ਚੰਡੀਗੜ੍ਹ (ਡੈਸਕ) : ਕਿਸਾਨ ਅੰਦੋਲਨ ਭਖਦਾ ਨਜਰ ਆ ਰਿਹਾ ਹੈ। ਹਰਿਆਣਾ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਤੋਂ ਬਾਅਦ ਪੰਜਾਬ ਦੇ ਕਿਸਾਨ ਵੀ ਸਰਕਾਰ ਦਾ ਵਿਰੋਧ ਕਰ ਰਹੇ ਹਨ। ਲਗਾਤਾਰ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਵਲੋਂ ਲਾਡੋਵਾਲ ਟੋਲ ਪਲਾਜ਼ਾ ’ਤੇ ਧਰਨਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਵਲੋਂ ਤਿੰਨ ਘੰਟੇ ਜਾਮ ਰੱਖਿਆ ਗਿਆ ਹੈ। ਇਸ ਮੌਕੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਮੰਡਲ ਪ੍ਰਧਾਨਾਂ ਦਾ ਵੀ ਜਥੇਬੰਦੀ ਨੂੰ ਸਹਿਯੋਗ ਮਿਲਿਆ ਹੈ।
ਟੋਲ ਪਲਾਜਾ ਕੀਤਾ ਫਰੀ : ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਟੋਲ ਪਲਾਜਾ ਉੱਤੇ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਹੈ। ਕਿਸਾਨਾਂ ਵਲੋਂ ਜਦੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਉਸ ਵੇੇਲ ਟੋਲ ਪਲਾਜਾ ਆਮ ਲੋਕਾਂ ਲਈ ਫਰੀ ਕਰ ਦਿੱਤਾ ਗਿਆ ਸੀ। ਇਸਨੂੰ ਤਿੰਨ ਵਜੇ ਤੱਕ ਜਾਰੀ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਬੰਦ ਕਾਰਨ ਟੋਲ ਪਲਾਜਾ ਦਾ ਤਿੰਨ ਘੰਟਿਆਂ ਵਿੱਚ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਕਿਸਾਨ ਆਗੂਆ ਨੇ ਕਿਹਾ ਕਿ ਸ਼ਾਹਬਾਦ ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਹੈ ਅਤੇ ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 12 ਜੂਨ ਨੂੰ ਸਾਰੇ ਸੂਬਿਆਂ ਦੇ ਕਿਸਾਨਾਂ ਦਾ ਪਿਪਲੀ ਦੀ ਦਾਣਾ ਮੰਡੀ 'ਚ ਇਕੱਠ ਹੋਵੇਗਾ। ਇੱਥੋਂ ਹੀ ਐੱਮਐੱਸਪੀ ਲਿਆਓ ਕਿਸਾਨ ਬਚਾਓ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
- CM ਮਾਨ ਦੀ ਤਿੱਖੀ ਚੋਭ ਤੋਂ ਬਾਅਦ ਫਿਰ ਮੈਦਾਨ 'ਚ ਆਏ ਨਵਜੋਤ ਸਿੱਧੂ, ਕਿਹਾ-ਇੱਧਰ-ਉੱਧਰ ਦੀਆਂ ਗੱਲਾਂ ਨਾ ਕਰੋ, ਇਹ ਦੱਸੋ...
- ਵਿਜੀਲੈਂਸ ਬਿਊਰੋ ਦੀ ਰਡਾਰ 'ਤੇ ਆਏ ਚਰਨਜੀਤ ਸਿੰਘ ਚੰਨੀ, ਹੁਣ ਇਸ ਰਿਸ਼ਤੇਦਾਰ ਕਰਕੇ ਵਧਣਗੀਆਂ ਪਰੇਸ਼ਾਨੀਆਂ
- Ludhiana Blast: ਜ਼ਿਲ੍ਹਾ ਕਚਹਿਰੀ ਅੰਦਰ ਬਣੇ ਮਾਲ ਗੋਦਾਮ 'ਚ ਧਮਾਕਾ, ਪੁਲਿਸ ਨੇ ਕਿਹਾ- ਕੋਈ ਵੱਡੀ ਘਟਨਾ ਨਹੀਂ, ਬੋਤਲ 'ਚ ਹੋਇਆ ਧਮਾਕਾ
ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਸਰਕਾਰ ਨੂੰ ਪਿਛਲੇ ਇੱਕ ਮਹੀਨੇ ਤੋਂ 6 ਜੂਨ 2023 ਤੱਕ ਦਾ ਅਲਟੀਮੇਟਮ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਸੜਕ ਜਾਮ ਕੀਤੀ ਹੈ। ਇਸ ਦੌਰਾਨ ਪੁਲਿਸ ਵਲੋਂ ਲਾਠੀਚਾਰਜ ਵੀ ਕੀਤਾ ਗਿਆ ਹੈ। ਇਕ ਕਿਸਾਨ ਵੀ ਸ਼ਹੀਦ ਹੋਇਆ ਹੈ।