ਚੰਡੀਗੜ੍ਹ: ਪੰਜਾਬ ਵਿੱਚ ਹੜ੍ਹਾਂ ਦੀ ਮਾਰ ਨੇ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਪੰਜਾਬ ਦੇ ਲੋਕਾਂ ਨੂੰ ਵਾਂਝਾ ਕਰ ਦਿੱਤਾ ਹੈ। ਪਾਣੀ ਬਿਜਲੀ ਅਤੇ ਆਲੇ-ਦੁਆਲੇ ਨਾਲ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ। ਉੱਥੇ ਹੀ ਪੰਜਾਬ ਪਾਵਰਕੌਮ ਦੀਆਂ ਕਈ ਗਰਿੱਡਾਂ ਪਾਣੀ ਦੇ ਪ੍ਰਕੋਪ ਕਾਰਨ ਖਰਾਬ ਹੋ ਗਈਆਂ। ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਠੱਪ ਹੈ। ਪਾਵਰਕੌਮ ਲਈ ਵੀ ਹੜ੍ਹ ਦਾ ਪਾਣੀ ਚੁਣੌਤੀ ਬਣਿਆ ਹੋਇਆ ਹੈ। ਗਰਿੱਡਾਂ ਵਿੱਚ ਪਾਣੀ ਖੜ੍ਹਾ ਹੈ। ਦੱਖਣੀ ਅਤੇ ਉੱਤਰੀ ਪੰਜਾਬ ਵਿਚ ਜਿੱਥੇ-ਜਿੱਥੇ ਹੜ੍ਹ ਆਇਆ, ਉੱਥੇ-ਉੱਥੇ ਬਿਜਲੀ ਪਾਵਰਕੌਮ ਲਈ ਵੀ ਮੁਸੀਬਤ ਹੈ। ਕਈ ਇਲਾਕਿਆਂ ਵਿੱਚ ਤਾਂ ਬਿਜਲੀ ਦੀ ਸਪਲਾਈ ਬਹਾਲ ਹੋ ਗਈ ਹੈ ਕਈਆਂ ਵਿੱਚ ਅਜੇ ਵੀ ਬਿਜਲੀ ਸਪਲਾਈ ਠੱਪ ਹੈ। ਹੜ੍ਹ ਕਾਰਨ ਟਰਾਂਸਫਾਰਮਰ, ਖੰਭੇ, ਤਾਰਾਂ ਅਤੇ ਹੋਰ ਕਈ ਨੁਕਸਾਨ ਹੋਏ ਹਨ ਜਿਸਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਜਦੋਂ ਹੜ੍ਹ ਦਾ ਪਾਣੀ ਨਿਕਲਿਆ ਉਸ ਤੋਂ ਬਾਅਦ ਹੀ ਪੂਰਾ ਤਰ੍ਹਾਂ ਪਾਵਰਕੌਮ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ।
ਹੜ੍ਹ ਨਾਲ ਪਾਵਰਕੌਮ ਵੀ ਪ੍ਰਭਾਵਿਤ: ਪੰਜਾਬ ਦੇ ਉੱਤਰੀ ਅਤੇ ਦੱਖਣੀ ਜ਼ੋਨ ਵਿੱਚ ਮੀਂਹ ਅਤੇ ਹੜ੍ਹ ਨਾਲ ਬਿਜਲੀ ਸਪਲਾਈ ਵਿੱਚ ਵੀ ਵਿਘਨ ਪਿਆ। ਉੱਤਰੀ ਜ਼ੋਨ ਦੀ ਗੱਲ ਕਰੀਏ ਤਾਂ ਉੱਤਰੀ ਜ਼ੋਨ ਜਲੰਧਰ ਦੇ ਅਧੀਨ ਆਉਂਦੇ ਖੇਤਰਾਂ ਨੂੰ ਬਿਜਲੀ ਸਪਲਾਈ ਬਹਾਲ ਕਰਨ ਲਈ ਉੱਤਰੀ ਜ਼ੋਨ ਦੇ ਚੀਫ਼ ਇੰਜੀਨੀਅਰ ਵੱਲੋਂ ਜਾਇਜ਼ਾ ਲਿਆ ਗਿਆ। ਕੁੱਝ ਖੇਤਰਾਂ ਵਿੱਚੋਂ ਪਾਣੀ ਨਿਕਲਣ ਕਾਰ ਟਰਾਂਸਫਾਰਮਰ ਅਤੇ ਖੰਭੇ ਠੀਕ ਕਰਨ ਤੋਂ ਬਾਅਦ ਬਿਜਲੀ ਦੀ ਸਪਲਾਈ ਬਹਾਲ ਕੀਤੀ ਗਈ ਅਤੇ ਕੁੱਝ ਖੇਤਰਾਂ ਵਿੱਚੋਂ ਅਜੇ ਵੀ ਪਾਣੀ ਨਿਕਲਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪੀ.ਐਸ.ਪੀ.ਸੀ.ਐਲ ਅਧਿਕਾਰੀਆਂ ਨੇ ਸ਼ਾਹਕੋਟ, ਲੋਹੀਆਂ, ਗਿੱਦੜਪਿੰਡੀ, ਕੱਕੜ ਕਲਾਂ, ਇਸਮਾਈਲਪੁਰ, ਕਮਾਲਪੁਰ, ਜੱਕੋਪੁਰ ਪੁਨੀਆ, ਭਾਗੋਬੁੱਢਾ, ਸੁਲਤਾਨਪੁਰ ਲੋਧੀ ਆਦਿ ਇਲਾਕਿਆਂ ਦਾ ਦੌਰਾ ਕੀਤਾ। ਮੁੱਖ ਤੌਰ 'ਤੇ 66 ਕੇ.ਵੀ. ਸਬ-ਸਟੇਸ਼ਨ ਮਹਿਰਾਜਵਾਲਾ ਪਾਵਰ ਸਟੇਸ਼ਨ ਜੋ ਕਿ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬਿਆ ਹੋਇਆ ਹੈ, ਉਸਦੇ ਕਰੀਬ 18 ਪਿੰਡਾਂ ਨੂੰ ਅਜੇ ਤੱਕ ਬਹਾਲ ਕਰਨਾ ਬਾਕੀ ਹੈ। ਪਾਵਰਕੌਮ ਦਾ ਨੂੰ ਇਹਨਾਂ ਹਲਾਤਾਂ ਵਿੱਚ ਲਗਾਤਾਰ ਨੁਕਸਾਨ ਹੋ ਰਿਹਾ ਜਿਸ ਦਾ ਅਜੇ ਅੰਦਾਜ਼ਾ ਨਹੀਂ ਲਗਾਇਆ ਗਿਆ ਕਿਉਂਕਿ ਅਜੇ ਲਗਾਤਾਰ ਡਿਮਾਂਡ ਵੱਧ ਰਹੀ ਹੈ ਸਬੰਧਿਤ ਉਪਕਰਨ ਪਾਵਰਕੌਮ ਨੂੰ ਮੰਗਵਾਉਣੇ ਪੈ ਰਹੇ ਹਨ।
66 ਕੇਵੀ ਸਬ ਸਟੇਸ਼ਨ ਬੰਦ ਹੋਣ ਨਾਲ 36 ਪਿੰਡ ਪ੍ਰਭਾਵਿਤ ਸਨ: 66 ਕੇ.ਵੀ ਸਬ-ਸਟੇਸ਼ਨ ਜੱਕੋਪੁਰ ਪੁਨੀਆ ਅਤੇ 66 ਕੇ.ਵੀ. ਸਬ-ਸਟੇਸ਼ਨ ਭਾਗੋਬੁੱਢਾ ਤੋਂ ਲਗਭਗ 36 ਪ੍ਰਭਾਵਿਤ ਪਿੰਡਾਂ ਨੂੰ ਬਿਜਲੀ ਸਪਲਾਈ 12 ਜੁਲਾਈ ਤੱਕ ਬਹਾਲ ਕਰ ਦਿੱਤੀ ਗਈ ਹੈ ਅਤੇ ਜਿਵੇਂ-ਜਿਵੇਂ ਖੇਤਰਾਂ 'ਚ ਪਾਣੀ ਦਾ ਪੱਧਰ ਘੱਟ ਰਿਹਾ ਹੈ, ਉਨ੍ਹਾਂ ਅਧਿਕਾਰੀਆਂ ਦੀਆਂ ਟੀਮਾਂ ਨੂੰ ਇਲਾਕਿਆਂ 'ਚ ਭੇਜਿਆ ਜਾ ਰਿਹਾ ਹੈ। ਰਹਿੰਦੇ ਖੇਤਰਾਂ ਵਿ$ਚ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਦੱਖਣੀ ਜ਼ੋਨ 'ਚ ਕਈ ਥਾਈਂ ਬਿਜਲੀ ਬਹਾਲ ਕਈ ਥਾਈਂ ਨਹੀਂ: ਦੱਖਣੀ ਜ਼ੋਨ ਦੇ ਚੀਫ ਇੰਜੀਅਨਰ ਡੀਐੱਸ ਬਾਂਗੜ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੁਦਰਤੀ ਆਫ਼ਤ ਜ਼ਿਆਦਾ ਸੀ। ਕਈ ਇਲਾਕਿਆਂ ਵਿੱਚ ਪਾਣੀ ਪਹਿਲਾਂ ਭਰਿਆ ਅਤੇ ਕਈ ਇਲਾਕਿਆਂ ਵੱਲ ਪਾਣੀ ਵੱਧਦਾ ਜਾ ਰਿਹਾ ਹੈ। ਜਿਹਨਾਂ ਇਲਾਕਿਆਂ ਵਿੱਚ ਪਹਿਲਾਂ ਪਾਣੀ ਭਰਿਆ ਸੀ ਉਹਨਾਂ ਵਿਚ ਰੋਪੜ, ਮੁਹਾਲੀ, ਜ਼ੀਰਕਪੁਰ ਅਤੇ ਪਟਿਆਲਾ ਦੇ ਕੁੱਝ ਖੇਤਰਾਂ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਰਾਜਪੁਰਾ ਪਾਵਰ ਥਰਮਲ ਪਲਾਂਟ 'ਚ ਵੀ ਪਾਣੀ ਭਰ ਗਿਆ ਸੀ ਭਵਾਨੀਗੜ੍ਹ ਨਾਲ ਲੱਗਦੇ ਗਰਿੱਡ ਅਜੇ ਵੀ ਪਾਣੀ ਵਿੱਚ ਡੁੱਬੇ ਹੋਣ ਕਰਕੇ ਬੰਦ ਹਨ। ਅਜਿਹੇ 'ਚ ਪਾਵਰਕੌਮ ਨੂੰ ਨਵੇਂ ਟਰਾਂਸਫਾਰਮਰ, ਖੰਭੇ, ਤਾਰਾਂ ਦੀ ਜ਼ਰੂਰਤ ਪੈ ਰਹੀ ਹੈ। ਸੰਗਰੂਰ, ਭਵਾਨੀਗੜ੍ਹ ਤੋਂ ਅੱਗੇ ਕਈ ਅਜਿਹੇ ਇਲਾਕੇ ਜਿੱਥੇ ਪਾਣੀ ਭਰਿਆ ਅਤੇ ਬਿਜਲੀ ਸਪਲਾਈ ਠੱਪ ਹੈ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਪਾਣੀ ਦਾ ਕਹਿਰ ਬਾਅਦ ਵਿੱਚ ਸ਼ੁਰੂ ਹੋਇਆ। ਕੱਲ੍ਹ ਤੱਕ ਪੀ.ਐੱਸ.ਪੀ.ਸੀ.ਐੱਲ. ਨੇ ਸਰਹਿੰਦ ਸਬ ਡਵੀਜ਼ਨ ਟੀਮ ਨੇ ਵਜ਼ੀਰਾਬਾਦ ਵਿਖੇ ਪਾਣੀ ਦੇ ਨਿਯਮਤ ਵਹਾਅ 'ਤੇ ਟੈਸਟਿੰਗ ਸਮੇਂ ਕੰਮ ਕੀਤਾ ਅਤੇ ਸਾਰੇ ਉਦਯੋਗਿਕ ਫੀਡਰਾਂ ਦੀ ਬਿਜਲੀ ਸਪਲਾਈ ਬਹਾਲ ਕੀਤੀ। ਬਿਜਲੀ ਸਪਲਾਈ ਠੀਖ ਕਰਨ ਲਈ ਪਾਵਰਕੌਮ ਅਧਿਅਕਾਰੀਆਂ ਵੱਲੋਂ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ।
- Punjab Flood: ਘੱਗਰ ਦੇ ਵਿੱਚ ਪਿਆ 20 ਫੁੱਟ ਪਾੜ, ਪਾਣੀ ਨੇ ਸੈਂਕੜੇ ਏਕੜ ਫਸਲ ਕੀਤੀ ਤਬਾਹ
- ਮੋਗਾ 'ਚ ਕਾਵੜੀਆਂ ਨੂੰ ਪੁਲਿਸ ਦੀ ਗੱਡੀ ਨੇ ਮਾਰੀ ਟੱਕਰ, ਕਾਵੜੀਆਂ ਨੇ ਪੁਲਿਸ ਮੁਲਾਜ਼ਮ ਨਾਲ ਕੀਤੀ ਕੁੱਟਮਾਰ
- ਮੁਕਾਬਲੇ ਦੌਰਾਨ ਜ਼ਖ਼ਮੀ ਹੋਇਆ ਗੈਂਗਸਟਰ ਹਸਪਤਾਲ ਤੋਂ ਫਰਾਰ, ਪੁਲਿਸ ਦੀ ਚੌਕਸੀ 'ਤੇ ਸਵਾਲ
ਪੰਜਾਬ ਦੇ ਵਿੱਚ 5 ਵੱਡੇ ਥਰਮਲ ਪਲਾਂਟ: ਪੰਜਾਬ ਵਿੱਚ 5 ਵੱਡੇ ਥਰਮਲ ਪਲਾਂਟ ਹਨ। ਜਿਹਨਾਂ ਵਿਚ ਰਾਜਪੁਰਾ ਥਰਮਲ ਪਲਾਂਟ, ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ, ਗੋਇੰਦਵਾਲ ਸਾਹਿਬ ਪਾਵਰ ਪਲਾਂਟ, ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਅਤੇ ਰੋਪੜ ਥਰਮਲ ਪਲਾਂਟ। ਤਲਵੰਡੀ ਸਾਬੋ ਪਾਵਰ ਪ੍ਰੋਜੈਕਟ 1980 ਮੈਗਾਵਾਟ (660x3) ਦੀ ਬਿਜਲੀ ਸਮਰੱਥਾ ਵਾਲਾ ਪੰਜਾਬ ਦਾ ਸਭ ਤੋਂ ਵੱਧ ਸਮਰੱਥਾ ਵਾਲਾ ਥਰਮਲ ਪਾਵਰ ਪਲਾਂਟ ਹੈ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ, ਰੋਪੜ ਇਹ 1260 ਮੈਗਾਵਾਟ (6x210 ਮੈਗਾਵਾਟ) ਕੋਲਾ ਆਧਾਰਿਤ ਥਰਮਲ ਪਾਵਰ ਪਲਾਂਟ ਹੈ। ਬਿਜਲੀ ਪਾਵਰ ਪਲਾਂਟ ਵਿੱਚ ਇਲੈਕਟ੍ਰੋਮਕੈਨੀਕਲ ਜਨਰੇਟਰਾਂ ਦੁਆਰਾ ਉਤਪੰਨ ਹੁੰਦੀ ਹੈ, ਮੁੱਖ ਤੌਰ 'ਤੇ ਬਲਨ ਜਾਂ ਪ੍ਰਮਾਣੂ ਵਿਖੰਡਨ ਦੁਆਰਾ ਬਾਲਣ ਵਾਲੇ ਹੀਟ ਇੰਜਣਾਂ ਦੁਆਰਾ ਚਲਾਈ ਜਾਂਦੀ ਹੈ। ਇਸ ਤੋਂ ਇਲਾਵਾ ਪਾਣੀ ਅਤੇ ਹਵਾ ਗਤੀ ਊਰਜਾ ਤੋਂ ਵੀ ਬਿਜਲੀ ਦਾ ਨਿਰਮਾਣ ਕੀਤਾ ਜਾ ਸਕਦਾ ਹੈ।