ਚੰਡੀਗੜ੍ਹ: ਗੁਰਮੁਖੀ ਵਰਲਡ ਫਾਊਂਡੇਸ਼ਨ ਵਲੋਂ ਮਨਾਏ ਜਾ ਰਹੇ ਤਿੰਨ ਰੋਜ਼ਾ ਸਮਾਰੋਹ ਆਪਣੀਆਂ ਅਮਿਟ ਪੇੜਾਂ ਛੱਡਦੇ ਹੋਏ ਅੱਜ ਸਮਾਪਤ ਹੋ ਗਿਆ ਹੈ। ਇਸ ਮੌਕੇ ਪੰਜਾਬੀ ਇੰਡਸਟਰੀ, ਸਾਹਿਤ ਅਤੇ ਕਲਾ ਖੇਤਰ ਨਾਲ ਜੁੜੀਆਂ ਹਸਤੀਆਂ ਮੌਜੂਦ ਸਨ ।
ਇਸ ਮੌਕੇ ਪ੍ਰੋਗਰਾਮ ਨੂੰ ਉਲੀਕਣ ਵਾਲੇ ਸ਼ੇਲੈਂਦਰ ਗੋਇਲ ਨੇ ਆਏ ਸਭ ਹਸਤੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਈਟੀਵੀ ਨਾਲ ਗੱਲ ਕਰਦੇ ਹੋਏ ਸ਼ਲੈਦਰ ਜੀ ਨੇ ਦੱਸਿਆ ਕਿ ਉਹ ਮਾਂ ਬੋਲੀ ਤੇ ਹੋਏ ਇਸ ਪ੍ਰੋਗਰਾਮ ਕਰਕੇ ਬਹੁਤ ਖੁਸ਼ ਹਨ। ਸੁਲਤਾਨਾਂ ਨੂਰਾਂ ਅਤੇ ਉਨ੍ਹਾਂ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਨੇ ਸੁਰੀਲੀ ਸ਼ਾਮ ਵਿਚ ਰੌਣਕਾਂ ਲਗਾਈਆਂ।