਨੂੰ ਕਾਂਗਰਸ ਨੇ ਵਿਧਾਨਸਭਾ ਚੋਣਾਂ ਵਿੱਚ ਟਿਕਟ ਨਹੀਂ ਦਿੱਤੀ ਗਈ।
-
ਅੱਜ ਨਵਾਂ ਸਹਿਰ ਵਿੱਚ @angadsinghnsr ਅੰਗਦ ਸੈਨੀ ਜੀ ਨੂੰ ਕਾਗਰਸ ਪਾਰਟੀ ਵਿੱਚ ਜੀ ਆਇਆ ਕਹਿਣ ਲਈ ਮੈਂ ਅਤੇ @BB__Ashu ਜੀ ਉਨ੍ਹਾ ਦੇ ਘਰ ਨਵਾਂ ਸਹਿਰ ਵਿੱਚ .
— Amarinder Singh Raja (@RajaBrar_INC) May 9, 2022 " class="align-text-top noRightClick twitterSection" data="
ਹਰ ਕਾਂਗਰਸ ਪਾਰਟੀ ਦੇ ਵਰਕਰ ਦਾ ਬਣਦਾ ਮਾਣ ਸਤਿਕਾਰ ਦੇਣ ਵਿੱਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ pic.twitter.com/vQfsl1xgGq
">ਅੱਜ ਨਵਾਂ ਸਹਿਰ ਵਿੱਚ @angadsinghnsr ਅੰਗਦ ਸੈਨੀ ਜੀ ਨੂੰ ਕਾਗਰਸ ਪਾਰਟੀ ਵਿੱਚ ਜੀ ਆਇਆ ਕਹਿਣ ਲਈ ਮੈਂ ਅਤੇ @BB__Ashu ਜੀ ਉਨ੍ਹਾ ਦੇ ਘਰ ਨਵਾਂ ਸਹਿਰ ਵਿੱਚ .
— Amarinder Singh Raja (@RajaBrar_INC) May 9, 2022
ਹਰ ਕਾਂਗਰਸ ਪਾਰਟੀ ਦੇ ਵਰਕਰ ਦਾ ਬਣਦਾ ਮਾਣ ਸਤਿਕਾਰ ਦੇਣ ਵਿੱਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ pic.twitter.com/vQfsl1xgGqਅੱਜ ਨਵਾਂ ਸਹਿਰ ਵਿੱਚ @angadsinghnsr ਅੰਗਦ ਸੈਨੀ ਜੀ ਨੂੰ ਕਾਗਰਸ ਪਾਰਟੀ ਵਿੱਚ ਜੀ ਆਇਆ ਕਹਿਣ ਲਈ ਮੈਂ ਅਤੇ @BB__Ashu ਜੀ ਉਨ੍ਹਾ ਦੇ ਘਰ ਨਵਾਂ ਸਹਿਰ ਵਿੱਚ .
— Amarinder Singh Raja (@RajaBrar_INC) May 9, 2022
ਹਰ ਕਾਂਗਰਸ ਪਾਰਟੀ ਦੇ ਵਰਕਰ ਦਾ ਬਣਦਾ ਮਾਣ ਸਤਿਕਾਰ ਦੇਣ ਵਿੱਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ pic.twitter.com/vQfsl1xgGq
ਟਿਕਟ ਕੱਟਣ ਤੋਂ ਨਾਰਾਜ਼ ਚੱਲਦੇ ਹੋਏ ਅੰਗਦ ਸੈਣੀ ਨੇ ਕਾਂਗਰਸ ਪਾਰਟੀ ਦਾ ਪੱਲਾ ਛੱਡ ਦਿੱਤਾ ਸੀ। ਇਸ ਮੌਕੇ ਰਾਜਾ ਵੜਿੰਗ ਨੇ ਅੰਗਦ ਸੈਣੀ ਨੂੰ ਆਪਣਾ ਛੋਟਾ ਭਰਾ ਦੱਸਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਅੰਗਦ ਸੈਣੀ ਬੇਹਦ ਨੇੜੇ ਰੱਖਣਗੇ।
ਪਤਨੀ ਦੇ ਭਾਜਪਾ ਵਿੱਚ ਹੋਣ ਕਾਰਨ ਕੱਟੀ ਗਈ ਸੀ ਟਿਕਟ : ਅੰਗਦ ਸਿੰਘ ਪਿਛਲੇ ਟਰਮ ਵਿੱਚ ਨਵਾਂ ਸ਼ਹਿਰ ਤੋਂ ਵਿਧਾਇਕ ਸਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਨੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਜੁਆਇੰਨ ਕਰ ਲਈ ਸੀ। ਇਸ ਕਾਰਨ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ। ਹਾਲਾਂਕਿ ਵਿਧਾਨਸਭਾ ਖੇਤਰ ਵਿੱਚ ਉਨ੍ਹਾਂ ਦਾ ਚੰਗਾ ਕਦ ਸੀ। ਕਾਂਗਰਸ ਨੇ ਉਨ੍ਹਾਂ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਸਤਵੀਰ ਸੈਣੀ ਨੂੰ ਟਿਕਟ ਦੇ ਦਿੱਤੀ। ਹਾਲਾਂਕਿ ਇਹ ਸੀਟ ਅਕਾਲ-ਬਸਪਾ ਨੇ ਜਿੱਤ ਲਈ।
ਪੁਰਾਣੇ ਨੇਤਾਵਾਂ ਨੂੰ ਜੁਟਾਉਣ ਵਿੱਚ ਲੱਗੇ ਵੜਿੰਗ : ਕਾਂਗਰਸ ਹਾਈਕਮਾਂਡ ਵਲੋਂ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਐਲਾਨਿਆ ਗਿਆ। ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਰਾਜਾ ਵੜਿੰਗ ਪੁਰਾਣੇ ਆਗੂਆਂ ਨੂੰ ਆਪਸ ਵਿੱਚ ਜੋੜਨ ਵਿੱਚ ਰੁੱਝੇ ਹੋਏ ਹਨ। ਅੰਗਦ ਸੈਣੀ ਦਾ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ 'ਚ ਹੈ। ਇਸ ਦੇ ਬਾਵਜੂਦ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ। ਉਸ ਸਮੇਂ ਅੰਗਦ ਸੈਣੀ ਦੇ ਸਮਰਥਨ ਵਿੱਚ ਕਈ ਕਾਂਗਰਸੀਆਂ ਨੇ ਵੀ ਅਸਤੀਫੇ ਦੇ ਦਿੱਤੇ ਸਨ।ਉਹ ਪੁਰਾਣੇ ਆਗੂਆਂ ਨੂੰ ਜੋੜਨ ਵਿੱਚ ਲੱਗੇ ਹੋਏ ਹਨ। ਅੰਗਦ ਸੈਣੀ ਦਾ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ 'ਚ ਹੈ। ਇਸ ਦੇ ਬਾਵਜੂਦ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ। ਉਸ ਸਮੇਂ ਕਈ ਕਾਂਗਰਸੀਆਂ ਨੇ ਵੀ ਅੰਗਦ ਸੈਣੀ ਦੇ ਸਮਰਥਨ 'ਚ ਅਸਤੀਫੇ ਦੇ ਦਿੱਤੇ ਸਨ।
ਇਹ ਵੀ ਪੜ੍ਹੋ: ਸੀਐੱਮ ਮਾਨ ਦਾ ਨਸ਼ਿਆਂ ਨੂੰ ਰੋਕਣ ਲਈ ਐਕਸ਼ਨ ਪਲਾਨ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ