ਚੰਡੀਗੜ੍ਹ:ਜ਼ਿਲ੍ਹਾਂ ਅਦਾਲਤ ਵਿੱਚ ਨਾਬਾਲਿਗ ਕੁੜੀ ਨੂੰ ਅਗਵਾ ਕਰ ਕੇ ਰੇਪ ਦੇ ਮਾਮਲੇ ਵਿੱਚ ਸੁਣਵਾਈ ਹੋਈ। ਇਸ ਦੌਰਾਨ ਕੋਰਟ ਨੇ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ, ਅਤੇ ਆਦੇਸ਼ ਦਿੱਤੇ, ਕਿ ਉਹ ਹਾਲੇ ਨਿਆਂਇਕ ਹਿਰਾਸਤ ਵਿੱਚ ਹੀ ਰਹੇਗਾ। ਮਾਮਲਾ ਕਰੀਬ ਸਾਢੇ ਪੰਜ ਮਹੀਨੇ ਪਹਿਲੇ ਦਾ ਹੈ। ਜਦੋਂ ਕੁੜੀ ਨੂੰ 6 ਦਿਨ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਸੀ। ਇਸ ਮਾਮਲੇ ਵਿੱਚ ਮੁਲਜ਼ਮ ਨੇ ਜਮਾਨਤ ਪਟੀਸ਼ਨ ਲਗਾਈ ਸੀ।
ਮਿਲੀ ਜਾਣਕਾਰੀ ਦੇ ਮੁਤਾਬਿਕ 24 ਜਨਵਰੀ 2021 ਨੂੰ ਘਰ ਤੋਂ ਬਾਹਰ ਨਿਕਲੀ ਹੋਈ ਸੀ। ਉਸ ਨੇ ਫੋਨ ਕਰਕੇ ਦੱਸਿਆ, ਕਿ ਉਹ ਇੱਕ ਮੁੰਡੇ ਨਾਲ ਵਿਆਹ ਕਰਨ ਜਾ ਰਹੀ ਹੈ। ਮੁੰਡਾ ਵੀ ਨਾਬਾਲਿਗ ਸੀ। ਜਦੋਂ ਦੋਵੇਂ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਰੁਕੇ ਸਨ, ਤਾਂ 25 ਜਨਵਰੀ ਨੂੰ ਨਾਬਾਲਿਗ ਮੁੰਡੇ ਨੇ ਕੁੜੀ ਨੂੰ ਹੋਟਲ ਵਿੱਚ ਛੱਡਿਆ ਤੇ ਉਹ ਉੱਥੋਂ ਭੱਜ ਗਿਆ।
ਇਸ ਤੋਂ ਬਾਅਦ ਹੋਟਲ ਕਰਮਚਾਰੀ ਨੇ ਕੁੜੀ ਦੇ ਨਾਲ ਕਈ ਦਿਨਾਂ ਤੱਕ ਬਲਾਤਕਾਰ ਕੀਤਾ। ਇਸ ਤੋਂ ਪਹਿਲਾਂ ਪੀੜਤ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ, ਕਿ ਫਾਇਰ ਵਿੱਚ ਸਾਫ ਹੈ, ਕਿ ਮੁਲਜ਼ਮ ਨੇ ਕੁੜੀ ਨਾਲ 25 ਤੋਂ 31 ਜਨਵਰੀ ਤੱਕ ਜਬਰ-ਜਨਾਹ ਕੀਤਾ ਹੈ।
ਭਾਰਤ ਵਿੱਚ ਔਰਤਾਂ ਨਾਲ ਹੋਰ ਰਹੇ ਬਲਾਤਕਾਰ ਦੇ ਮਾਮਲੇ ਦਿਨੋ-ਦਿਨ ਵੱਧ ਦੇ ਜਾ ਰਹੇ ਹਨ। ਜੋ ਸਾਡੇ ਦੇਸ਼ ਦੇ ਲਈ ਬਹੁਤ ਸ਼ਰਮਨਾਕ ਹੈ। ਇਨ੍ਹਾਂ ਵੱਧ ਰਹੇ ਮਾਮਲਿਆ ਤੋਂ ਇੱਕ ਗੱਲ ਸਾਫ਼ ਹੁੰਦੀ ਹੈ, ਕਿ ਭਾਰਤ ਦੇ ਲੋਕਾਂ ਨੂੰ ਦੇਸ਼ ਦੇ ਕਾਨੂੰਨ ਤੋਂ ਬਿਲਕੁਲ ਵੀ ਡਰ ਨਹੀਂ ਹੈ।
ਇਹ ਵੀ ਪੜ੍ਹੋ:ਜਬਰੀ ਇਸਲਾਮ ਧਰਮ ਅਪਨਾਉਣ ਦੇ ਖਿਲਾਫ਼ ਜ਼ਿਲਾ ਅਦਾਲਤ ਵਿੱਚ ਪਟੀਸ਼ਨ ਦਾਖ਼ਲ