ਚੰਡੀਗੜ੍ਹ: ਬੀਤੇ ਦਿਨ ਸੈਕਟਰ 17 ਦੇ ਬੱਸ ਸਟੈਂਡ ਦੇ ਨੇੜੇ ਪਰੇਡ ਗਰਾਉਡ ਸਾਹਮਣੇ ਸ਼ਰੇਆਮ ਗੋਲ਼ੀਆਂ ਚਲਾ ਕੇ ਤਜਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਬੀਤੇ ਦਿਨ ਸੈਕਟਰ 17 ‘ਚ ਬੀਤੇ ਦਿਨ ਬੱਸ ਸਟੈਂਡ ਦੇ ਨੇੜੇ ਪਰੇਡ ਗ੍ਰਾਉਂਡ ਸਾਹਮਣੇ ਦੁਪਹਿਰ ਵੇਲੇ ਗੋਲ਼ੀਆਂ ਮਾਰ ਕੇ ਜੀਂਦ ਦੇ 26 ਸਾਲ ਦੇ ਤਜਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਤਜਿੰਦਰ ਦੇ ਨਾਲ ਉਸ ਦਾ ਜਾਣਕਾਰ ਟੈਕਸੀ ਡਰਾਇਵਰ ਸੰਦੀਪ ਵੀ ਮੌਜੂਦ ਸੀ। ਮੁਲਜ਼ਮਾਂ ਨੇ ਸੰਦੀਪ ‘ਤੇ ਵੀ ਗੋਲ਼ੀ ਚਲਾਈ, ਪਰ ਉਹ ਬਚ ਗਿਆ। ਉਸ ਦਾ ਪੀਜੀਆਈ ‘ਚ ਇਲਾਜ ਚੱਲ ਰਿਹਾ ਹੈ।
ਸੈਕਟਰ 16 ‘ਚ ਮ੍ਰਿਤਕ ਤਜਿੰਦਰ ਪਾਲ ਸਿੰਘ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਤਜਿੰਦਰ ਦੇ ਘਰਦਿਆਂ ਨੂੰ ਉਸ ਦੀ ਲਾਸ਼ ਸੌਂਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਆਪਣੀ ਕਾਰਵਾਈ ‘ਚ ਲੱਗੀ ਹੈ। ਸੂਤਰਾਂ ਮੁਤਾਬਕ ਪੁਲਿਸ ਮੁਲਜ਼ਮਾਂ ਨੇੜੇ ਪਹੁੰਚ ਚੁੱਕੀ ਹੈ ਤੇ ਕਿਸੇ ਵੀ ਸਮੇਂ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ: ਤਨਮਨਜੀਤ ਢੇਸੀ ਦਾ ਬ੍ਰਿਟੇਨ ਸੰਸਦ ਵਿੱਚ ਨਸਲਵਾਦੀ ਟਿੱਪਣੀਆਂ ਖਿਲਾਫ ਮੋਰਚਾ
ਮਿਲੀ ਜਾਣਕਾਰੀ ਮੁਤਾਬਕ ਤਜਿੰਦਰ ‘ਤੇ ਵੱਖ-ਵੱਖ ਬੰਦੂਕਾਂ ਨਾਲ ਕੁੱਲ 5 ਫਾਇਰ ਚਲਾਏ ਗਏ ਸੀ। ਗੋਲੀਆਂ ਚਲਾਉਣ ਤੋਂ ਬਾਅਦ ਉਨ੍ਹਾਂ ਨੇ ਆਟੋ ਸਟੈਂਡ ‘ਚ ਜਾ ਆਟੋ ‘ਚ ਬੈਠੀਆਂ ਔਰਤਾਂ ਨੂੰ ਕੱਢ ਆਪ ਫਰਾਰ ਹੋ ਗਏ। ਪੁਲਿਸ ਨੂੰ ਇਸ ਕਤਲ ਪਿੱਛੇ ਪੁਰਾਣੀ ਗੈਂਗਵਾਰ ਲੱਗ ਰਹੀ ਹੈ। ਜੀਂਦ ਦੇ ਨਰਵਾਨਾ ਸ਼ਹਿਰ ‘ਚ ਅਪਰੈਲ ਮਹੀਨੇ ‘ਚ ਮੋਹਿਤ ਮੋਰ ਦਾ ਕਤਲ ਹੋਇਆ ਸੀ। ਤਜਿੰਦਰ ਨੂੰ ਇਸ ਕਤਲ ਦਾ ਮੁਲਜ਼ਮ ਬਣਾਇਆ ਗਿਆ ਸੀ। ਜਿਸ ਦੇ ਚੱਲਦੇ ਪੁਲਿਸ ਨੂੰ ਸ਼ੱਕ ਹੈ ਕਿ ਮੋਹਿਤ ਚੰਡੀਗੜ੍ਹ ਆਇਆ ਤੇ ਉਸ ਨੇ ਤਜਿੰਦਰ ਦਾ ਕਤਲ ਕਰ ਦਿੱਤਾ।