ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਵੀਰਵਾਰ ਨੂੰ ਡਾ. ਸੁਸ਼ੀਲ ਮਿੱਤਲ ਨੂੰ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਕੇਜੀਪੀਟੀਯੂ), ਜਲੰਧਰ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਡਾ. ਮਿੱਤਲ ਅਹੁੱਦਾ ਸੰਭਾਲਣ ਤੋਂ ਤਿੰਨ ਸਾਲਾਂ ਤੱਕ ਵਾਈਸ ਚਾਂਸਲਰ ਬਣੇ ਰਹਿਣਗੇ। ਦੱਸਦੀਏ ਕਿ ਡਾ. ਮਿੱਤਲ ਨੇ ਸਾਲ 1986 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੈਮਿਸਟਰੀ ’ਚ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਅਤੇ ਉਹ ਇੱਕ ਚਾਰਟਰਡ ਕੈਮਿਸਟ ਰਾਇਲ ਸੁਸਾਇਟੀ ਆਫ ਕੈਮਿਸਟਰੀ FRSC ਲੰਡਨ UK ਦੇ ਫੈਲੋ ਤੇ ਕਈ ਨਾਮਵਰ ਅੰਤਰਰਾਸ਼ਟਰੀ ਤੇ ਰਾਸ਼ਟਰੀ ਰਸਾਲਿਆਂ ਦੇ ਸਲਾਹਕਾਰ ਬੋਰਡ/ਸੰਪਾਦਕੀ ਬੋਰਡ ਦੇ ਮੈਂਬਰ ਵੀ ਹਨ।
ਡਾਕਟਰ ਮਿੱਤਲ ਨੇ ਹੁਣ ਤੱਕ ਹਾਸਿਲ ਕੀਤੀਆਂ ਇਹ ਪ੍ਰਾਪਤੀਆਂ: ਕੈਮਿਸਟਰੀ ਦੀ, ਇੱਕ ਅਧਿਕਾਰਤ ਰੀਲੀਜ਼ ਦੇ ਅਨੁਸਾਰ ਉਨ੍ਹਾਂ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰੈਫ਼ਰੀਡ ਜਰਨਲਾਂ ਵਿੱਚ 135 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ 25 ਪੀ. ਐੱਚ. ਡੀ. ਵਿਦਿਆਰਥੀਆਂ, 10 ME/ MTech (Env ਇੰਜੀ.) ਅਤੇ 28 ਐੱਮ. ਐੱਸ. ਸੀ. (ਕੈਮਿਸਟਰੀ) ਦੇ ਵਿਦਿਆਰਥੀਆਂ ਦੀ ਨਿਗਰਾਨੀ ਕੀਤੀ ਹੈ। ਡਾ.ਮਿੱਤਲ ਨੇ ਰਾਇਲ ਅਕੈਡਮੀ ਆਫ਼ ਇੰਜੀ.,ਯੂ.ਕੇ.ਸਣੇ 12 ਸਪਾਂਸਰ ਕੀਤੇ ਖੋਜ ਪ੍ਰਾਜੈਕਟ ਪੂਰੇ ਕੀਤੇ ਹਨ।
ਤਿੰਨ ਉਮੀਦਵਾਰਾਂ ਦੀ ਇੰਟਰਵਿਊ ਲੈਣ ਤੋਂ ਬਾਅਦ: ਸਰਕਾਰੀ ਸੂਤਰਾਂ ਮੁਤਾਬਿਕ ਸਰਚ-ਕਮ-ਸਿਲੈਕਸ਼ਨ ਕਮੇਟੀ ਦੁਆਰਾ ਚੁਣੇ ਗਏ ਤਿੰਨ ਉਮੀਦਵਾਰਾਂ ਦੀ ਇੰਟਰਵਿਊ ਲੈਣ ਤੋਂ ਬਾਅਦ ਰਾਜਪਾਲ ਦੁਆਰਾ ਉਸ ਦੀ ਚੋਣ ਕੀਤੀ ਗਈ ਸੀ। ਆਈਕੇਜੀਪੀਯੂ ਦੇ ਬੋਰਡ ਆਫ਼ ਗਵਰਨਰਜ਼ ਨੇ ਸ਼ਾਰਟਲਿਸਟ ਕੀਤੇ ਤਿੰਨ ਉਮੀਦਵਾਰਾਂ ਨੂੰ ਮਨਜ਼ੂਰੀ ਦਿੱਤੀ ਸੀ। ਤਕਨੀਕੀ ਸਿੱਖਿਆ ਵਿਭਾਗ ਨੂੰ ਇਸ ਅਹੁਦੇ ਲਈ 38 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਵੀਸੀ ਦਾ ਅਹੁਦਾ ਵਿਭਾਗ ਦੇ ਸਕੱਤਰ ਕੋਲ ਅਪਰੈਲ 2021 ਤੋਂ ਖਾਲੀ ਪਿਆ ਸੀ।
- Coronavirus Update : ਪਿਛਲੇ 24 ਘੰਟਿਆ 'ਚ ਦੇਸ਼ ਵਿੱਚ ਕੋਰੋਨਾਵਾਇਰਸ ਦੇ 106 ਮਾਮਲੇ ਦਰਜ, ਪੰਜਾਬ ਵਿੱਚ ਕੋਰੋਨਾ ਦੇ 3 ਨਵੇਂ ਮਾਮਲੇ ਦਰਜ
- Canada Accident: ਕੈਨੇਡਾ ਵਿੱਚ ਬੱਸ ਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ, 10 ਗੰਭੀਰ
- Cyclone Biparjoy Update: ਬਿਪਰਜੋਏ ਨਾਲ ਦੋ ਦੀ ਮੌਤ, 22 ਜ਼ਖਮੀ, 940 ਪਿੰਡਾਂ 'ਚ ਬਿਜਲੀ ਗੁੱਲ, ਚੱਕਰਵਾਤ ਕਮਜ਼ੋਰ ਹੋਣ ਦੀ ਸੰਭਾਵਨਾ
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਉਹ ਐੱਸਬੀਐੱਸ ਸਟੇਟ ਯੂਨੀਵਰਸਿਟੀ ਗੁਰਦਾਸਪੁਰ (ਨਵੰਬਰ 2021 ਤੋਂ) ਦੇ ਵਾਈਸ-ਚਾਂਸਲਰ ਵਜੋਂ ਸੇਵਾ ਨਿਭਾਅ ਰਹੇ ਹਨ, ਜਦਕਿ ਇਸ ਤੋਂ ਪਹਿਲਾਂ, ਉਨ੍ਹਾਂ ਨੇ 1989 ਤੋਂ ਥਾਪਰ ਇੰਸਟੀਚਿਊਟ ਆਫ਼ ਇੰਜਨੀਅਰ ਐਂਡ ਟੈਕਨਾਲੋਜੀ ’ਚ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਪਟੀ ਡਾਇਰੈਕਟਰ, ਡੀਨ ਖੋਜ ਤੇ ਸਪਾਂਸਰਡ ਪ੍ਰੋਜੈਕਟ ਸਕੂਲ ਆਫ਼ ਕੈਮਿਸਟਰੀ ਦੇ ਮੁਖੀ ਵਰਗੇ ਪ੍ਰਮੁੱਖ ਅਹੁਦਿਆਂ ’ਤੇ ਵੀ ਕੰਮ ਕੀਤਾ।