ETV Bharat / state

ਆਕਸੀਜਨ ਦੀ ਸਪਲਾਈ ਅਤੇ ਬੈਡਾਂ ਦੀ ਉਪਲਬਧਤਾ ਲਈ ਕੰਟਰੋਲ ਰੂਮ ਸਥਾਪਤ

ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਆਕਸੀਜਨ ਕੰਟਰੋਲ ਰੂਮ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ਨਾਲ ਆਈ.ਏ.ਐਸ. ਅਧਿਕਾਰੀ ਤਨੂ ਕਸ਼ਯਪ, ਅਭਿਨਵ ਤ੍ਰਿਖਾ, ਪ੍ਰਦੀਪ ਅਗਰਵਾਲ ਅਤੇ ਸ਼ੌਕਤ ਅਹਿਮਦ ਪੈਰੀ ਮੈਂਬਰ ਹੋਣਗੇ, ਜਦੋਂਕਿ ਹਸਪਤਾਲ ਦੇ ਬੈੱਡਾਂ ਦੀ ਉਪਲੱਬਧਤਾ ਆਈ.ਏ.ਐੱਸ. ਅਜੋਏ ਸ਼ਰਮਾ ਦੀ ਨਿਗਰਾਨੀ ਹੇਠ ਹੋਵੇਗੀ, ਜਿਨ੍ਹਾਂ ਨਾਲ ਆਈ.ਏ.ਐਸ. ਅਧਿਕਾਰੀ ਵੀ. ਐਨ. ਜ਼ਾਦੇ, ਮੁਹੰਮਦ ਤਈਅਬ, ਵਿਪੁਲ ਉਜਵਲ ਅਤੇ ਪ੍ਰਵੀਨ ਕੁਮਾਰ ਥਿੰਦ ਮੈਂਬਰ ਹੋਣਗੇ।

ਆਕਸੀਜਨ ਦੀ ਸਪਲਾਈ ਅਤੇ ਬੈਡਾਂ ਦੀ ਉਪਲਬਧਤਾ ਲਈ ਕੰਟਰੋਲ ਰੂਮ ਸਥਾਪਤ
ਆਕਸੀਜਨ ਦੀ ਸਪਲਾਈ ਅਤੇ ਬੈਡਾਂ ਦੀ ਉਪਲਬਧਤਾ ਲਈ ਕੰਟਰੋਲ ਰੂਮ ਸਥਾਪਤ
author img

By

Published : May 13, 2021, 8:24 PM IST

ਚੰਡੀਗੜ੍ਹ:ਕੋਵਿਡ ਕੇਸਾਂ ਦੇ ਵੱਧ ਰਹੇ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਅਤੇ ਸ਼ਚਾਰੂ ਢੰਗ ਨਾਲ ਨਜਿੱਠਣ ਲਈ, ਪੰਜਾਬ ਸਰਕਾਰ ਵੱਲੋਂ 10 ਮਈ ਨੂੰ ਆਕਸੀਜਨ ਸਪਲਾਈ ਅਤੇ ਬੈਡਾਂ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ ਦੋ ਵੱਖਰੇ ਵੱਖਰੇ ਸਮਰਪਿਤ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਆਕਸੀਜਨ ਕੰਟਰੋਲ ਰੂਮ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ਨਾਲ ਆਈ.ਏ.ਐਸ. ਅਧਿਕਾਰੀ ਤਨੂ ਕਸ਼ਯਪ, ਅਭਿਨਵ ਤ੍ਰਿਖਾ, ਪ੍ਰਦੀਪ ਅਗਰਵਾਲ ਅਤੇ ਸ਼ੌਕਤ ਅਹਿਮਦ ਪੈਰੀ ਮੈਂਬਰ ਹੋਣਗੇ, ਜਦੋਂਕਿ ਹਸਪਤਾਲ ਦੇ ਬੈੱਡਾਂ ਦੀ ਉਪਲੱਬਧਤਾ ਆਈ.ਏ.ਐੱਸ. ਅਜੋਏ ਸ਼ਰਮਾ ਦੀ ਨਿਗਰਾਨੀ ਹੇਠ ਹੋਵੇਗੀ, ਜਿਨ੍ਹਾਂ ਨਾਲ ਆਈ.ਏ.ਐਸ. ਅਧਿਕਾਰੀ ਵੀ. ਐਨ. ਜ਼ਾਦੇ, ਮੁਹੰਮਦ ਤਈਅਬ, ਵਿਪੁਲ ਉਜਵਲ ਅਤੇ ਪ੍ਰਵੀਨ ਕੁਮਾਰ ਥਿੰਦ ਮੈਂਬਰ ਹੋਣਗੇ।

ਆਕਸੀਜਨ ਕੰਟਰੋਲ ਰੂਮ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਹੁਲ ਤਿਵਾੜੀ ਨੇ ਕਿਹਾ ਕਿ ਹੁਣ ਦੋਵੇਂ ਕੰਟਰੋਲ ਰੂਮਾਂ ਦੇ ਸਾਰੇ ਕਾਰਜ ਜਨਤਾ ਲਈ ਵੈਬਸਾਈਟ statecovidcontrolroom.punjab.gov.in 'ਤੇ ਉਪਲਬਧ ਹੋਣਗੇ, ਜੋ ਕਿ ਕੱਲ੍ਹ ਬਾਦ ਦੁਪਹਿਰ ਤੋਂ ਕਾਰਜ ਕਰੇਗੀ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਉਪਲਬਧਤਾ ਦੀ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਕਸੀਜਨ ਦੀ ਨਿਰਵਿਘਨ ਸਪਲਾਈ ਅਤੇ ਮਰੀਜ਼ਾਂ ਲਈ ਬੈਡਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਤਰਜੀਹ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਨਾਗਰਿਕਾਂ ਨੂੰ ਆਕਸੀਜਨ ਅਤੇ ਬੈਡਾਂ ਦੋਵਾਂ ਦੀ ਉਪਲੱਬਧਤਾ ਸੰਬੰਧੀ ਫੇਸਬੁੱਕ ਅਤੇ ਟਵਿੱਟਰ ਸਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਨਿਯਮਤ ਤੌਰ 'ਤੇ ਅਪਡੇਟਡ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.