ਚੰਡੀਗੜ੍ਹ: ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਅੱਜ ਸ਼ਨੀਵਾਰ ਨੂੰ ਚੋਣ ਕਮਿਸ਼ਨਰ ਰਾਜਪਾਲ ਬਿਸ਼ਟ ਨੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਮੌਕੇ ਪੀ.ਆਰ.ਓ ਮਨੋਜ ਸਰਾਂ, ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਜੀ ਅਤੇ ਇੰਚਾਰਜ ਅਜੈ ਚਿਕਾਰਾ ਜੀ ਵੀ ਮੌਜੂਦ ਰਹੇ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਚੋਣ ਕਮਿਸ਼ਨਰ ਰਾਜਪਾਲ ਬਿਸ਼ਟ ਨੇ ਪੰਜਾਬ ਯੂਥ ਕਾਂਗਰਸ ਦੇ ਸਟੇਟ ਪ੍ਰਧਾਨ, ਜਰਨਲ ਸਕੱਤਰ, ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਚੋਣ ਮਿਤੀ, ਅਤੇ ਕਾਗਜ਼ ਭਰਨ ਦੀ ਤਰੀਕ, ਉਮਰ ਹੱਦ ਤੇ ਸੀਟਾਂ ਦਾ ਐਲਾਨ ਕੀਤਾ ਹੈ।
ਉਮੀਦਵਾਰਾਂ ਲਈ ਕਾਗਜ਼ ਭਰਨ ਦੀਆਂ ਤਰੀਕਾਂ:- ਇਸ ਮੌਕੇ ਚੋਣ ਕਮਿਸ਼ਨਰ ਰਾਜਪਾਲ ਬਿਸ਼ਟ ਜੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਲਈ 19 ਫਰਵਰੀ 1087 ਤੋਂ ਲੈ ਕੇ 18 ਫਰਵਰੀ 2002 ਵਿਚਕਾਰ ਜਨਮ ਅਤੇ ਉਮਰ 18 ਤੋਂ 36 ਸਾਲ ਹੋਣੀ ਚਾਹੀਦੀ ਹੈ। ਚੋਣ ਕਮਿਸ਼ਨਰ ਰਾਜਪਾਲ ਬਿਸ਼ਟ ਜੀ ਨੇ ਕਿਹਾ ਕਿ ਇਸ ਚੋਣਾਂ ਵਿੱਚ ਜੋ ਵੀ ਚਾਹਵਾਨ ਉਮੀਦਵਾਰ ਹਨ, ਉਹ ਆਪਣੇ ਕਾਗਜ਼ 19 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਦਾਖਲ ਕਰ ਸਕਦੇ ਹਨ। ਇਸ ਤੋਂ ਇਲਾਵਾ ਇਤਰਾਜ਼ ਦਾਖ਼ਲ ਕਰਨ ਲਈ ਉਮੀਦਵਾਰਾਂ ਕੋਲ 26 ਫਰਵਰੀ ਤੱਕ ਦਾ ਸਮਾਂ ਹੈ।
ਚੋਣਾਂ ਦੀਆਂ ਤਰੀਕਾਂ:- ਇਸ ਦੌਰਾਨ ਹੀ ਚੋਣ ਕਮਿਸ਼ਨਰ ਰਾਜਪਾਲ ਬਿਸ਼ਟ ਜੀ ਨੇ ਕਿਹਾ ਕਿ ਰਾਜ ਪ੍ਰਧਾਨ, ਜਰਨਲ ਸਕੱਤਰ, ਸਕੱਤਰ ਤੇ ਜ਼ਿਲ੍ਹਾਂ ਪ੍ਰਧਾਨਾਂ ਦੀ ਚੋਣ ਲਈ ਪ੍ਰਕਿਰਿਆ ਕਾਂਗਰਸ ਦੀ ਭਾਰਤੀ ਯੂਥ ਕਾਂਗਰਸ ਦੀ ਐਪ ਉੱਤੇ ਆਨਲਾਈਨ ਹੋਵੇਗੀ। ਇਹ ਚੋਣਾਂ ਦੌਰਾਨ ਉਮੀਦਵਾਰ 10 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਆਪਣੀ ਵੋਟ ਦੇ ਸਕਦੇ ਹਨ। ਚੋਣ ਕਮਿਸ਼ਨਰ ਰਾਜਪਾਲ ਬਿਸ਼ਟ ਜੀ ਨੇ ਕਿਹਾ ਇਹਨਾਂ ਚੋਣਾਂ ਲਈ ਐੱਸ.ਸੀ ਵਰਗੇ ਲਈ ਕੁੱਝ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਇਹਨਾਂ ਰਾਖਵੀਆਂ ਸੀਟਾਂ ਲਈ ਚੋਣ ਪੱਤਰਕਾਰਾਂ ਤੋਂ ਪਰਚੀ ਚੁੱਕਵਾ ਕੇ ਕੀਤੀ ਗਈ। ਜਿਨ੍ਹਾਂ ਵਿੱਚ ਜਲੰਧਰ ਦਿਹਾਤੀ, ਖੰਨਾ ਫ਼ਿਰੋਜ਼ਪੁਰ, ਅੰਮ੍ਰਿਤਸਰ ਸ਼ਹਿਰੀ ਦੀਆਂ ਸੀਟਾਂ ਰਾਖਵੇਂ ਕੋਟੇ ਲਈ ਚੁਣੀਆਂ ਗਈਆਂ ਹਨ।
ਇਹ ਵੀ ਪੜੋ:- Demand For Arrest of Amritpal Singh: ਅੰਮ੍ਰਿਤਪਾਲ ਸਿੰਘ ਨੇ ਅਗਲੀ ਰਣਨੀਤੀ ਲਈ ਕੀਤਾ ਭਾਰੀ ਇਕੱਠ, ਹੋ ਸਕਦਾ ਵੱਡਾ ਫੈਸਲਾ!