ETV Bharat / state

Punjab Open Debate: 'ਮੈਂ ਪੰਜਾਬ ਬੋਲਦਾ ਡਿਬੇਟ' 'ਚ ਸੀਐੱਮ ਮਾਨ ਨੇ ਲਪੇਟੇ ਵਿਰੋਧੀ, SYL 'ਤੇ ਰਿਵਾਇਤੀ ਪਾਰਟੀਆਂ ਨੂੰ ਵਿਖਾਇਆ ਸ਼ੀਸ਼ਾ, ਆਪਣੀ ਕਾਰਗੁਜ਼ਾਰੀ ਵੀ ਕੀਤੀ ਪੇਸ਼ - ਪੰਜਾਬ ਸਰਕਾਰ

'ਮੈਂ ਪੰਜਾਬ ਬੋਲਦਾ ਹਾਂ' ਡਿਬੇਟ ਵਿੱਚ ਵਿਰੋਧੀ ਪਾਰਟੀਆਂ ਦੇ ਆਗੂ ਤਾਂ ਸ਼ਾਮਿਲ ਨਹੀਂ ਹੋਏ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਬੇਟ ਦੌਰਾਨ ਅੰਕੜਿਆਂ ਦੇ ਨਾਲ ਵਿਰੋਧੀਆਂ ਨੂੰ ਲਪੇਟਿਆ। ਉਨ੍ਹਾਂ ਐੱਸਵਾਈਐੱਲ ਦੇ ਇਤਿਹਾਸ (History of SYL) ਤੋਂ ਲੈਕੇ ਰਿਵਾਇਤੀ ਪਾਰਟੀਆਂ ਦੀ ਭੂਮਿਕਾ ਉੱਤੇ ਚਾਨਣਾ ਪਾਇਆ ਅਤੇ ਹੋਰ ਅਹਿਮ ਮੁੱਦਿਆਂ ਉੱਤੇ ਗੱਲ ਰੱਖਦਿਆਂ ਹੁਣ ਤੱਕ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ।

During the debate in Ludhiana, Chief Minister Bhagwant Mann discussed other issues besides SYL
Punjab Open Debate: 'ਮੈਂ ਪੰਜਾਬ ਬੋਲਦਾ ਡਿਬੇਟ' 'ਚ ਸੀਐੱਮ ਮਾਨ ਨੇ ਲਪੇਟੇ ਵਿਰੋਧੀ,ਐੱਸਵਾਈਐੱਲ 'ਤੇ ਰਿਵਾਇਤੀ ਪਾਰਟੀਆਂ ਨੂੰ ਵਿਖਾਇਆ ਸ਼ੀਸ਼ਾ,ਆਪਣੀ ਕਾਰਗੁਜ਼ਾਰੀ ਵੀ ਕੀਤੀ ਪੇਸ਼
author img

By ETV Bharat Punjabi Team

Published : Nov 1, 2023, 5:42 PM IST

ਚੰਡੀਗੜ੍ਹ: ਪੰਜਾਬ ਦੀ ਸਿਆਸਤ ਅੱਜ ਲੁਧਿਆਣਾ ਤੋਂ ਚੱਲੀ ਅਤੇ ਇਸ ਦਾ ਕਾਰਣ ਰਿਹਾ ਇੱਕ ਨਵੰਬਰ ਨੂੰ ਸਤਲੁਜ ਯਮੁਨਾ ਲਿੰਕ (Sutlej Yamuna Link Canal) ਨਹਿਰ ਸਮੇਤ ਹੋਰ ਮੁੱਦਿਆਂ ਉੱਤੇ ਬਹਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀ ਪਾਰਟੀਆਂ ਨੂੰ ਡਿਬੇਟ ਲਈ ਦਿੱਤਾ ਗਿਆ ਸੱਦਾ। ਭਾਵੇਂ ਇਸ ਡਿਬੇਟ ਵਿੱਚ ਵਿਰੋਧੀਆਂ ਨੇ ਸ਼ਮੂਲੀਅਤ ਨਹੀਂ ਕੀਤੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਲੇ ਮੌਕਾ ਦਾ ਫਾਇਦਾ ਚੁੱਕਦਿਆਂ ਵਿਰੋਧੀਆਂ ਨੂੰ ਟਾਰਗੇਟ ਕਰਨ ਦੇ ਨਾਲ-ਨਾਲ ਅੰਕੜਿਆਂ ਦੇ ਨਾਲ ਕਈ ਅਹਿਮ ਤੱਥ ਰੱਖੇ।

ਐੱਸਵਾਈਐੱਲ ਤੋਂ ਆਗਾਜ਼ ਅਤੇ ਵਿਰੋਧੀਆਂ ਉੱਤੇ ਵਾਰ: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਨੇ ਡਿਬੇਟ ਦਾ ਮੁੱਖ ਮੁੱਦਾ ਸਤਲੁੱਜ ਯਮੁਨਾ ਲਿੰਕ ਨਹਿਰ ਉੱਤੇ ਹੀ ਕੇਂਦਰਿਤ ਰੱਖਿਆ। ਉਨ੍ਹਾਂ ਪੰਜਾਬ ਪੁਨਰ ਐਕਟ 1966 ਤੋਂ ਸ਼ੁਰੂਆਤ ਕਰਦਿਆ ਅੰਕੜਿਆਂ ਨਾਲ ਭਾਜਪਾ ਸਮੇਤ (Congress and Shiromani Akali Dal) ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਸਿੱਧੇ ਤੌਰ ਉੱਤੇ ਕੇਂਦਰ ਵਿੱਚ ਬੈਠੀ ਕਾਂਗਰਸ ਨੇ ਪੰਜਾਬ ਵਿੱਚ ਮੌਜੂਦ ਆਪਣੀ ਪਾਰਟੀ ਦੇ ਤਤਕਾਲੀ ਮੁੱਖ ਮੰਤਰੀ ਦੇ ਨਾਲ ਰਲ ਕੇ ਐੱਸਵਾਈਐੱਲ ਦਾ ਨੀਂਹ ਪੱਥਰ ਰੱਖਿਆ ਅਤੇ ਇਸ ਤੋਂ ਬਾਅਦ ਵਾਰੀ-ਵਾਰੀ ਸਿਰ ਰਿਵਾਇਤੀ ਪਾਰਟੀਆਂ ਦੇ ਨੁਮਾਇੰਦੇ ਕੇਂਦਰ ਦੇ ਇਸ਼ਾਰੇ ਉੱਤੇ ਐੱਸਵਾਈਐੱਲ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਰਹੇ।

ਮਰਹੂਮ ਸੀਐੱਮ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ: ਸੀਐੱਮ ਮਾਨ ਮੁਤਾਬਿਕ ਮਰਹੂਮ ਮੁੱਖ ਮੰਤਰੀ (Parkash Singh Badal) ਪ੍ਰਕਾਸ਼ ਸਿੰਘ ਬਾਦਲ ਨੇ 1977 ਵਿੱਚ ਸਰਕਾਰ ਬਣਨ ਮਗਰੋਂ 20 ਜੂਨ, 1977 ਤੋਂ 17 ਫ਼ਰਵਰੀ, 1980 ਤੱਕ 3 ਸਾਲ ਦੀ ਸੱਤਾ ਦੌਰਾਨ ਬਾਦਲ ਸਰਕਾਰ ਨੇ ਇੱਕ ਵਾਰ ਵੀ ਐਸ.ਵਾਈ.ਐਲ. ਰਾਹੀਂ ਹਰਿਆਣਾ ਨੂੰ ਪਾਈ ਦੇਣ ਦੇ ਕੰਮ ਨੂੰ ਰੋਕਿਆ ਨਹੀਂ ਗਿਆ। ਸਗੋਂ ਤਤਕਾਲੀ ਮੁੱਖ ਮੰਤਰੀ ਨੇ ਪੱਤਰ ਨੰਬਰ 23617 ਮਿਤੀ 04.7.1978 ਰਾਹੀਂ SYL ਦੀ ਉਸਾਰੀ ਲਈ ਹੋਰ 3 ਕਰੋੜ ਰੁਪਏ ਦੀ ਰਾਸ਼ੀ ਮੰਗੀ। 31.3.1979 ਨੂੰ ਤਤਕਾਲੀ ਅਕਾਲੀ ਦਲ ਦੀ ਸਰਕਾਰ ਨੇ ਹਰਿਆਣਾ ਸਰਕਾਰ ਕੋਲੋਂ 1.5 ਕਰੋੜ ਰੁਪਏ ਦੀ ਰਾਸ਼ੀ ਐਸ.ਵਾਈ.ਐਲ. ਨਹਿਰ ਬਣਾਉਣ ਲਈ ਪ੍ਰਾਪਤ ਕੀਤੀ। ਇੱਥੋਂ ਤੱਕ ਕਿ ਰਾਸ਼ਟਰਪਤੀ ਸ਼ਾਸਨ ਦੌਰਾਨ ਵੀ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਰਾਜੀਵ ਗਾਂਧੀ ਅਤੇ ਅਕਾਲੀ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ 24.7.1985 ਨੂੰ ਰਾਜੀਵ-ਲੌਂਗੋਵਾਲ ਵਿਚਾਲੇ ਸਮਝੌਤੇ 'ਤੇ ਦਸਤਖ਼ਤ ਕਰਕੇ ਐਸ.ਵਾਈ.ਐਲ. ਨਹਿਰ ਦੀ ਉਸਾਰੀ ਨੂੰ ਹੋਰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਲੋਕਾਂ ਦੇ ਭਾਰੀ ਵਿਰੋਧ ਨੂੰ ਵੇਖਦਿਆਂ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਨਹਿਰ ਲਈ ਪੁੱਟੀ ਜ਼ਮੀਨ ਨੂੰ ਪੂਰਨ ਦਾ ਢੋਂਗ ਕੀਤਾ।

ਹੋਰ ਮੁੱਦਿਆ ਉੱਤੇ ਚਰਚਾ: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਲਪੇਟਣ ਤੋਂ ਇਲਾਵਾ ਸੂਬੇ ਵਿੱਚ 'ਆਪ' ਦੀ ਸਰਕਾਰ ਸਮੇਂ ਕੀਤੇ ਗਏ ਵਿਕਾਸ ਦੇ ਕਾਰਜਾਂ ਉੱਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Govt) ਨੇ ਡੇਢ ਸਾਲ ਦੇ ਕਾਰਜਕਾਲ ਦੌਰਾਨ 30 ਹਜ਼ਾਰ ਤੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਕੰਮ ਦਿੱਤਾ ਹੈ। ਸਰਕਾਰ ਦੇ ਉਦਮਾਂ ਸਦਕਾ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗਣ ਜਾ ਰਿਹਾ ਜਿੱਥੇ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਮਾਡਲ ਦੀ ਕ੍ਰਾਂਤੀ ਉੱਤੇ ਵੀ ਚਾਨਣਾ ਪਾਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.