ETV Bharat / state

ਜੰਮੂ ਕਸ਼ਮੀਰ ਸਣੇ ਹਿਮਾਚਲ 'ਚ ਭੂਚਾਲ ਦੇ ਝਟਕੇ, ਦੁਪਹਿਰ ਵੇਲੇ ਮਚ ਗਈ ਭੱਜਨੱਠ - ਹਿਮਾਚਲ ਚ ਭੂਚਾਲ ਦੇ ਝਟਕੇ

ਐਤਵਾਰ ਨੂੰ ਦੁਪਹਿਰ ਵੇਲੇ ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਝਟਕੇ ਇੰਨੇ ਤੇਜ਼ ਸਨ ਕਿ ਲੋਕ ਘਰਾਂ ਵਿੱਚੋਂ ਬਾਹਰ ਆ ਗਏ।

Earthquake shocks in Himachal including Jammu and Kashmir, there was a stampede in the afternoon
ਜੰਮੂ ਕਸ਼ਮੀਰ ਸਣੇ ਹਿਮਾਚਲ 'ਚ ਭੂਚਾਲ ਦੇ ਝਟਕੇ, ਦੁਪਹਿਰ ਵੇਲੇ ਮਚ ਗਈ ਭੱਜਨੱਠ
author img

By

Published : May 28, 2023, 5:23 PM IST

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਐਤਵਾਰ ਨੂੰ ਦੁਪਹਿਰ ਵੇਲੇ ਆਏ ਭੂਚਾਲ ਕਾਰਨ ਲੋਕ ਵੀ ਘਰਾਂ ਵਿੱਚੋਂ ਬਾਹਰ ਆ ਗਏ। ਜਾਣਕਾਰੀ ਮੁਤਾਬਿਕ ਇਸ ਭੂਚਾਲ ਦੀ ਤੀਬਰਤਾ 4.9 ਮਾਪੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਅਫਗਾਨਿਸਤਾਨ-ਤਜ਼ਾਕਿਸਤਾਨ ਦੇ ਸਰਹੱਦੀ ਖੇਤਰ ਲਾਗੇ 71.17 ਡਿਗਰੀ ਪੂਰਬ ਵਾਲੇ ਪਾਸੇ ਸੀ। ਇਸੇ ਕਾਰਨ ਇਸਦਾ ਅਸਰ ਜੰਮੂ ਤੇ ਹਿਮਾਚਲ ਦੇ ਪਹਾੜੀ ਖੇਤਰਾਂ ਵੱਲ ਸੀ। ਦੂਜੇ ਪਾਸੇ ਦਿੱਲੀ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਵੀ ਭੂਚਾਲ ਮਹਿਸੂਸ ਕੀਤਾ ਗਿਆ ਹੈ। ਭੂਚਾਲ 11.23 ਵਜੇ ਆਇਆ ਹੈ।

ਪਹਿਲਾਂ ਵੀ ਆਇਆ ਭੂਚਾਲ : ਜ਼ਿਕਰਯੋਗ ਹੈ ਕਿ ਬੀਤੇ ਮਾਰਚ ਮਹੀਨੇ ਵੀ ਪੰਜਾਬ ਸਣੇ ਹੋਰ ਕਈ ਸੂਬਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤਹਿਤ ਅੰਮ੍ਰਿਤਸਰ ਵਿੱਚ ਭੂਚਾਲ ਦੇ ਤੇਜ਼ ਝਟਕਿਆਂ ਨੂੰ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਦੇਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਆਪਣੇ ਘਰਾਂ ਅੰਦਰ ਬੈਠ ਕੇ ਆਰਾਮ ਕਰ ਲੋਕ ਬਾਹਰ ਭੱਜੇ। ਲੋਕ ਗਲੀਆਂ ਵਿੱਚ ਇੱਕਠੇ ਹੋਣਾ ਸ਼ੁਰੂ ਹੋਏ। ਇਲਾਕ ਵਿੱਚ ਡਰ ਸਹਿਮ ਦਾ ਮਾਹੌਲ ਬਣਿਆ ਰਿਹਾ। ਦਿੱਲੀ ਐਨਸੀਆਰ ਵਿੱਚ ਵੀ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ।

ਭੂਚਾਲ ਦੀ ਤੀਬਰਤਾ 6.8 ਮਾਪੀ ਗਈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਕਾਲਫਗਨ ਤੋਂ 90 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਸੀ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਗਾਜ਼ੀਆਬਾਦ ਅਤੇ ਨੋਇਡਾ ਦੇ ਪੌਸ਼ ਇਲਾਕਿਆਂ ਦੇ ਲੋਕ ਘਰਾਂ ਤੋਂ ਬਾਹਰ ਭੱਜਣ ਲੱਗੇ। ਭੂਚਾਲ ਨਾਲ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.