ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦਾ ਪਹਿਲੀ ਵਾਰ ਖੇਤੀ ਆਰਡੀਨੈਂਸ ਨੂੰ ਲੈ ਕੇ ਬਿਆਨ ਆਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਸਰਕਾਰ ਦੀਆਂ ਮੁਕੰਮਲ ਨਾਕਾਮੀਆਂ ਲਈ ਆਰਡੀਨੈਂਸ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਆਰਡੀਨੈਂਸ ਨੂੰ ਲੈ ਕੇ ਗੁਮਰਾਹਕੁੰਨ ਪ੍ਰਚਾਰ ਤੋਂ ਬਚੋ।
100 ਸਾਲਾਂ ਦੇ ਇਤਿਹਾਸ 'ਚ ਸ਼੍ਰੋਮਣੀ ਅਕਾਲੀ ਦਲ ਕਿਰਸਾਨੀ ਲਈ ਸੰਘਰਸ਼ ਕਰਦਾ ਆਇਆ ਹੈ, ਅੱਗੇ ਵੀ ਜਦੋਂ ਕਿਤੇ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ 'ਚ ਨਿਡਰ ਹੋ ਕੇ ਲੜਾਈ ਲੜੇਗਾ।
ਉਨ੍ਹਾਂ ਕਿਹਾ ਕਿ ਐਮਐਸਪੀ ਲਾਗੂ ਰਹਿਣੀ ਚਾਹੀਦੀ ਅਤੇ ਸਾਰੀ ਫਸਲ ਐਮਐਸਪੀ ਉੱਤੇ ਹੀ ਖਰੀਦੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਨੇ ਉਸ ਪਾਰਟੀ ਦੀਆਂ ਵਜ਼ਾਰਤਾਂ ਸੰਭਾਲੀਆਂ ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ ਅਤੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤੇ ਪੰਜਾਬ ਦਾ ਹਰ ਪਾਸਿਓਂ ਨੁਕਸਾਨ ਕੀਤਾ।