ਚੰਡੀਗੜ੍ਹ: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌਰ ਭੱਠਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ। ਉਨ੍ਹਾਂ ਆਪਣੇ ਹਲਕੇ ਲਹਿਰਾਗਾਗਾ ਦੇ ਵੱਖ-ਵੱਖ ਮੁੱਦੇ ਚੁੱਕੇ ਅਤੇ ਕਿਹਾ ਕਿ ਮੌਜੂਦਾ ਸਰਕਾਰ ਲਹਿਰਾਗਾਗਾ ਦੇ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ।
ਸੁਰੱਖਿਆ ਵਿਚ ਕਟੌਤੀ ਦਾ ਮੁੱਦਾ ਚੁੱਕਿਆ: ਭੱਠਲ ਨੇ ਸਵਾਲ ਚੁੱਕੇ ਕਿ ਉਨ੍ਹਾਂ ਦੀ ਸੁਰੱਖਿਆ ਵਿੱਚ ਕਟੌਤੀ ਕਿਉਂ ਕੀਤੀ ਗਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਅੱਤਵਾਦ ਦੇ ਕਾਲੇ ਦਿਨ ਵੀ ਵੇਖ ਚੁੱਕੇ ਹਨ। ਜੇਕਰ ਹੋਰ ਸਾਬਕਾ ਮੁੱਖ ਮੰਤਰੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਵਿੱਚ ਕਟੌਤੀ ਕਿਉਂ ਕੀਤੀ ਗਈ ਹੈ।
ਨਵਜੋਤ ਸਿੱਧੂ ਦੀ ਰਿਹਾਈ ’ਤੇ ਬੋਲੇ: ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਾ ਕੀਤੇ ਜਾਣ 'ਤੇ ਭੱਠਲ ਨੇ ਕਿਹਾ ਕਿ ਇਸ ਸਰਕਾਰ ਦਾ ਸੁਭਾਅ ਪੱਖਪਾਤੀ ਹੈ। ਸਰਕਾਰ ਨੂੰ ਇਸ ਦਾ ਨਾਂ 'ਆਮ ਆਦਮੀ ਪਾਰਟੀ' ਤੋਂ ਬਦਲ ਕੇ ਵਿਤਕਰੇ ਵਾਲੀ ਆਦਮੀ ਪਾਰਟੀ ਕਰਨਾ ਚਾਹੀਦਾ ਹੈ।
ਪ੍ਰਨੀਤ ਕੌਰ ਨੂੰ ਪਾਰਟੀ ਵਿਚੋਂ ਕੱਢਣ ‘ਤੇ ਬੋਲੇ: ਪ੍ਰਨੀਤ ਕੌਰ ਨੂੰ ਪਾਰਟੀ ਤੋਂ ਮੁਅੱਤਲ ਕਰਨ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਜਾਣਦੀ ਹੈ ਕਿ ਪਾਰਟੀ ਲਈ ਕੀ ਚੰਗਾ ਹੈ।
ਘੱਗਰ ਦਾ ਮੁੱਦਾ ਚੁੱਕਿਆ: ਪਾਣੀਆਂ ਦੇ ਮੁੱਦੇ ਬਾਰੇ ਬੀਬੀ ਭੱਠਲ ਨੇ ਕਿਹਾ ਕਿ 2002 ਵਿੱਚ ਸਰਕਾਰ ਲੈ ਕੇ ਆਈ ਸੀ। ਜਿਸ ਵਿੱਚ ਅਸੀਂ ਘੱਗਰ ’ਤੇ ਕੰਮ ਸ਼ੁਰੂ ਕੀਤਾ ਸੀ। ਪਰ 75 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ, ਫਿਰ ਇਸ ਨੂੰ ਹੋਰ ਅੱਗੇ ਲਿਜਾਇਆ ਜਾਵੇ। ਜਿਸ ਵਿੱਚ ਹਰਿਆਣਾ ਨਾਲ ਗੱਲ ਹੁੰਦੀ ਹੈ। ਪਰ ਘੱਟੋ-ਘੱਟ ਆਪਣਾ ਹਿੱਸਾ ਜ਼ਰੂਰ ਤੈਅ ਕਰੋ।
ਸਰਕਾਰ ਕੌਣ ਚਲਾ ਰਿਹਾ ਹੈ? ਉਨ੍ਹਾਂ ਕਿਹਾ ਮੈਂ ਪਹਿਲੀ ਵਾਰ ਦੇਖਿਆ ਹੈ ਕਿ ਨਾ ਤਾਂ ਜਨਤਾ ਅਤੇ ਨਾ ਹੀ ਕਰਮਚਾਰੀ ਖੁਸ਼ ਹਨ, ਜਦੋਂ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਕੌਣ ਚਲਾ ਰਿਹਾ ਹੈ।
ਪੰਚਾਇਤਾ ਨਾਲ ਵਿਤਕਰਾਂ: ਉਨ੍ਹਾਂ ਕਿਹਾ ਕਿ ਪਿੰਡ ਦੀਆਂ ਪੰਚਾਇਤਾਂ ਨੂੰ ਤੰਗ ਪਰੇਸ਼ਾਨ ਕੀਤਾ ਦਾ ਰਿਹਾ ਹੈ। ਉਨ੍ਹਾਂ ਨੂੰ ਮਾਣ ਭੱਤਾ ਤੱਕ ਨਹੀਂ ਦਿੱਤਾ ਜਾਂਦਾ ਜਦਕਿ ਹੋਰਾਂ ਸੂਬਿਆ ਦੀਆਂ ਪੰਚਾਇਤਾਂ ਨੂੰ ਮਾਣ ਭੱਤਾ ਦਿੱਤਾ ਜਾਂਦਾ ਹੈ।
ਸ਼ਹੀਦਾਂ ਦੇ ਨਂ 'ਤੇ ਬਣਿਆਂ ਥਾਵਾ ਨਾਲ ਛੇੜਛਾੜ: ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਮਾਨ ਸਰਕਾਰ ਸ਼ਹੀਦਾਂ ਦੇ ਨਾਂ ਉਤੇ ਬਣਿਆ ਥਾਵਾਂ ਬੰਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਸ਼ਹੀਦਾਂ,ਦੇਸ਼ ਭਗਤਾਂ ਦਾ ਨਿਰਾਦਰ ਕਰ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਪਹਿਲਾਂ ਇਹ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਵਿੱਚ ਹਾਰ ਦੇਖ ਚੁੱਕੇ ਹਨ ਹੁਣ ਅੱਗੇ ਲੋਕ ਸਭਾ ਚੋਣਾਂ 2024 ਵਿਚ ਇਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ।
ਇਹ ਵੀ ਪੜ੍ਹੋ:- Kila Raipur Sports Fair: 72 ਸਾਲਾ ਬਜ਼ੁਰਗ ਦੌੜਾਕ ਨੇ ਸਭ ਨੂੰ ਪਾਈਆਂ ਭਾਜੜਾਂ