ਚੰਡੀਗੜ੍ਹ: ਜੰਗਲਾਤ ਵਿਭਾਗ ਵਿੱਚ ਦਰੱਖਤਾਂ ਦੀ ਕਟਾਈ ਅਤੇ ਵੇਚਣ ਨੂੰ ਲੈਕੇ ਘਪਲੇ ਅਤੇ ਜਾਇਦਾਦ ਤੋਂ ਵੱਧ ਸੰਪੱਤੀ ਦੇ ਮਾਮਲੇ ਵਿੱਚ ਵਿਜੀਲੈਂਸ ਦੀ ਰਡਾਰ ਉੱਤੇ ਆਉਣ ਤੋਂ ਬਾਅਦ ਸਾਥੀਆਂ ਸਮੇਤ ਜੇਲ੍ਹ ਜਾਣ ਵਾਲੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਹੁਣ ਈਡੀ ਦੀ ਰਡਾਰ ਉੱਤੇ ਆ ਗਏ ਹਨ। ਇਨਫੋਰਸਮੈਂਟ ਡਾਇਰੋਕਟੇਰੇਟ (Enforcement Directorate) ਦੀ ਟੀਮ ਨੇ ਧਰਮਸੋਤ ਦੇ ਅਮਲੋਹ ਸਥਿਤ ਘਰ ਉੱਤੇ ਅੱਜ ਰੇਡ ਕੀਤੀ ਹੈ, ਇਸ ਦੌਰਾਨ ਧਰਮਸੋਤ ਦੀ ਰਿਹਾਇਸ਼ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਵੀ ਵੇਖਣ ਨੂੰ ਮਿਲੇ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਉਪਰ ਵੀ ਈਡੀ ਦੀ ਗਾਜ਼ ਡਿੱਗੀ ਹੈ। ਈਡੀ ਵਲੋਂ ਪੰਜਾਬ ਵਿੱਚ ਕਰੀਬ 1 ਦਰਜਨ ਤੋਂ ਵੱਧ ਥਾਵਾਂ ਉੱਤੇ ਰੇਡ ਕੀਤੀ ਜਾ ਰਹੀ ਹੈ।
ਘਰ ਦੇ ਅੰਦਰ ਲਈ ਗਈ ਤਲਾਸ਼ੀ: ਮੀਡੀਆ ਰਿਪੋਰਟਾਂ ਮੁਤਾਬਿਕ ਈਡੀ ਦੀਆਂ ਟੀਮਾਂ ਨੇ ਘਰ ਦੇ ਅੰਦਰ ਤਲਾਸ਼ੀ ਲਈ ਅਤੇ ਇਸ ਦੌਰਾਨ ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਜਾਂ ਬਾਹਰ ਆਉਣ ਦਾ ਅਧਿਕਾਰ ਨਹੀਂ ਸੀ। ਕੁੱਝ ਟੀਮਾਂ ਨੇ ਧਰਮਸੋਤ ਸਮੇਂ ਜੰਗਲਾਤ ਵਿਭਾਗ ਦੇ ਠੇਕੇਦਾਰ ਰਹੇ ਖੰਨਾ ਦੇ ਕਰੀਬੀ ਦੋਸਤ ਅਤੇ ਕੁੱਝ ਅਧਿਕਾਰੀਆਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਹੈ। ਇਹ ਵੀ ਦੱਸ ਦਈਏ ਕਿ ਈਡੀ ਦੀਆਂ ਟੀਮਾਂ ਦੇ ਨਾਲ ਰਿਜ਼ਰਵ ਫੋਰਸ ਦੇ ਜਵਾਨ ਵੀ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਪਹੁੰਚੇ ਸਨ। ਦੱਸ ਦਈਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਆਮਦਨ ਤੋਂ ਵੱਧ ਸੰਪੱਤੀ ਦਾ ਮਾਮਲਾ ਦਰਜ ਕਰਕੇ ਸਾਧੂ ਸਿੰਘ ਧਰਮਸੋਤ ਸਮੇਤ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹਨ। ਪੰਜਾਬ ਵਿਜੀਲੈਂਸ (Punjab Vigilance) ਦੇ ਰਡਾਰ 'ਤੇ ਆਉਣ ਤੋਂ ਬਾਅਦ ਈਡੀ ਨੇ ਵੀ ਉਸ ਦੇ ਦਸਤਾਵੇਜ਼ਾਂ ਅਤੇ ਜਾਂਚ ਰਿਪੋਰਟਾਂ ਦੀ ਮੰਗ ਕੀਤੀ ਸੀ।
ਗਿਲਜ਼ੀਆ ਦੇ ਘਰ ਉੱਤੇ ਵੀ ਰੇਡ: ਇਸ ਤੋਂ ਇਲਾਵਾ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਘਰ ਵੀ ਅੱਜ ਸਵੇਰੇ ਈਡੀ ਦੀ ਰੇਡ ਪੈ ਗਈ । ਈਡੀ ਦੀ ਟੀਮ ਵਿੱਚ ਕਰੀਬ 12 ਲੋਕ ਸ਼ਾਮਲ ਹਨ। ਈਡੀ ਵੱਲੋਂ ਕਰੀਬ ਪਿਛਲੇ ਤਿੰਨ ਚਾਰ ਘੰਟਿਆਂ ਤੋਂ ਸੰਗਤ ਸਿੰਘ ਗਿਲਜੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਹਾਊਸ ਅਰੈਸਟ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਸੰਗਤ ਸਿੰਘ ਗਿਲਜੀਆਂ ਜਦੋਂ ਕਾਂਗਰਸ ਸਰਕਾਰ ਵੇਲੇ ਮੰਤਰੀ ਸਨ ਉਦੋਂ ਤੋਂ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰੀ ਦੇ ਇਲਜ਼ਾਮ ਸਨ ਅਤੇ ਵਿਜੀਲੈਂਸ ਵਿਭਾਗ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗਿਲਜੀਆਂ ਖਿਲਾਫ ਜੰਗਲਾਤ ਵਿਭਾਗ ਦੇ ਫੰਡਾਂ ਵਿੱਚ ਘਪਲਾ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ।
- ਦਿੱਲੀ 'ਚ ਦੁਕਾਨ 'ਤੇ ਵੇਚੇ ਜਾ ਰਹੇ ਸਨ ਧਾਰਮਿਕ ਚਿੰਨ੍ਹਾਂ ਵਾਲੇ ਔਰਤਾਂ ਦੇ ਅੰਡਰਗਾਰਮੈਂਟਸ, ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਕਾਇਤ ਕਰਵਾਈ ਦਰਜ
- ਮੋਗਾ ਰੇਲਵੇ ਰੋਡ 'ਤੇ ਅਣਪਛਾਤਿਆਂ ਨੇ ਹਮਲਾ ਕਰਕੇ ਕੀਤੀ ਦੁਕਾਨ ਦੀ ਭੰਨਤੋੜ, ਪੂਰੀ ਵਾਰਦਾਤ ਸੀਸੀਟੀਵੀ 'ਚ ਕੈਦ
- ਪੈਦਲ ਜਾ ਰਹੀ ਵਿਦਿਆਰਥਣ ਤੋਂ ਡੀਐੱਸਪੀ ਦਫਤਰ ਨੇੜੇ ਮੋਬਾਇਲ ਦੀ ਲੁੱਟ,ਪੀੜਤਾ ਨੇ ਪੁਲਿਸ 'ਤੇ ਸੁਣਵਾਈ ਨਾ ਕਰਨ ਦਾ ਲਾਇਆ ਇਲਜ਼ਾਮ
ਜੰਗਲਾਤ ਵਿਭਾਗ 'ਚ ਦਰੱਖਤਾਂ ਦਾ ਘਪਲਾ: ਸੂਤਰਾਂ ਅਤੇ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸਾਧੂ ਸਿੰਘ ਧਰਮਸੋਤ ਦੇ ਨਾਲ ਠੇਕੇਦਾਰ ਹਰਮੋਹਿੰਦਰ ਸਿੰਘ ਦੇ ਘਰ ਵੀ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਜੰਗਲਾਤ ਵਿਭਾਗ 'ਚ ਦਰੱਖਤਾਂ ਨੂੰ ਕੱਟਣ ਤੋਂ ਬਾਅਦ ਵੇਚਣ ਦੇ ਇਲਜ਼ਾਮ 'ਚ ਹੋਏ ਘਪਲੇ ਦੇ ਮਾਮਲੇ 'ਚ ਕੀਤੀ ਗਈ ਹੈ। ਇਸ ਦੌਰਾਨ ਈਡੀ ਵੱਲੋਂ ਕਈ ਦਸਤਾਵੇਜ਼ ਕਬਜ਼ੇ 'ਚ ਲਏ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਰੁੱਖ ਕੱਟਣ ਦੇ ਮਾਮਲੇ 'ਚ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਇਲਜ਼ਾਮਾਂ ਤਹਿਤ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਸੀ, ਜਿਸ ਮਗਰੋਂ ਉਨ੍ਹਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ।