ਚੰਡੀਗੜ੍ਹ : ਕਰਨਾਟਕ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਮੁਹਿੰਮ ’ਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ’ਚ ਭ੍ਰਿਸ਼ਟਾਚਾਰੀਆਂ ਵੱਲੋਂ ਬਣਾਈ ਗਈ ਜਾਇਦਾਦ ਨੂੰ ਵੇਚ ਕੇ ਇਕੱਠਾ ਹੋਇਆ ਪੈਸਾ ਸਰਕਾਰੀ ਖਜ਼ਾਨੇ ’ਚ ਜਮ੍ਹਾ ਕੀਤਾ ਜਾਵੇਗਾ। ਇਸ ਨਾਲ ਪੰਜਾਬ ਵਿਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਭਗਵੰਤ ਮਾਨ ਵਲੋਂ ਵੱਖ-ਵੱਖ ਰੋਡ ਸ਼ੋਆਂ ਵਿੱਚ ਲੋਕਾਂ ਨੂੰ ਸੰਬਧਨ ਕੀਤਾ ਗਿਆ ਹੈ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਜਾਣੂੰ ਕਰਵਾਇਆ ਗਿਆ।
- " class="align-text-top noRightClick twitterSection" data="">
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਰਨਾਟਕ ਦੀਆਂ ਸਮੱਸਿਆਂਵਾਂ ਵਰਗੀਆਂ ਹੀ ਪੰਜਾਬ ਵਿਚ ਵੀ ਸਮੱਸਿਆਂਵਾਂ ਹਨ। ਮਾਨ ਨੇ ਕਿਹਾ ਕਿ ਪੰਜਾਬ ਵਾਂਗ ਇੱਥੇ ਵੀ ਬੇਰੋਜ਼ਗਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ’ਚ 28 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ ਅਤੇ ਝਾੜੂ ਸਫਾਈ ਕਰਨ ਦਾ ਕੰਮ ਕਰਦਾ ਹੈ। ਇਸ ਝਾੜੂ ਦੀ ਮਦਦ ਨਾਲ ਸਾਰੇ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇਗਾ। ਉਨਾਂ ਕਿਹਾ ਕਿ ਭਾਜਪਾ ਦੇ ਬਹੁਤੇ ਦਾਅਵੇ ਅਤੇ ਵਾਅਦੇ ਜੁਮਲੇ ਸਾਬਿਤ ਹੋਏ ਹਨ।
-
ਕਰਨਾਟਕਾ ਦੇ #Ron ਵਿਖੇ ਪਾਰਟੀ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ…ਵੇਖ ਕੇ ਖੁਸ਼ੀ ਹੁੰਦੀ ਹੈ ਇਨਕਲਾਬ ਦੀ ਰਫ਼ਤਾਰ ਦੇਸ਼ ‘ਚ ਤੇਜ਼ੀ ਨਾਲ ਆਪਣਾ ਪਸਾਰਾ ਕਰ ਰਹੀ ਹੈ…ਬਹੁਤ ਜਲਦ ਆਮ ਆਦਮੀ ਪਾਰਟੀ ਪੂਰੇ ਦੇਸ਼ ਵਾਸੀਆਂ ਦੀ ਪਸੰਦੀਦਾ ਪਾਰਟੀ ਬਣ ਕੇ ਉੱਭਰੇਗੀ…ਮਾਣ ਸਤਿਕਾਰ ਤੇ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ… pic.twitter.com/a6htBkECWZ
— Bhagwant Mann (@BhagwantMann) April 18, 2023 " class="align-text-top noRightClick twitterSection" data="
">ਕਰਨਾਟਕਾ ਦੇ #Ron ਵਿਖੇ ਪਾਰਟੀ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ…ਵੇਖ ਕੇ ਖੁਸ਼ੀ ਹੁੰਦੀ ਹੈ ਇਨਕਲਾਬ ਦੀ ਰਫ਼ਤਾਰ ਦੇਸ਼ ‘ਚ ਤੇਜ਼ੀ ਨਾਲ ਆਪਣਾ ਪਸਾਰਾ ਕਰ ਰਹੀ ਹੈ…ਬਹੁਤ ਜਲਦ ਆਮ ਆਦਮੀ ਪਾਰਟੀ ਪੂਰੇ ਦੇਸ਼ ਵਾਸੀਆਂ ਦੀ ਪਸੰਦੀਦਾ ਪਾਰਟੀ ਬਣ ਕੇ ਉੱਭਰੇਗੀ…ਮਾਣ ਸਤਿਕਾਰ ਤੇ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ… pic.twitter.com/a6htBkECWZ
— Bhagwant Mann (@BhagwantMann) April 18, 2023ਕਰਨਾਟਕਾ ਦੇ #Ron ਵਿਖੇ ਪਾਰਟੀ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ…ਵੇਖ ਕੇ ਖੁਸ਼ੀ ਹੁੰਦੀ ਹੈ ਇਨਕਲਾਬ ਦੀ ਰਫ਼ਤਾਰ ਦੇਸ਼ ‘ਚ ਤੇਜ਼ੀ ਨਾਲ ਆਪਣਾ ਪਸਾਰਾ ਕਰ ਰਹੀ ਹੈ…ਬਹੁਤ ਜਲਦ ਆਮ ਆਦਮੀ ਪਾਰਟੀ ਪੂਰੇ ਦੇਸ਼ ਵਾਸੀਆਂ ਦੀ ਪਸੰਦੀਦਾ ਪਾਰਟੀ ਬਣ ਕੇ ਉੱਭਰੇਗੀ…ਮਾਣ ਸਤਿਕਾਰ ਤੇ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ… pic.twitter.com/a6htBkECWZ
— Bhagwant Mann (@BhagwantMann) April 18, 2023
ਇਹ ਵੀ ਪੜ੍ਹੋ : ਪੰਜਾਬੀ ਮਨੋਰੰਜਨ ਜਗਤ 'ਚ ਕਿਉਂ ਹੈ ਗੈਂਗਸਟਰਵਾਦ ਦਾ ਬੋਲਬਾਲਾ, ਕੀ 90ਵੀਆਂ ਦੇ ਬਾਲੀਵੁੱਡ ਦੀਆਂ ਪੈੜਾਂ ਨੱਪ ਰਿਹਾ ਪਾਲੀਵੁੱਡ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਕਾਂਗਰਸ ’ਤੇ ਵਿਅੰਗ ਵੀ ਕੱਸਿਆ। ਉਨ੍ਹਾਂ ਕਿਹਾ ਕਿ ਲੋਕ ਜਦੋਂ ਭਾਜਪਾ ਤੇ ਕਾਂਗਰਸ ਦਾ ਚੋਣ ਨਿਸ਼ਾਨ ਵੇਖਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ’ਚ ਮੋਤੀਆ ਆ ਜਾਂਦਾ ਹੈ। ਦੋਵੇਂ ਪਾਰਟੀਆਂ ਆਪਸ ’ਚ ਸਮਝੌਤਾ ਕਰਕੇ 5-5 ਸਾਲ ਸੱਤਾ ਭੋਗਦੀਆਂ ਰਹੀਆਂ ਹਨ। ਮਾਨ ਨੇ ਕਿਹਾ ਕਿ ਲੋਕਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੈ। ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਖਤਮ ਕਰਕੇ ਸਾਹ ਲਵੇਗੀ।