ETV Bharat / state

ਪੰਜਾਬ 'ਤੇ ਕੁਦਰਤੀ ਕੁਰੋਪੀ ! ਤਸਵੀਰਾਂ ਬਿਆਨ ਕਰ ਰਹੀਆਂ ਤਬਾਹੀ, ਘਰਾਂ 'ਚ ਮਗਰਮੱਛ ਦੀ ਦਹਿਸ਼ਤ, ਹੁਣ ਤੱਕ ਮੀਂਹ ਨਾਲ ਤਿੰਨ ਲੋਕਾਂ ਦੀ ਮੌਤ - FLOOD REPORTS IN PUNJAB

ਪੰਜਾਬ 'ਚ ਜਿੱਥੇ ਵੀ ਨਜ਼ਰ ਮਰਦੇ ਹਾਂ ਹਰ ਪਾਸੇ ਪਾਣੀ ਤੇ ਸਿਰਫ਼ ਪਾਣੀ ਨਜ਼ਰ ਆ ਰਿਹਾ ਹੈ। ਘਰਾਂ ਦੇ ਘਰ ਢਹਿ ਰਹੇ ਨੇ, ਲੋਕ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਘਰ ਛੱਡਣ ਨੂੰ ਮਜ਼ਬੂਰ ਹੋ ਗਏ ਹਨ। ਇਸ ਪਾਣੀ ਨੇ 3 ਜਾਨਾਂ ਵੀ ਲੈ ਲਈਆਂ ਹਨ।

ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਰੂਹ ਕੰਬਾਊ ਤਸਵੀਰਾਂ, ਘਰਾਂ 'ਚ ਵੜ੍ਹੇ ਮਗਰਮੱਛ, 3 ਲੋਕਾਂ ਦੀ ਹੋਈ ਮੌਤ

author img

By

Published : Jul 11, 2023, 5:31 PM IST

ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਰੂਹ ਕੰਬਾਊ ਤਸਵੀਰਾਂ, ਘਰਾਂ 'ਚ ਵੜ੍ਹੇ ਮਗਰਮੱਛ, 3 ਲੋਕਾਂ ਦੀ ਹੋਈ ਮੌਤ

ਚੰਡੀਗੜ੍ਹ: ਇਹ ਰੂਹ ਕੰਬਾਊ ਤਸਵੀਰਾਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਹਨ, ਜਿੱਥੇ ਕੁਦਰਤੀ ਨੇ ਇਸ ਕਦਰ ਨਰਾਜ਼ਗੀ ਜਤਾਈ ਹੈ ਕਿ ਬੰਦੇ ਦੀ ਸਮਝ ਹੀ ਨਹੀਂ ਆਇਆ ਕਿ ਵੇਖਦੇ ਹੀ ਵੇਖਦੇ ਕੀ ਹੋ ਗਿਆ? ਪੰਜਾਬ 'ਚ ਜਿੱਥੇ ਵੀ ਨਜ਼ਰ ਮਰਦੇ ਹਾਂ ਹਰ ਪਾਸੇ ਪਾਣੀ ਤੇ ਸਿਰਫ਼ ਪਾਣੀ ਨਜ਼ਰ ਆ ਰਿਹਾ ਹੈ। ਘਰਾਂ ਦੇ ਘਰ ਢਹਿ ਰਹੇ ਨੇ, ਲੋਕ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਘਰ ਛੱਡਣ ਨੂੰ ਮਜ਼ਬੂਰ ਹੋ ਗਏ ਹਨ। ਹਾਲਾਤ ਇਸ ਕਦਰ ਬਦ ਤੋਂ ਬਦਤਰ ਬਣ ਗਏ ਨੇ ਕਿ ਵੱਡੀਆਂ ਵੱਡੀਆਂ ਗੱਡੀਆਂ ਕਾਰਾਂ ਤੱਕ ਪਾਣੀ 'ਚ ਡੁੱਬ ਗਈਆਂ ਹਨ। ਲੋਕਾਂ ਅਤੇ ਪੂਸ਼ਆਂ ਨੂੰ ਬਚਾਉਣ ਲਈ ਰੈਸਕਿਊ ਕੀਤਾ ਜਾ ਰਿਹਾ ਹੈ। ਹਾਲਾਤ 1993 ਵਰਗੇ ਹੁੰਦੇ ਜਾ ਰਹੇ ਨੇ ਜਦੋਂ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਸੀ। ਪੂਰੇ ਪੰਜਾਬ 'ਚ ਫੈਲੇ ਇਸ ਪਾਣੀ ਨੇ ਕਿਸਾਨਾਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਖੇਤਾਂ 'ਚ ਜਿੱਥੇ ਹੀ ਕਿਸਾਨ ਨਜ਼ਰ ਮਾਰਦੇ ਨੇ ਉਨਹਾਂ ਨੂੰ ਝੋਨਾ ਨਹੀਂ ਪਾਣੀ ਹੀ ਨਜ਼ਰ ਆ ਰਿਹਾ ਹੈ।

3 ਮੌਤਾਂ: ਮਲੋਆ ਪਿੰਡ ਤੋਂ ਚੰਡੀਗੜ੍ਹ ਦੇ ਪਿੰਡ ਤੋਗਾ ਨੂੰ ਜਾਂਦੇ ਹੋਏ ਪਟਿਆਲਾ ਦੇ ਰਾਓ ਨਦੀ ਵਿੱਚ ਇੱਕ ਸਵਿਫਟ ਕਾਰ ਵਹਿ ਗਈ। ਇਸ ਵਿੱਚ 3 ਨੌਜਵਾਨ ਸਨ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੰਜਾਬ ਪੁਲਿਸ ਨੇ ਬਚਾਅ ਮੁਹਿੰਮ ਦੌਰਾਨ ਤਿੰਨੋਂ ਲਾਸ਼ਾਂ ਨੂੰ ਨਹਿਰ ਵਿੱਚੋਂ ਕੱਢ ਲਿਆ। ਲਾਸ਼ਾਂ ਦੀ ਪਛਾਣ ਹਰਪ੍ਰੀਤ ਸਿੰਘ, ਰਿੰਪੀ ਅਤੇ ਗੋਪੀ ਵਜੋਂ ਹੋਈ ਹੈ। ਪਟਿਆਲਾ ਦੀ ਰਾਓ ਨਦੀ ਵਿੱਚ ਪਾਣੀ ਦੇ ਲਗਾਤਾਰ ਵਹਾਅ ਕਾਰਨ ਐਤਵਾਰ ਤੋਂ ਹੁਣ ਤੱਕ ਬਚਾਅ ਕਾਰਜ ਨਹੀਂ ਹੋ ਸਕਿਆ ਹੈ। ਮੰਗਲਵਾਰ ਨੂੰ ਮੀਂਹ ਰੁਕਣ ਤੋਂ ਬਾਅਦ ਬਚਾਅ ਕਾਰਜਾਂ 'ਤੇ ਪਿੰਡ ਝਾਮਪੁਰ ਤੋਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

ਚੰਡੀਗੜ੍ਹ ਨੂੰ ਕੰਟਰੋਲ ਰੂਮ ’ਤੇ ਸੂਚਨਾ: ਪਿੰਡ ਭਾਗੋ ਮਾਜਰਾ ਦੇ ਵਸਨੀਕ ਅਮਰਜੀਤ ਸਿੰਘ ਨੇ ਐਤਵਾਰ ਨੂੰ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਚਾਚੇ ਦਾ ਲੜਕਾ ਹਰਪ੍ਰੀਤ ਸਿੰਘ ਆਪਣੇ ਦੋਸਤ ਰਿੰਪੀ ਦੀ ਕਾਰ ਵਿੱਚ ਮੁੱਲਾਪੁਰ ਗਿਆ ਸੀ। ਉਹ ਆਪਣੀ ਦਾਦੀ ਦੇ ਘਰ ਗਿਆ ਸੀ ਪਰ ਸ਼ਾਮ ਕਰੀਬ 6 ਵਜੇ ਤੋਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਪਿੰਡ ਮਲੋਆ ਦੀ ਇੱਕ ਔਰਤ ਨੇ ਤੋਗਾ ਵਾਲੇ ਪਾਸੇ ਤੋਂ ਇੱਕ ਵਾਹਨ ਆਉਂਦਾ ਦੇਖਿਆ। ਉਹ ਅਚਾਨਕ ਗਾਇਬ ਹੋ ਗਈ। ਇਸ ਤੋਂ ਬਾਅਦ ਔਰਤ ਨੇ ਇਸ ਦੀ ਸੂਚਨਾ ਚੰਡੀਗੜ੍ਹ ਪੁਲਸ ਦੇ ਕੰਟਰੋਲ ਰੂਮ 'ਤੇ ਦਿੱਤੀ।

ਕੁਦਰਤ ਨਾਰਾਜ਼: ਕੁਦਰਤ ਦੀ ਨਰਾਜ਼ਗੀ ਹਰ ਪਾਸੇ ਅਤੇ ਹਰ ਬੰਦੇ ਨੂੰ ਚੱਲਣੀ ਪੈ ਰਹੀ ਹੈ। ਪੰਜਾਬ 'ਚ ਜਿੱਥੇ ਵੀ ਨਜ਼ਰ ਮਾਰਦੇ ਹਾਂ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਕਾਂ ਦਾ ਜੀਣਾ ਮੌਹਾਲ ਹੋ ਗਿਆ। ਕੁਦਰਤੀ ਦੀ ਇਸ ਕਰੋਪੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲ ਰਿਹਾ ਭਾਵੇਂ ਕਿ ਇਨਸਾਨ ਵੱਲੋਂ ਆਪਣੇ ਪੱਧਰ 'ਤੇ ਪੂਰੀਆਂ ਕੋਸ਼ਿਸ਼ਾਂ ਕੀਤੀ ਜਾ ਰਹੀ ਹਨ।

ਰੈਸਕਿਉ ਜਾਰੀ: ਪੰਜਾਬ ਦੇ ਵਿਗੜ ਦੇ ਹਾਲਤਾਂ ਨੂੰ ਵੇਖਦੇ ਹੋਏ ਐੱਨ.ਡੀ.ਆਰ.ਐੱਫ਼ ਅਤੇ ਆਰਮੀ ਦੀਆਂ ਟੀਮਾਂ ਨੇ ਮੋਰਚਾ ਸੰਭਾਲ ਲਿਆ ਹੈ। ਉਨਹਾਂ ਵੱਲੋਂ ਪਾਣੀ 'ਚ ਫਸੇ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ। ਜਾਨਵਰਾਂ ਅਤੇ ਪਸ਼ੂਆਂ ਨੂੰ ਬਚਾਇਆ ਜਾ ਰਿਹਾ ਹੈ।ਲੋਕਾਂ ਨੂੰ ਪਾਣੀ ਚੋਂ ਬਾਹਰ ਕੱਢਣ ਲਈ ਕਿਸ਼ਤੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ।

ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ: ਪਹਾੜੀ ਖੇਤਰਾਂ 'ਚ ਲਗਾਤਾਰ ਮੀਂਹ ਪੈਣ ਕਾਰਨ ਖੇਤਰੀ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਘਰਾਂ ਦੇ ਘਰਾਂ ਡਿੱਗ ਰਹੇ ਹਨ, ਸੜਕਾਂ ਧੱਸ ਰਹੀਆਂ ਹਨ, ਲੋਕ ਆਪਣੇ ਘਰ ਛੱਡਣ ਨੂੰ ਮਜ਼ਬੂਰ ਹੋ ਰਹੇ ਹਨ। ਇਹ ਹਾਲਤ ਕਿਸੇ ਇੱਕ ਦੋ ਜ਼ਿਲ੍ਹੇ ਜਾਂ ਸ਼ਹਿਰ ਦੇ ਨਹੀਂ ਬਲਕਿ ਪੂਰੇ ਪੰਜਾਬ ਦੇ ਹਨ । ਜਿਸ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ।ਹਾਲਾਤ ਇੰਨ੍ਹਾ ਮਾੜੇ ਹਨ ਕਿ ਲੋਕਾਂ ਦੇ ਘਰਾਂ 'ਚ ਪਾਣੀ ਦੇ ਨਾਲ -ਨਾਲ ਸੱਪ, ਕੋਕਰੋਚ ਤੋਂ ਇਲਾਵਾ ਮਗਰਮੱਛ ਵੀ ਦਾਖਲ ਹੋ ਰਹੇ ਹਨ। ਜਿਸ ਕਾਰਨ ਲੋਕਾਂ 'ਚ ਹੋਰ ਵੀ ਜਿਆਦਾ ਡਰ ਪੈਧਾ ਹੋ ਗਿਆ ਹੈ।

ਮੁੜ ਕਦੋਂ ਪੈਰਾਂ 'ਤੇ ਖੜ੍ਹਾ ਹੋਵੇਗਾ ਪੰਜਾਬ: ਇਸ ਭਾਰੀ ਬਰਸਾਤ ਦੇ ਕਾਰਨ ਜਨ ਜੀਵਨ ਬੁਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਹੁਣ ਵੇਖਣਾ ਹੋਵੇਗਾ ਕਿ ਆਖਰ ਕਦੋਂ ਪੰਜਾਬ ਤੇ ਪੰਜਾਬ ਦੇ ਲੋਕ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋਣਗੇ। ਸਰਕਾਰ ਵੱਲੋਂ ਕਿਵੇਂ ਲੋਕਾਂ ਦੀ ਮਦਦ ਕੀਤੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਕੁੱਝ ਸਹਾਰਾ ਲੱਗ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.