ETV Bharat / state

RPG ਅਟੈਕ ਨੂੰ ਡੀਜੀਪੀ ਪੰਜਾਬ ਨੇ ਸੁਲਝਾਉਣ ਦਾ ਕੀਤਾ ਦਾਅਵਾ,ਕਿਹਾ ਗੈਂਗਸਟਰ ਲੰਡਾ ਅਟੈਕ ਦਾ ਮਾਸਟਰਮਾਈਂਡ - ਸਰਹਾਲੀ ਦੀ ਇਮਾਰਤ ਉੱਤੇ ਹਮਲਾ

ਤਰਨ ਤਾਰਨ ਵਿੱਚ ਹੋਏ ਆਰਪੀਜੀ ਅਟੈਕ (RPG Attack in Tarn Taran) ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੇ ਕਿਹਾ ਹੈ ਕਿ ਅਸੀਂ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ। ਡੀਜੀਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤਕ ਅਸੀਂ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ (6 accused arrested in the case) ਕਰ ਲਿਆ ਹੈ।

Etv Bharat
Etv Bharat
author img

By

Published : Dec 16, 2022, 1:40 PM IST

Updated : Dec 16, 2022, 3:59 PM IST

ਚੰਡੀਗੜ੍ਹ: ਤਰਨ ਤਾਰਨ ਵਿੱਚ ਹੋਏ ਆਰਪੀਜੀ ਅਟੈਕ (RPG Attack in Tarn Taran) ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੇ ਵੱਡੇ ਖੁਲਾਸੇ ਕੀਤੇ ਹਨ। ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ। ਡੀਜੀਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤਕ ਅਸੀਂ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ (6 accused arrested in the case) ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ 6 ਮੁਲਜ਼ਮਾਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੱਕ ਨੂੰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਗਿਆ ਹੈ। ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਕੁੱਲ੍ਹ ਦੋ ਨਾਬਾਲਗਾਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਰਹਾਲੀ ਦੀ ਇਮਾਰਤ (Attack on Sarhali building) 'ਤੇ ਅੱਤਵਾਦੀ ਹਮਲਾ ਕੀਤਾ ਸੀ।

ਗੈਂਗਸਟਰ ਲੰਡਾ ਮਾਸਟਰਮਾਈਂਡ: ਡੀਜੀਪੀ ਨੇ ਕਿਹਾ ਇਹ ਪੂਰਾ ਮੌਡਿਊਲ ਪਾਕਿਸਤਾਨ ਤੋਂ ਹੈਂਡਲ (Full module handle from Pakistan) ਹੋ ਰਿਹਾ ਸੀ ਅਤੇ ਕੈਨੇਡਾ ਬੇਸਡ ਲਖਵਿੰਦਰ ਸਿੰਘ ਲੰਡਾ ਹਰੀਕੇ ਨੇ ਆਪਣੇ ਦੋ ਦੋਸਤਾਂ ਦੀ ਮਦਦ ਨਾਲ ਕਰਵਾਇਆ। ਉਨ੍ਹਾਂ ਕਿਹਾ ਕਿ ਦੋ ਹੈਂਡਲਰਾਂ ਨੇ ਲੰਡਾ ਦਾ ਪੂਰਾ ਸਾਥ ਦਿੱਤਾ (Two handlers fully supported Landa) ਜੋ ਕਿ ਯੂਰੋਪ ਬੇਸਡ ਹਨ। ਉਨ੍ਹਾਂ ਕਿਹਾ ਇੰਨ੍ਹਾਂ ਦੋਵਾਂ ਗੈਂਗਸਟਰਾਂ ਦਾ ਨਾਂਅ ਸਤਵੀਰ ਸਿੰਘ ਸੱਤਾ ਹੈ ਜੋ ਕਿ ਨੌਸ਼ਹਿਰਾ ਪੰਨੂਆ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਦੂਜਾ ਹੈਂਡਲਰ ਗੁਰਦੇਵ ਸਿੰਘ ਜੱਸਲ ਹਨ।

ਹਥਿਆਰ ਬਰਾਮਦ: ਪੁਲਿਸ ਟੀਮਾਂ ਨੇ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਤਿੰਨ ਪਿਸਤੌਲਾਂ ਦੋ 32 ਬੋਰ ਅਤੇ ਇੱਕ 30 ਬੋਰ ਸਮੇਤ ਇੱਕ ਹੈਂਡ ਗ੍ਰਨੇਡ ਪੀ-86 ਅਤੇ ਅਪਰਾਧ ਵਿੱਚ ਵਰਤਿਆ ਜਾਣ ਵਾਲਾ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਸੋਵੀਅਤ ਯੁੱਗ ਨੇ 70mm ਕੈਲੀਬਰ ਵਾਲਾ ਹਥਿਆਰ ਬਣਾਇਆ ਸੀ, ਜਿਸ ਦੀ ਵਰਤੋਂ ਹਮਲੇ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਸੀ।

ਦਸੰਬਰ 'ਚ ਆਇਆ ਕਨਸਾਈਨਮੈਂਟ: ਡੀਜੀਪੀ ਗੋਰਵ ਯਾਦਵ ਨੇ ਕਿਹਾ ਕਿ ਆਰਪੀਜੀ ਅਟੈਕ ਨਾਲ ਸਬੰਧਿਤ ਪੂਰੀ ਸਮੱਗਰੀ (Content related to RPG Attack) ਨੂੰ ਦਸੰਬਰ ਵਿੱਚ ਹੀ ਪੰਜਾਬ ਅੰਦਰ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ 10 ਦਸੰਬਰ ਨੂੰ ਪਹਿਲਾਂ ਹੀ ਸਾਰੀ ਸਮੱਗਰੀ ਬਰਾਮਦ ਕਰ ਲਈ ਗਈ ਸੀ ਅਤੇ ਹਮਲਾਵਰਾਂ ਨੇ ਸਮੱਗਰੀ ਨੂੰ ਸਰਹੱਦ ਪਾਰ ਤੋਂ ਪ੍ਰਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਪੂਰੇ ਮਿਸ਼ਨ ਦੌਰਾਨ ਕੈਨੇਡਾ ਬੇਸਡ ਗੈਂਗਸਟਰ ਲੰਡਾ ਹਰੀਕੇ ਸਰਹੱਦ ਪਾਰ ਦੇ ਦੁਸ਼ਮਣਾਂ ਦੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਉਸ ਨੂੰ ਵਿਦੇਸ਼ ਅਤੇ ਪੰਜਾਬ ਤੋਂ ਮਦਦ ਵੀ ਮੁਹਾਈਆ ਕਰਵਾਈ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਵਿੱਚ ਸਰਕਾਰੀ ਬੱਸ ਸੇਵਾ ਠੱਪ, ਸਵਾਰੀਆਂ ਹੋ ਰਹੀਆਂ ਪਰੇਸ਼ਾਨ

ਇਕ ਦੂਜੇ ਨੂੰ ਨਹੀਂ ਜਾਣਦੇ ਮੁਲਜ਼ਮ: ਡੀਜੀਪੀ ਦਾ ਕਹਿਣਾ ਹੈ ਕਿ ਆਰਪੀਜੀ ਅਟੈਕ ਵਿੱਚ ਸ਼ਾਮਿਲ ਮੁਲਜ਼ਮ ਇੱਕ ਦੂਜੇ ਨੂੰ ਨਹੀਂ ਜਾਣਦੇ ਹਨ ਕਿਉਂਕਿ ਇੱਕ ਲੰਡਾ ਹਰੀਕੇ ਦੇ ਸੰਪਰਕ ਵਿੱਚ ਅਤੇ ਦੂਜਾ ਸੱਤਾ ਦੇ ਸੰਪਰਕ ਵਿੱਚ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ।

Last Updated : Dec 16, 2022, 3:59 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.