ਪਟਿਆਲਾ: ਅਕਸਰ ਸ਼ਾਂਤ ਵਿਖਾਈ ਦੇਣ ਵਾਲੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਦਰਅਸਲ ਸਿਵਲ ਲਾਈਨ ਥਾਣਾ ਖੇਤਰ ਵਿੱਚ ਸੈਰ ਕਰਨ ਗਏ ਇੱਕ ਸੇਵਾਮੁਕਤ ਬੈਂਕ ਮੈਨੇਜਰ ਦਾ ਚਾਕੂ ਮਾਰ ਕੇ ਕਤਲ (Bank manager stabbed to death) ਕਰ ਦਿੱਤਾ ਗਿਆ। ਘਟਨਾ ਵੀਰਵਾਰ ਸਵੇਰੇ 5 ਵਜੇ ਦੀ ਹੈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਚਾਹਲ ਵਾਸੀ ਸੰਤ ਨਗਰ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ 67 ਸਾਲ ਦੱਸੀ ਜਾ ਰਹੀ ਹੈ।
ਫੋਰੈਂਸਿਕ ਟੀਮ ਨੇ ਇਲਾਕੇ ਵਿੱਚੋਂ ਸੈਂਪਲ ਲਏ: ਦੱਸਿਆ ਜਾ ਰਿਹਾ ਕਿ ਪਿਛਲੇ ਸਮੇਂ ਦੌਰਾਨ ਮ੍ਰਿਤਕ ਬਲਬੀਰ ਸਿੰਘ ਚਾਹਲ (Deceased Balbir Singh Chahal) ਬੈਂਕ ਆਫ ਬੜੌਦਾ ਤੋਂ ਰਿਟਾਇਰਡ ਹੋਏ ਹਨ ਅਤੇ ਉਹ ਅਕਸਰ ਹੀ ਸਵੇਰ ਦੀ ਸੈਰ ਕਰਨ ਵਾਸਤੇ ਇਸ ਥਾਂ 'ਤੇ ਆਉਂਦੇ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਅੱਜ ਵੀ ਸੈਰ ਕਰਨ ਲਈ ਪਹੁੰਚੇ ਸੀ ਤਾਂ ਅਣਪਛਾਤੇ ਹਮਲਾਵਰਾਂ ਵੱਲੋਂ ਉਸ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੌਰਾਨ ਫੋਰੈਂਸਿਕ ਟੀਮ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। ਜਿਨ੍ਹਾਂ ਨੇ ਇਲਾਕੇ ਵਿੱਚੋਂ ਕਈ ਸੈਂਪਲ ਲਏ ਹਨ।
- Opposition To Agniveer Scheme: ਅਗਨੀਵੀਰ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਨਾ ਦੇਣ ਦਾ ਮਾਮਲਾ ਭਖਿਆ, ਸਾਬਕਾ ਫੌਜੀਆਂ ਨੇ ਬਠਿੰਡਾ 'ਚ ਅਗਨੀਵੀਰ ਸਕੀਮ ਦਾ ਕੀਤਾ ਵਿਰੋਧ
- Cabinet Minister Meet Hayer's Statement: ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਬੋਲੇ-'ਛੱਡ ਦਿਆਂਗਾ ਰਾਜਨੀਤੀ', ਕੁਲਚੇ ਵਾਲੀ ਘਟਨਾ ਨੇ ਚੜ੍ਹਾਇਆ ਗੁੱਸਾ...
- Lifting of Paddy in Khanna Mandi: ਖੰਨਾ ਮੰਡੀ 'ਚ ਝੋਨੇ ਦੀ ਲਿਫਟਿੰਗ ਨੂੰ ਲੈਕੇ ਪਿਆ ਰੌਲਾ, ਪ੍ਰਸ਼ਾਸਨ ਤੇ ਸ਼ੈੱਲਰ ਮਾਲਕ ਆਹਮੋ-ਸਾਹਮਣੇ
ਕਤਲ ਦੇ ਕਾਰਣਾਂ ਦਾ ਨਹੀਂ ਪਤਾ: ਦੱਸ ਦਈਏ ਜਿੱਥੇ ਇਹ ਕਤਲ ਦੀ (ncident of murder ) ਘਟਨਾ ਵਾਪਰੀ ਹੈ ਉੱਥੇ ਉੱਚ ਅਧਿਕਾਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਵੀ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫੋਰੈਂਸਿਕ ਟੀਮਾਂ ਪੁੱਜ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਤਲ ਦੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਫਿਲਹਾਲ ਸਾਫ ਨਹੀਂ ਹੈ ਕਿ ਕਤਲ ਦੀ ਵਜ੍ਹਾ ਕੀ ਸੀ ਅਤੇ ਇਹ ਕਤਲ ਕਿਸ ਨੇ ਕੀਤਾ।