ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਆਹ ਨਾ ਹੁੰਦੇ ਹੋਏ ਪ੍ਰੇਮੀ ਦੇ ਨਾਲ ਰਹਿਣ ਦੇ ਲਈ ਡੀਡ ਆਫ਼ ਲਿਵ ਇਨ ਰਿਲੇਸ਼ਨਸ਼ਿਪ ਦੀ ਇਕ ਪ੍ਰੇਮੀ ਜੋੜੇ ਦੀ ਮੰਗ ਨੂੰ ਅਸਵੀਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ ਕਿ ਲਿਵ ਇਨ ਰਿਲੇਸ਼ਨਸ਼ਿਪ ਦੇ ਇਸ ਨਵੇਂ ਸੰਕਲਪ ਨੂੰ ਬਿਲਕੁਲ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਅਜਿਹਾ ਰਿਸ਼ਤਾ ਬਣਾ ਕੇ ਅਦਾਲਤ ਤੋਂ ਸੁਰੱਖਿਆ ਦੀ ਮੰਗ ਕਰਨਾ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੈ ਕਿਉਂਕਿ ਇਸ ਨੂੰ ਸਮਾਜ 'ਚ ਨੈਤਿਕ ਤੌਰ ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ ।
ਲਿਵ ਇਨ ਰਿਲੇਸ਼ਨਸ਼ਿਪ ਦੀ ਡੀਡ ਬਣਵਾਈ
ਹਾਈਕੋਰਟ ਦੇ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਇਹ ਆਦੇਸ਼ ਪਟਿਆਲਾ ਦੇ ਇੱਕ ਪ੍ਰੇਮੀ ਜੋੜੇ ਵੱਲੋਂ ਸੁਰੱਖਿਆ ਦੀ ਮੰਗ 'ਤੇ ਸੁਣਵਾਈ ਦੌਰਾਨ ਦਿੱਤੇ। ਪਟੀਸ਼ਨਕਰਤਾ ਮੁਸਲਿਮ ਮਹਿਲਾ ਦੀ ਉਮਰ 18 ਸਾਲ ਹੈ ਅਤੇ ਪ੍ਰੇਮੀ ਸਿੱਖ ਨੌਜਵਾਨ ਦੀ ਉਮਰ ਵੀ ਲਗਭਗ 19 ਸਾਲ ਹੈ। ਦੋਵਾਂ ਨੇ ਚਾਰ ਮਾਰਚ ਨੂੰ ਲਿਵ ਇਨ ਰਿਲੇਸ਼ਨ ਚ ਰਹਿਣ ਦੇ ਲਈ ਮਾਰਚ 2021 ਪਟਿਆਲਾ 'ਚ ਗਵਾਹਾਂ ਦੀ ਮੌਜੂਦਗੀ 'ਚ ਡੀਡ ਬਣਵਾਈ ।
ਵਿਆਹ ਦੀ ਉਮਰ ਹੋਣ 'ਤੇ ਹੀ ਕਰਨਾ ਸੀ ਵਿਆਹ
ਡੀਡ 'ਚ ਵਿਸ਼ੇਸ਼ ਰੂਪ 'ਤੇ ਇਹ ਕਿਹਾ ਗਿਆ ਕਿ ਦੋਵੇਂ ਪੱਖ ਇਸ ਗੱਲ ਤੋਂ ਸਹਿਮਤ ਹਨ ਕਿ ਉਨ੍ਹਾਂ ਦਾ ਲਿਵ ਇਨ ਰਿਲੇਸ਼ਨਸ਼ਿਪ ਫੈੱਡਰੇਸ਼ਨ ਕੱਪ ਵਿਆਹ ਨਹੀਂ ਹੈ ਅਤੇ ਭਵਿੱਖ 'ਚ ਦੋਵੇਂ ਹੀ ਬਿਨ੍ਹਾਂ ਕਿਸੇ ਵਿਵਾਦ ਅਤੇ ਮੁੱਦੇ ਦੇ ਇੱਕ ਦੂਜੇ ਦਾ ਪੂਰਾ ਸਹਿਯੋਗ ਕਰਨਗੇ ਅਤੇ ਇੱਕ ਦੂਜੇ ਦੇ ਖ਼ਿਲਾਫ਼ ਕੁਝ ਵੀ ਦਾਅਵਾ ਨਹੀਂ ਕਰਨਗੇ। ਡੀਡ 'ਚ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਪੱਖ ਡੀਡ ਤੋਂ ਬਾਹਰ ਜਾਂਦਾ ਹੈ ਤਾਂ ਦੂਜੇ ਪੱਖ ਨੂੰ ਕੋਰਟ ਜਾਣ ਦਾ ਅਧਿਕਾਰ ਹੋਵੇਗਾ ਅਤੇ ਵਿਆਹ ਦੇ ਲਈ ਜਦ ਉਮਰ ਹੋ ਜਾਵੇਗੀ ਤਾਂ ਉਸ ਸਮੇਂ ਵਿਆਹ ਕਰ ਲੈਣਗੇ ।